ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪਰਿਵਾਰ ਨੇ ਅਖਬਾਰ ਵਿਚ ਵਿਗਿਆਪਨ ਦਿੱਤਾ ਜਿਸ ਵਿਚ ਉਨ੍ਹਾਂ ਨੇ ਆਪਣੀ 30 ਸਾਲ ਪਹਿਲਾਂ ਮਰ ਚੁੱਕੀ ਧੀ ਦੇ ਵਿਆਹ ਲਈ ਚੰਗੇ ਮੁੰਡੇ ਦੀ ਭਾਲ ਲਈ ਐਡ ਛਪਵਾਇਆ ਜਿਸ ਦੇ ਬਾਅਦ ਇਸ ਮਾਮਲੇ ਨੂੰ ਕਿਸੇ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।
ਦਰਅਸਲ ਸ਼ੋਭਾ ਤੇ ਚੰਦਪਾ ਦਾ ਵਿਆਹ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਦੇ 30 ਸਾਲ ਬਾਅਦ ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਵਿਚ ਇਕ ਰਵਾਇਤੀ ਵਿਆਹ ਸਮਾਰੋਹ ਵਿਚ ਹੋਇਆ। ਜ਼ਾਹਿਰ ਤੌਰ ‘ਤੇ ਇਹ ਕੋਈ ਸਾਧਾਰਨ ਵਿਆਹ ਨਹੀਂ ਸਗੋਂ ‘ਪ੍ਰੇਥਾ ਕਲਿਆਣਮ’ ਦੀ ਪ੍ਰਥਾ, ਜਿਸ ਨੂੰ ‘ਮ੍ਰਿਤਕਾਂ ਦਾ ਵਿਆਹ’ ਵੀ ਕਿਹਾ ਜਾ ਸਕਦਾ ਹੈ।
ਪ੍ਰੇਥਾ ਕਲਿਆਣਮ ਇਕ ਪ੍ਰੰਪਰਾ ਹੈ ਜੋ ਕਿ ਅੱਜ ਵੀ ਤੁਲੁਨਾਡੂ-ਦੱਖਣੀ ਕੰਨੜ ਅਤੇ ਉਡੁਪੀ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਪ੍ਰਚਲਿਤ ਹੈ। ਕਰਨਾਟਕ ਤੋਂ ਇਲਾਵਾ ਕੇਰਲ ਦੇ ਕੁਝ ਹਿੱਸਿਆਂ ਵਿੱਚ ਵੀ ਇਸਨੂੰ ਅਪਣਾਇਆ ਜਾਂਦਾ ਹੈ। ਜਿੱਥੇ ਜਨਮ ਸਮੇਂ ਮਰਨ ਵਾਲਿਆਂ ਲਈ ਵਿਆਹ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। ਇੱਥੋਂ ਦਾ ਭਾਈਚਾਰਾ ਇਸ ਨੂੰ ਉਨ੍ਹਾਂ ਦੀਆਂ ਆਤਮਾਵਾਂ ਦਾ ਸਨਮਾਨ ਕਰਨ ਦਾ ਤਰੀਕਾ ਮੰਨਦਾ ਹੈ।
ਦੱਸ ਦੇਈਏ ਕਿ ਦੱਖਣ ਕੰਨੜ ਜ਼ਿਲ੍ਹੇ ਵਿਚ ਸਥਿਤ ਪੁਤੁਰ ਵਿਚ ਇਕ ਪਰਿਵਾਰ ਨੇ ਨਿਊਜ਼ ਪੇਪਰ ਵਿਚ ਇਕ ਵਿਗਿਆਪਨ ਦਿੱਤਾ ਜਿਸ ਵਿਚ ਪਿਰਾਵਰ ਨੇ ਲਿਖਵਾਇਆ ਕਿ ਕੁਲਾਲ ਜਾਤੀ ਤੇ ਬੰਗੇਰਾ ਗੋਤਰ ਦੀ ਲੜਕੀ ਲਈ ਲੜਕੇ ਦੀ ਲੋੜ ਹੈ ਜਿਸ ਦੀ ਲਗਭਗ 30 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਪਰ ਇਸ ਜਾਤੀ ਦਾ ਕੋਈ ਲੜਕਾ ਹੈ, ਜਿਸ ਦੀ 30 ਸਾਲ ਪਹਿਲਾਂ ਮੌਤ ਹੋ ਗਈ ਹੈ ਤੇ ਪਰਿਵਾਰ ਪ੍ਰੇਥਾ ਮਦੁਵੇ ਕਰਨ ਨੂੰ ਤਿਆਰ ਹੈ ਤਾਂ ਉਹ ਇਸ ਨੰਬਰ ‘ਤੇ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਪਟਵਾਰੀ ਰੰਗੇ ਹੱਥੀਂ ਫੜਿਆ, ਜ਼ਮੀਨ ਬਦਲੇ ਕੀਤੀ ਸੀ 25 ਹਜ਼ਾਰ ਦੀ ਮੰਗ
ਵਿਗਿਆਪਨ ਦੇ ਬਾਅਦ ਲੜਕੀ ਦੇ ਪਰਿਵਾਰ ਨਾਲ ਲਗਭਗ 50 ਲੋਕਾਂ ਨੇ ਸੰਪਰਕ ਕੀਤਾ ਜਿਸ ਦੇ ਬਾਅਦ ਸ਼ੋਭਾ ਤੇ ਚੰਦਪਾ ਦਾ ਵਿਆਹ ਕਰਵਾਇਆ ਗਿਆ। ਬਾਕੀ ਵਿਆਹਾਂ ਦੀ ਤਰ੍ਹਾਂ ਪੂਰੇ ਰੀਤੀ ਰਿਵਾਜਾਂ ਨਾਲ ਇਹ ਵਿਆਹ ਵੀ ਸੰਪੰਨ ਹੋਇਆ ਬਸ ਫਰਕ ਇੰਨਾ ਸੀ ਕਿ ਦੋਵੇਂ ਲੋਕਾਂ ਦੀ ਮੌਤ 30 ਸਾਲ ਪਹਿਲਾਂ ਹੋ ਚੁੱਕੀ ਹੈ।