Farmer leader satnam singh sahni : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ‘ਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ਦੇ ਦੌਰਾਨ ਕਈ ਮਹੱਤਵਪੂਰਨ ਮੁੱਦਿਆਂ ਦਾ ਜ਼ਿਕਰ ਕੀਤਾ। ਇੱਕ ਮੁੱਦਾ ਜਿਸ ‘ਤੇ ਉਨ੍ਹਾਂ ਦੇ ਬੋਲਣ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਉਹ ਸੀ ਕਿਸਾਨ ਅੰਦੋਲਨ। ਪੀਐਮ ਮੋਦੀ ਨੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਅਤੇ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸੰਸਦ ਤੋਂ ਕਿਸਾਨਾਂ ਨੂੰ ਸੱਦਾ ਦਿੱਤਾ ਅਤੇ ਕਿਹਾ ਕਿ ਕਿਸਾਨ ਅਤੇ ਸਰਕਾਰ ਮਿਲ ਕੇ ਇਸ ਮਸਲੇ ਦਾ ਹੱਲ ਲੱਭਣਗੇ। ਪ੍ਰਧਾਨ ਮੰਤਰੀ ਦੀ ਇਸ ਅਪੀਲ ਦੇ ਬਾਅਦ, ਸਿੰਘੂ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦਾ ਕਹਿਣਾ ਮੰਨਣ ਲਈ ਤਿਆਰ ਹਨ, ਪਰ ਪ੍ਰਧਾਨ ਮੰਤਰੀ ਨੂੰ ਵੀ ਉਨ੍ਹਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ।
ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ, “ਪ੍ਰਧਾਨ ਮੰਤਰੀ ਨੂੰ ਤੁਰੰਤ ਮੀਟਿੰਗ ਬੁਲਾਉਣ ਅਸੀਂ ਜਾਣ ਲਈ ਤਿਆਰ ਹਾਂ। ਅਸੀਂ ਉਨ੍ਹਾਂ ਦੀ ਗੱਲ ਮੰਨਾਂਗੇ, ਉਹ ਸਾਡੀ ਗੱਲ ਮੰਨਣ। ਪ੍ਰਧਾਨ ਮੰਤਰੀ ਨੇ ਇਸ ਮੁੱਦੇ ‘ਤੇ ਲੰਬੇ ਸਮੇਂ ਬਾਅਦ ਗੱਲ ਕੀਤੀ ਹੈ। ਕਿਸਾਨਾਂ ਨੂੰ ਬਦਨਾਮ ਕੀਤਾ ਗਿਆ ਹੈ। ਮੰਡੀਆ ਕਿਵੇਂ ਰਹਿਣ ਗੀਆਂ। ਇਹ ਇੱਕ ਵੱਡਾ ਸਵਾਲ ਹੈ। ਇਸ ਐਕਟ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਪਹਿਲਾਂ ਖੇਤੀਬਾੜੀ ਮੰਤਰੀ ਮੁਆਫੀ ਮੰਗਣ, ਉਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਦੇ ਹਨ। ਅਸੀਂ ਅਜੇ ਵੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੁੱਦੇ ‘ਤੇ ਪੱਕੇ ਹਾਂ। ਇਹ ਦੇਸ਼ ਸਾਰੇ ਧਰਮਾਂ ਨਾਲ ਸਬੰਧਤ ਹੈ। ਸਾਰੇ ਧਰਮਾਂ ਨੇ ਬਹੁਤ ਕੁੱਝ ਕੀਤਾ ਹੈ। ਇਹ ਅੰਦੋਲਨ ਸਾਰੇ ਧਰਮਾਂ ਨਾਲ ਸਬੰਧਤ ਹੈ।”
ਪ੍ਰਧਾਨ ਮੰਤਰੀ ਦੇ ਭਾਸ਼ਣ ‘ਤੇ ਧਰਨਾ ਦੇ ਰਹੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕਈ ਵਾਰ ਗੱਲਬਾਤ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ। ਸਿੱਧੀ ਮੰਗ ਹੈ ਕਿ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਦੇਸ਼ ਦਾ ਪ੍ਰਧਾਨ ਮੰਤਰੀ ਪਾਕਿਸਤਾਨ ਚਲਾ ਜਾਂਦਾ ਹੈ ਪਰ ਉਹ ਕਿਸਾਨਾਂ ਦੇ ਕੋਲ ਨਹੀਂ ਆ ਰਹੇ। ਜੇ ਮੰਡੀਆ ਅਤੇ ਐਮਐਸਪੀ ਖਤਮ ਨਹੀਂ ਹੋਣਗੇ ਤਾਂ ਇੱਥੇ ਪੜ੍ਹੇ-ਲਿਖੇ ਲੋਕ ਕਿਉਂ ਬੈਠੇ ਹਨ। ਕੀ ਇੱਥੇ ਕੋਈ ਅੱਤਵਾਦੀ ਬੈਠੇ ਹਨ ? ਦਿੱਲੀ ਦੀ ਸਰਹੱਦ ਕੌਮਾਂਤਰੀ ਸਰਹੱਦ ਨਾਲੋਂ ਵੀ ਖਤਰਨਾਕ ਦਿਖਾਈ ਦੇ ਰਹੀ ਹੈ।ਗੁਰਦੁਆਰਿਆਂ ਤੋਂ ਲੋਕ ਨਹੀਂ ਆ ਸਕਦੇ। ਸਾਡੇ ਲੋਕ ਡਰ ਗਏ ਹਨ ‘ਜਿਉਂ ਹੀ ਸਰਕਾਰ ਖੇਤੀਬਾੜੀ ਕਾਨੂੰਨ ਨੂੰ ਰੱਦ ਕਰੇਗੀ, ਅਸੀਂ ਅੱਧੇ ਘੰਟੇ ਵਿੱਚ ਵਾਪਿਸ ਚਲੇ ਜਾਵਾਂਗੇ।