Farmer leaders will go : 100 ਦਿਨਾਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਕਿਸਾਨ ਹੁਣ ਪੱਛਮੀ ਬੰਗਾਲ ਦੇ ਸਿਆਸੀ ਅਖਾੜੇ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। 12 ਤੋਂ 14 ਮਾਰਚ ਤੱਕ, ਕਿਸਾਨ ਪੱਛਮੀ ਬੰਗਾਲ ਵਿੱਚ ਭਾਜਪਾ ਵਿਰੁੱਧ ਕਈ ਵੱਡੇ ਪ੍ਰੋਗਰਾਮ ਕਰਨਗੇ। ਹੁਣ ਤੱਕ ਤੁਸੀਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਵੱਡੀਆਂ-ਵੱਡੀਆਂ ਮਹਾਂਪੰਚਾਇਤਾਂ ਵਿੱਚ ਕਿਸਾਨ ਆਗੂ ਵੇਖੇ ਹੋਵੋਗੇ, ਪਰ ਹੁਣ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ ਵਰਗੇ ਵੱਡੇ ਆਗੂ ਸਭ ਤੋਂ ਗਰਮ ਚੋਣ ਰਾਜ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਖ਼ਿਲਾਫ਼ ਪ੍ਰਚਾਰ ਕਰਦੇ ਨਜ਼ਰ ਆਉਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਭਾਜਪਾ ਨੂੰ ਜਿੱਤਾਂ ਸਕਦੇ ਹਨ ਤਾਂ ਉਹ ਭਾਜਪਾ ਨੂੰ ਹਰਾ ਵੀ ਸਕਦੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਯੋਗੇਂਦਰ ਯਾਦਵ ਨੇ ਕਿਹਾ, “ਅਸੀਂ ਕਿਸਾਨਾਂ ਨੇ ਭਾਜਪਾ ਨੂੰ ਵੋਟਾਂ ਦੀ ਸੱਟ ਦੇਣ ਦਾ ਫੈਸਲਾ ਕੀਤਾ ਹੈ। ਨਾ ਤਾਂ ਉਹ ਨਿਆਂ ਦੀ ਭਾਸ਼ਾ ਨੂੰ ਸਮਝਦੇ ਹਨ, ਨਾ ਸੰਵਿਧਾਨ, ਇਸ ਲਈ ਉਹ ਪੱਛਮੀ ਬੰਗਾਲ ਜਾ ਰਹੇ ਹਨ।”
ਕਿਸਾਨ ਜੱਥੇਬੰਦੀਆਂ ਅਤੇ ਕਿਸਾਨ ਪੱਛਮੀ ਬੰਗਾਲ ਦੀਆਂ ਸਾਰੀਆਂ 294 ਸੀਟਾਂ ‘ਤੇ ਭਾਜਪਾ ਵਿਰੁੱਧ ਮੁਹਿੰਮ ਚਲਾਉਣਗੇ। ਇੱਥੋਂ ਤੱਕ ਕਿ ਸਭ ਤੋਂ ਉੱਚ ਪੱਧਰੀ ਸੀਟ ਨੰਦੀਗ੍ਰਾਮ ‘ਤੇ ਵੀ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ ਭਾਜਪਾ ਉਮੀਦਵਾਰ ਸ਼ੁਭੇਦੂ ਅਧਿਕਾਰੀ ਦੇ ਖਿਲਾਫ ਚੋਣ ਪ੍ਰਚਾਰ ਕਰਨਗੇ। ਕਿਸਾਨ ਨੇਤਾਵਾਂ ਦੇ ਅਧਿਕਾਰਤ ਪ੍ਰੋਗਰਾਮ ਅਨੁਸਾਰ ਕੋਲਕਾਤਾ ਵਿੱਚ 12 ਮਾਰਚ ਨੂੰ ਪ੍ਰੈਸ ਕਾਨਫਰੰਸ ਅਤੇ ਗੱਡੀਆਂ ਦਾ ਮਾਰਚ ਕੱਢਿਆ ਜਾਵੇਗਾ। ਦੁਪਹਿਰ 3 ਵਜੇ ਰਾਮਲੀਲਾ ਪਾਰਕ ਵਿੱਚ ਕਿਸਾਨ ਮਹਾਂਪੰਚਾਇਤ ਹੋਵੇਗੀ। 13 ਮਾਰਚ ਨੂੰ ਨੰਦੀਗਰਾਮ ਵਿੱਚ ਕਿਸਾਨ ਮਹਾਪੰਚਾਇਤ ਹੋਵੇਗੀ। 14 ਮਾਰਚ ਨੂੰ, ਕਿਸਾਨ ਮਹਾਪੰਚਾਇਤ ਦਾ ਐਲਾਨ ਸਿੰਗੂਰ ਅਤੇ ਆਸਨਸੋਲ ਵਿੱਚ ਕੀਤਾ ਗਿਆ ਹੈ। ਪੱਛਮੀ ਬੰਗਾਲ ਤੋਂ ਬਾਅਦ, ਕਿਸਾਨ ਜੱਥੇਬੰਦੀਆਂ ਤਾਮਿਲਨਾਡੂ, ਅਸਾਮ, ਕੇਰਲ ਅਤੇ ਪੁਡੂਚੇਰੀ ਵਿੱਚ ਭਾਜਪਾ ਵਿਰੁੱਧ ਮੁਹਿੰਮ ਵਿੱਢਣਗੀਆਂ। ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਬਿਨ੍ਹਾਂ ਕਿਸੇ ਰਾਜਨੀਤਿਕ ਪਾਰਟੀ ਦਾ ਨਾਮ ਲਏ ਭਾਜਪਾ ਵਿਰੁੱਧ ਵੋਟ ਪਾਉਣ ਦੀ ਅਪੀਲ ਕਰਨਗੇ।
ਇਹ ਵੀ ਦੇਖੋ : Khaira ਦੀ Exclusive Interview, ਸੁਣੋ ਕੀ ਕੁਝ ਲੈ ਗਈ ED , ਸੋਚ ਕੇ ਖਹਿਰਾ ਨੂੰ ਵੀ ਆ ਰਿਹਾ ਹਾਸਾ