Farmers protest enters 12th day: ਕਿਸਾਨਾਂ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਹੈ ਅਤੇ ਇਹ ਲਗਾਤਾਰ ਫੈਲਦਾ ਜਾ ਰਿਹਾ ਹੈ । ਕਿਸਾਨਾਂ ਨੇ ਹੁਣ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ, ਜਿਸ ਲਈ 8 ਨਵੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ । ਭਾਰਤ ਬੰਦ ਤੋਂ ਪਹਿਲਾਂ ਅੱਜ ਵੀ ਕਿਸਾਨਾਂ ਦਾ ਹੱਲਾ-ਬੋਲ ਜਾਰੀ ਹੈ । ਉੱਥੇ ਹੀ ਦੂਜੇ ਪਾਸੇ ਸਰਕਾਰ ਲਗਾਤਾਰ ਮੰਥਨ ਵਿੱਚ ਜੁਟੀ ਹੋਈ ਹੈ । ਕਿਸਾਨਾਂ ਨੂੰ ਹੁਣ ਰਾਜਨੀਤਿਕ ਪਾਰਟੀਆਂ, ਫਿਲਮੀ ਸ਼ਖਸੀਅਤਾਂ ਸਮੇਤ ਸਮਾਜ ਦੇ ਵਰਗਾਂ ਤੋਂ ਸਮਰਥਨ ਮਿਲ ਰਿਹਾ ਹੈ ।
ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕਿਸਾਨਾਂ ਨੂੰ ਮਿਲਣ ਸਿੰਘੁ ਬਾਰਡਰ ਜਾਣਗੇ। ਇਸ ਦੌਰਾਨ ਉਨ੍ਹਾਂ ਨਾਲ ਕਈ ਮੰਤਰੀ ਵੀ ਹੋਣਗੇ । ਦਿੱਲੀ ਦੇ ਮੁੱਖ ਮੰਤਰੀ ਇੱਥੇ ਮੌਜੂਦ ਕਿਸਾਨਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ।
ਦਰਅਸਲ, ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਅੱਜ ਬਹੁਤ ਸਾਰੇ ਅੰਤਰਰਾਸ਼ਟਰੀ ਖਿਡਾਰੀ ਆਪਣੇ ਅਵਾਰਡ ਵਾਪਸ ਕਰ ਸਕਦੇ ਹਨ। ਪ੍ਰੈਸ ਕਲੱਬ ਵਿੱਚ ਦੁਪਹਿਰ 2 ਵਜੇ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ, ਜਿਸ ਵਿੱਚ ਤਕਰੀਬਨ 30 ਖਿਡਾਰੀ ਅਵਾਰਡ ਵਾਪਸੀ ਦਾ ਐਲਾਨ ਕਰਨਗੇ । ਬੀਤੇ ਦਿਨ ਬਾਕਸਰ ਵਿਜੇਂਦਰ ਸਿੰਘ ਨੇ ਖੇਡ ਰਤਨ ਵਾਪਸ ਕਰਨ ਦੀ ਗੱਲ ਕੀਤੀ ਸੀ । ਉਨ੍ਹਾਂ ਤੋਂ ਪਹਿਲਾਂ ਬਹੁਤ ਸਾਰੇ ਲੋਕ ਪੰਜਾਬ ਵਿੱਚ ਸਨਮਾਨ ਵਾਪਸ ਕਰ ਚੁੱਕੇ ਹਨ।
ਦੱਸ ਦੇਈਏ ਕਿ ਕਾਂਗਰਸ, ਸਮਾਜਵਾਦੀ ਪਾਰਟੀ, ਪੀਏਜੀਡੀ, ਏਸੀਪੀ, ਸੀਪੀਆਈ, ਸੀਪੀਐਮ, ਸੀਪੀਆਈ (ਐਲਐਲ), ਆਰਐਸਪੀ, ਆਰਜੇਡੀ, ਡੀਐਮਕੇ ਅਤੇ ਏਆਈਐਫਬੀ ਨੇ ਕਿਸਾਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ‘ਤੇ ਇੱਕ ਬਿਆਨ ਜਾਰੀ ਕੀਤਾ ਹੈ। ਇਸਦੇ ਨਾਲ ਹੀ ਇਨ੍ਹਾਂ ਰਾਜਨੀਤਿਕ ਪਾਰਟੀਆਂ ਨੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਵੀ ਕੀਤਾ ਹੈ। ਇਸ ਤੋਂ ਇਲਾਵਾ ਸ਼ਿਵ ਸੈਨਾ, ਜੇਐਮਐਮ, ਟੀਆਰਐਸ ਅਤੇ ਆਮ ਆਦਮੀ ਪਾਰਟੀ ਵੀ ਕਿਸਾਨਾਂ ਦੇ ਹੱਕ ਵਿੱਚ ਖੜ੍ਹੀ ਹੈ ਅਤੇ ਉਨ੍ਹਾਂ ਨੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਵੀ ਕੀਤਾ ਹੈ ।
ਇਹ ਵੀ ਦੇਖੋ: ਕਿਸਾਨਾਂ ਤੋਂ ਸੁਣੋ- ਭਾਰਤ ਬੰਦ ਸਮੇਂ ਕੀ ਕੁੱਝ ਖੁੱਲ੍ਹੇਗਾ, ਕਿੰਨੇ ਵਜੇ ਤੱਕ ਹੋਵੇਗਾ ਬੰਦ