Faulty pm cares ventilators : ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਤਬਾਹੀ ਦੀ ਸਭ ਤੋਂ ਵੱਧ ਮਾਰ ਮਹਾਰਾਸ਼ਟਰ ਨੂੰ ਝੱਲਣੀ ਪੈ ਰਹੀ ਹੈ। ਮਹਾਰਾਸ਼ਟਰ ਵਿੱਚ ਆਕਸੀਜਨ, ਬੈੱਡਾਂ ਅਤੇ ਵੈਂਟੀਲੇਟਰਾਂ ਦੀ ਬਹੁਤ ਵੱਡੀ ਸਮੱਸਿਆ ਹੈ।
ਸੂਬੇ ਦੀ ਊਧਵ ਸਰਕਾਰ ਅਤੇ ਕੇਂਦਰ ਸਰਕਾਰ ਦਰਮਿਆਨ ਕਈ ਦਿਨਾਂ ਤੋਂ ਵੈਂਟੀਲੇਟਰਾਂ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਹੈ। ਇਸ ਦੌਰਾਨ ਹੁਣ ਸੂਬੇ ਦੇ ਉਦਯੋਗ ਮੰਤਰੀ ਸੁਭਾਸ਼ ਦੇਸਾਈ ਨੇ ਵੈਂਟੀਲੇਟਰ ਵਾਪਿਸ ਦੇਣ ਦੀ ਧਮਕੀ ਦਿੱਤੀ ਹੈ। ਉਦਯੋਗ ਮੰਤਰੀ ਸੁਭਾਸ਼ ਦੇਸਾਈ ਨੇ ਕਿਹਾ ਹੈ, “ਕੇਂਦਰ ਨੇ ਵੈਂਟੀਲੇਟਰ ਦਿੱਤੇ ਹਨ, ਇਸ ਦਾ ਕੋਈ ਅਰਥ ਨਹੀਂ ਹੈ। ਪਰ ਅਸੀਂ ਕਹਿੰਦੇ ਹਾਂ ਕਿ ਜੇ ਤੁਸੀਂ ਵੈਂਟੀਲੇਟਰ ਦੇ ਰਹੇ ਹੋ, ਤਾਂ ਚੰਗੀ ਵੈਂਟੀਲੇਟਰ ਦਿਓ। ਅਜਿਹੇ ਵੈਂਟੀਲੇਟਰ ਦਿਓ ਜੋ ਚੱਲ ਰਹੇ ਹਨ।”
ਇਹ ਵੀ ਪੜ੍ਹੋ : ਨਾਰਦਾ ਕੇਸ : CBI ਦੀ ਕਾਰਵਾਈ ਤੋਂ ਬਾਅਦ ਭਖੀ ਬੰਗਾਲ ਦੀ ਸਿਆਸਤ, TMC ਨੇ ਕਿਹਾ- ‘ਮੋਦੀ ਸਰਕਾਰ ਨੂੰ ਹਾਰ ਨਹੀਂ ਹੋ ਰਹੀ ਬਰਦਾਸ਼ਤ’
ਉਨ੍ਹਾਂ ਨੇ ਕਿਹਾ, “ਬੰਦ ਵੈਂਟੀਲੇਟਰਾਂ ਦੀ ਕੀ ਵਰਤੋਂ ਹੈ? ਅਤੇ ਜੇ ਇਨ੍ਹਾਂ ਨੂੰ ਜਲਦੀ ਠੀਕ ਨਾ ਕੀਤਾ ਗਿਆ ਤਾਂ ਅਸੀਂ ਉਨ੍ਹਾਂ ਨੂੰ ਵਾਪਿਸ ਕਰ ਦੇਵਾਂਗੇ।” ਖਰਾਬ ਵੈਂਟੀਲੇਟਰਾਂ ਨੂੰ ਲੈ ਕੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਿੱਥੇ ਪੂਰਾ ਦੇਸ਼ ਮਹਾਮਾਰੀ ਨਾਲ ਜੂਝ ਰਿਹਾ ਹੈ, ਉੱਥੇ ਹੀ ਖਰਾਬ ਵੈਂਟੀਲੇਟਰਾਂ ਦੀਆ ਖਬਰਾਂ ਵੀ ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਸਾਹਮਣੇ ਆ ਰਹੀਆਂ ਹਨ।
ਇਹ ਵੀ ਦੇਖੋ : DC ਦਫ਼ਤਰ ਅੱਗੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਪਰਿਵਾਰ ਦੀ ਹੋਈ ਸੁਣਵਾਈ, SHO ਸਸਪੈਂਡ ਮੁਲਜ਼ਮਾਂ ਤੇ ਪਰਚਾ !