FICCI 93rd AGM: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ FICCI ਦੀ 93ਵੀਂ ਸਲਾਨਾ ਆਮ ਮੀਟਿੰਗ ਅਤੇ ਦੇ ਸਾਲਾਨਾ ਸੰਮੇਲਨ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ FICCI ਦੀ ਸਾਲਾਨਾ ਪ੍ਰਦਰਸ਼ਨੀ 2020 ਦਾ ਉਦਘਾਟਨ ਵੀ ਕਰਨਗੇ। ਇਹ ਮੀਟਿੰਗ 11, 12 ਅਤੇ 14 ਦਸੰਬਰ ਨੂੰ ਹੋ ਰਹੀ ਹੈ। ਇਸ ਦਾ ਥੀਮ ‘Inspired India’ ਹੈ।
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਥਿਕ ਸੰਕੇਤਕ ਅੱਜ ਉਮੀਦਾਂ ਵਧਾ ਰਹੇ ਹਨ । ਮੁਸ਼ਕਿਲ ਸਮੇਂ ਦੌਰਾਨ ਦੇਸ਼ ਨੇ ਬਹੁਤ ਕੁਝ ਸਿੱਖਿਆ ਹੈ ਅਤੇ ਇਸ ਨੇ ਸਾਡੀਆਂ ਇੱਛਾਵਾਂ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ। ਇਸ ਦਾ ਵੱਡਾ ਸਿਹਰਾ ਸਾਡੇ ਉੱਦਮੀਆਂ, ਸਾਡੇ ਨੌਜਵਾਨਾਂ, ਸਾਡੇ ਕਿਸਾਨਾਂ ਅਤੇ ਸਾਰੇ ਭਾਰਤੀਆਂ ਨੂੰ ਜਾਂਦਾ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਸਾਨ ਅੰਦੋਲਨ ‘ਤੇ ਕਿਹਾ ਕਿ ਅਸੀਂ ਖੇਤੀਬਾੜੀ ਸੈਕਟਰ ਅਤੇ ਇਸ ਨਾਲ ਜੁੜੇ ਹੋਰ ਸੈਕਟਰਾਂ ਜਿਵੇਂ ਕਿ ਖੇਤੀਬਾੜੀ ਢਾਂਚੇ, ਫੂਡ ਪ੍ਰੋਸੈਸਿੰਗ, ਸਟੋਰੇਜ, ਕੋਲਡ ਚੇਨ ਆਦਿ ਵਿਚਾਲੇ ਅਸੀਂ ਕੰਧਾਂ ਦੇਖੀਆਂ ਹਨ । ਹੁਣ ਸਾਰੀਆਂ ਕੰਧਾਂ ਹਟਾਈਆਂ ਜਾ ਰਹੀਆਂ ਹਨ, ਸਾਰੀਆਂ ਰੁਕਾਵਟਾਂ ਦੂਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਸੁਧਾਰਾਂ ਤੋਂ ਬਾਅਦ ਕਿਸਾਨਾਂ ਨੂੰ ਨਵੇਂ ਬਾਜ਼ਾਰ ਮਿਲਣਗੇ, ਨਵੇਂ ਵਿਕਲਪ, ਤਕਨਾਲੋਜੀ ਦਾ ਲਾਭ ਮਿਲੇਗਾ, ਦੇਸ਼ ਦਾ ਕੋਲਡ ਸਟੋਰੇਜ ਬੁਨਿਆਦੀ ਢਾਂਚਾ ਆਧੁਨਿਕ ਹੋਵੇਗਾ । ਇਸ ਸਾਰੇ ਖੇਤੀਬਾੜੀ ਸੈਕਟਰ ਵਿੱਚ ਵਧੇਰੇ ਨਿਵੇਸ਼ ਹੋਵੇਗਾ ।
ਪ੍ਰਧਾਨਮੰਤਰੀ ਨੇ ਦਾਅਵਾ ਕੀਤਾ ਕਿ ਅੱਜ ਭਾਰਤ ਦੇ ਕਿਸਾਨ ਮੰਡੀਆਂ ਦੇ ਨਾਲ-ਨਾਲ ਬਾਹਰ ਆਪਣੀ ਉਤਪਾਦ ਵੇਚ ਸਕਦੇ ਹਨ । ਕਿਸਾਨ ਆਪਣੀ ਉਪਜ ਨੂੰ ਡਿਜੀਟਲ ਪਲੇਟਫਾਰਮ ‘ਤੇ ਵੀ ਵੇਚ ਸਕਦੇ ਹਨ। ਅਸੀਂ ਇਹ ਸਾਰੇ ਉਪਰਾਲੇ ਕਿਸਾਨਾਂ ਦੀ ਆਮਦਨੀ ਵਧਾਉਣ ਅਤੇ ਉਨ੍ਹਾਂ ਨੂੰ ਹੋਰ ਖੁਸ਼ਹਾਲ ਬਣਾਉਣ ਲਈ ਕਦਮ ਚੁੱਕ ਰਹੇ ਹਾਂ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਈਥਨੌਲ ਨੂੰ ਪਹਿਲ ਦੇ ਨਾਲ ਬਾਹਰ ਭੇਜਿਆ ਗਿਆ ਸੀ ਪਰ ਅਸੀਂ ਸਥਿਤੀ ਨੂੰ ਬਦਲਿਆ ਅਤੇ ਦੇਸ਼ ਵਿੱਚ ਈਥਨੌਲ ਵਧਾਇਆ । ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਚੋ ਇਹ ਕਿੰਨੀ ਵੱਡੀ ਤਬਦੀਲੀ ਲਿਆਏਗਾ । ਓਨਾ ਨਹੀਂ ਜਿੰਨਾ ਨਿੱਜੀ ਸੈਕਟਰ ਨੂੰ ਸਾਡੇ ਦੇਸ਼ ਵਿੱਚ ਖੇਤੀ ਚੇਨ ਵਿੱਚ ਨਿਵੇਸ਼ ਕਰਨਾ ਚਾਹੀਦਾ ਸੀ। ਇੱਥੇ ਕੋਈ ਕੋਲਡ ਸਟੋਰੇਜ ਨਹੀਂ ਸੀ, ਹੋਰ ਵੀ ਅਜਿਹੀਆਂ ਕਿੰਨੀਆਂ ਚੀਜ਼ਾਂ ਨਹੀਂ ਸਨ, ਪਰ ਇਸ ਵਿੱਚ ਤੁਹਾਡੇ ਲੋਕਾਂ ਦੇ ਆਪਸੀ ਸਬੰਧ ਅਤੇ ਨਿਵੇਸ਼ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫਸਲਾਂ ਉਗਾਉਣ ਵਾਲੇ ਕਿਸਾਨਾਂ ਤੇ ਫਲ ਸਬਜ਼ੀਆਂ ਉਗਾਉਣ ਵਾਲੇ ਕਿਸਾਨਾਂ ਨੂੰ ਸਹੀ ਢੰਗ ਨਾਲ ਤੁਹਾਡਾ ਜਿੰਨਾ ਸਮਰਥਨ ਮਿਲੇਗਾ, ਉੰਨਾ ਹੀ ਸਾਡੇ ਦੇਸ਼ ਦੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਘੱਟ ਹੋਵੇਗਾ ਅਤੇ ਆਮਦਨੀ ਵਧੇਗੀ।
ਇਹ ਵੀ ਦੇਖੋ: ਅੱਜ ਤੋਂ ਮੁੜ ਹੋਣਗੇ ਹਾਈਵੇਅ ਜਾਮ, ਕਿਸਾਨਾਂ ਦੀ ਸਟੇਜ ਤੋਂ ਸੁਣੋ ਕੀ ਕੀ ਹੈ ਤਿਆਰੀ