ਆਈਪੀਐੱਸ ਅਧਿਕਾਰੀ ਮਨੋਜ ਕੁਮਾਰ ਸ਼ਰਮਾ ਨੂੰ ਮਹਾਰਾਸ਼ਟਰ ਪੁਲਿਸ ਨੇ ਡੀਆਈਜੀ ਤੋਂ ਆਈਜੀ ਅਹੁਦੇ ‘ਤੇ ਪ੍ਰਮੋਸ਼ਨ ਦਿੱਤੀ ਹੈ। ਹੁਣੇ ਜਿਹੇ ਰਿਲੀਜ਼ ਹੋਈ ਫਿਲਮ 12ਵੀਂ ਫੇਲ ਸ਼ਰਮਾ ਦੇ ਜੀਵਨ ‘ਤੇ ਆਧਾਰਿਤ ਹੈ ਜਿਸ ਨੇ ਹਰ ਜਗ੍ਹਾ ਖੂਬ ਸੁਰਖੀਆਂ ਬਟੋਰੀਆਂ। ਇਸ ਫਿਲਮ ਵਿਚ ਐਕਟਰ ਵਿਕਰਾਂਤ ਮੈਸੀ ਨੇ ਆਈਪੀਐੱਸ ਮਨੋਜ ਸ਼ਰਮਾ ਦਾ ਕਿਰਦਾਰ ਨਿਭਾਇਆ ਹੈ।
ਜਾਣਕਾਰੀ ਮੁਤਾਬਕ ਕੈਬਨਿਟ ਦੀ ਨਿਯੁਕਤੀ ਸੰਮਤੀ (ਏਸੀਸੀ) ਨੇ 2003, 2004 ਤੇ 2005 ਬੈਚ ਦੇ ਆਈਪੀਸੀ ਅਧਿਕਾਰੀਆਂ ਦੀ ਤਰੱਕੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਵਿਚ ਆਈਪੀਐੱਸ ਅਧਿਕਾਰੀ ਮਨੋਜ ਸ਼ਰਮਾ ਦਾ ਵੀ ਨਾਂ ਹੈ। ਉਨ੍ਹਾਂ ਨੂੰ ਆਈਜੀ ਰੈਂਕ ‘ਤੇ ਪ੍ਰਮੋਟ ਕੀਤਾ ਗਿਆ ਹੈ। ਮਹਾਰਾਸ਼ਟਰ ਪੁਲਿਸ ਵਿਚ ਆਈਜੀ ਬਣਨ ਦੇ ਬਾਅਦ ਮਨੋਜ ਸ਼ਰਮਾ ਨੇ ਐਕਸ ਤੇ ਇੰਟਾਗ੍ਰਾਮ ‘ਤੇ ਪੋਸਟ ਕਰਕੇ ਭਾਰਤੀ ਪੁਲਿਸ ਸੇਵਾ ਵਿਚ ਆਪਣੀ ਜ਼ਿਕਰਯੋਗ ਯਾਤਰਾ ਨੂੰ ਦੱਸਿਆ ਹੈ ਜੋ ਉਨ੍ਹਾਂ ਨੇ ਏਐੱਸਪੀ ਵਜੋਂ ਸ਼ੁਰੂ ਕੀਤੀ ਤੇ ਹੁਣ ਆਈਜੀ ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਿਹਾ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਲੰਬੇ ਤੇ ਚੁਣੌਤੀਪੂਰਨ ਕਰੀਅਰ ਵਿਚ ਉਨ੍ਹਾਂ ਦਾ ਸਾਥ ਦਿੱਤਾ ਹੈ।
ਆਈਪੀਐੱਸ ਅਧਿਕਾਰੀ ਨੇ ਲਿਖਿਆ ਏਐੱਸਪੀ ਤੋਂ ਸ਼ੁਰੂ ਹੋਈ ਯਾਤਰਾ ਅੱਜ ਦੇ ਭਾਰਤ ਸਰਕਾਰ ਦੇ ਆਰਡਰ ਤੋਂ ਆਈਜੀ ਬਣਨ ਤੱਕ ਜਾ ਪਹੁੰਚੀ ਹੈ। ਇਸ ਲੰਬੀ ਯਾਤਰਾ ਵਿਚ ਸਾਥ ਦੇਣ ਲਈ ਮਨ ਤੋਂ ਸਾਰਿਆਂ ਦਾ ਧੰਨਵਾਦ।
ਇਹ ਵੀ ਪੜ੍ਹੋ : ਸਾਬਕਾ CM ਚੰਨੀ ਨੂੰ ਧਮਕੀ ਦੇਣ ਵਾਲਾ ਗ੍ਰਿਫਤਾਰ, ਮੁਲਜ਼ਮ ਕੋਲੋਂ 2 ਮੋਬਾਈਲ ਤੇ 1 ਲੈਪਟਾਪ ਬਰਾਮਦ
’12ਵੀਂ ਫੇਲ’ ਫਿਲਮ ਆਈਪੀਐੱਸ ਅਧਿਕਾਰੀ ਮਨੋਜ ਸ਼ਰਮਾ ਦੀ ਅਸਲੀ ਕਹਾਣੀ ‘ਤੇ ਬਣੀ ਹੈ। ਇਹ ਫਿਲਮ ਉਨ੍ਹਾਂ ਦੇ ਯੂਪੀਐੱਸੀ ਪ੍ਰੀਖਿਆ ਦੇਣ ਦੌਰਾਨ ਸੰਗਰਸ਼ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਨੇ ਚਾਰ ਵਾਰ ਯੂਪੀਐੱਸਸੀ ਸਿਵਲ ਸੇਵਾ ਪ੍ਰੀਖਿਆ ਦਿੱਤੀ ਪਰ ਪਹਿਲੀਆਂ ਤਿੰਨ ਕੋਸ਼ਿਸ਼ਾਂ ਵਿਚ ਉਨ੍ਹਾਂ ਨੂੰ ਅਸਫਲਤਾ ਮਿਲੀ। ਚੌਥੀ ਕੋਸ਼ਿਸ਼ ਵਿਚ ਉਹ ਸਫਲ ਹੋਏ ਤੇ ਉਨ੍ਹਾਂ ਦਾ 121 ਰੈਂਕ ਆਇਆ। ਆਈਪੀਐੱਸ ਸ਼ਰਮਾ ਮੁੰਬਈ ਪੁਲਿਸ ਵਿਚ ਐਡੀਸ਼ਨਲ ਕਮਿਸ਼ਨਰ ਰਹਿ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: