1947 ਵਿਚ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਹੈਦਰਾਬਾਦ ਦੇ ਨਿਜਾਮ ਮੀਰ ਉਸਮਾਨ ਅਲੀ ਭਾਰਤ ਦੇ ਸਭ ਤੋਂ ਅਮੀਰ ਸ਼ਖਸ ਸਨ। ਉਸ ਸਮੇਂ ਉਨ੍ਹਾਂ ਦੀ ਕੁੱਲ ਜਾਇਦਾਦ 17.5 ਲੱਖ ਕਰੋੜ ਰੁਪਏ ਮਾਪੀ ਗਈ ਸੀ। ਨਿਜਾਮ ਕੋਲ 20 ਲੱਖ ਪੌਂਡ ਤੋਂ ਜ਼ਿਆਦਾ ਤਾਂ ਸਿਰਫ ਕੈਸ਼ ਸੀ। ਇਸ ਤੋਂ ਇਲਾਵਾ ਬੇਸ਼ੁਮਾਰ ਹੀਰੇ, ਮੋਤੀ, ਸੋਨਾ ਤੇ ਜਵਾਹਰਾਤ ਸਨ। ਉਨ੍ਹਾਂ ਨੂੰ ਆਜ਼ਾਦ ਭਾਰਤ ਦਾ ਪਹਿਲਾ ਅਰਬਪਤੀ ਵੀ ਕਿਹਾ ਗਿਆ। ਇੰਨਾ ਕੁਝ ਹੋਣ ਦੇ ਬਾਵਜੂਦ ਨਿਜਾਮ ਆਪਣੀ ਕੰਜੂਸੀ ਲਈ ਬਦਨਾਮ ਸੀ। ਨਿਜਾਮ ਦੀ ਕੰਜੂਸੀ ਦਾ ਆਲਮ ਇਹ ਸੀਕਿ ਉਹ ਲੋਕਾਂ ਦੀ ਝੂਠੀ ਸਿਗਰਟ ਤੱਕ ਨਹੀਂ ਛੱਡਦੇ ਸਨ।
ਇਤਿਹਾਸਕਾਰ ਡੋਮਿਨਿਕ ਲਾਪੀਅਰ ਤੇ ਲੈਰੀ ਕਾਲਿਨਸ ਆਪਣੀ ਮਸ਼ਹੂਰ ਕਿਤਾਬ ‘ਫ੍ਰੀਡਮ ਐਟ ਮਿਡਨਾਈਟ’ ਵਿਚ ਲਿਖਦੇ ਹਨ ਕਿ ਮੀਰ ਉਸਮਾਨ ਆਪਣੀ ਕੰਜੂਸੀ ਲਈ ਬਦਨਾਮ ਸਨ। ਉਨ੍ਹਾਂ ਦੇ ਘਰ ਕੋਈ ਮਹਿਮਾਨ ਆਉਂਦਾ ਤੇ ਆਪਣੀ ਬੁਝੀ ਹੋਈ ਸਿਗਰਟ ਛੱਡ ਜਾਂਦਾ ਤਾਂ ਨਿਜਾਮ ਐਸ਼ਟ੍ਰੇ ਤੋਂ ਉਹ ਝੂਠੀ ਦੇ ਬੁਝੀ ਸਿਗਰਟ ਉਠਾ ਕੇ ਪੀਣ ਲੱਗਦੇ। ਆਪਣੇ ਕੋਲ ਸਭ ਤੋਂ ਸਸਤੀ ਸਿਗਰਟ ਰੱਖਦੇ ਸਨ।
ਲਾਪੀਅਰ ਤੇ ਕਾਲਿਨਸ ਆਪਣੀ ਕਿਤਾਬ ਵਿਚ ਇਕ ਹੋਰ ਦਿਲਚਸਪ ਕਿੱਸਾ ਲਿਖਦੇ ਹਨ ਜੋ ਸਾਲ 1944 ਦਾ ਹੈ। ਹਾਰਡ ਵੇਵੇਲ ਵਾਇਰਰਾਏ ਦੀ ਹੈਸੀਅਤ ਨਾਲ ਹੈਦਰਾਬਾਦ ਆਉਣ ਵਾਲੇ ਸਨ। ਨਿਜਾਮ ਦੇ ਸਲਾਹਕਾਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਵਾਇਸਰਾਏ ਦੀ ਖਾਤਿਰਦਾਰੀ ਵਿਚ ਕੋਈ ਕਮੀ ਨਹੀਂ ਛੱਡਣੀ ਚਾਹੀਦੀ ਪਰ ਨਿਜਾਮ ਨੇ ਅਜਿਹੀ ਹਰਕਤ ਕੀਤੀ ਜਿਸ ਨਾਲ ਸਾਰੇ ਹੈਰਾਨ ਰਹਿ ਗਏ। ਉਨ੍ਹਾਂ ਨੇ ਖਾਸ ਤੌਰ ਤੋਂ ਦਿੱਲੀ ਇਕ ਤਾਰ ਭਿਜਵਾਇਆ ਤੇ ਪੁੱਛਿਆ ਕਿ ਵਾਇਰਸਾਏ ਦੀ ਮਹਿਮਾਨ ਨਿਵਾਜੀ ਵਿਚ ਸ਼ੈਂਪੇਨ ਜ਼ਰੂਰੀ ਹੈ। ਇੰਨੀ ਮਹਿੰਗਾਈ ਵਿਚ ਸ਼ੈਂਪੇਨ ਪਿਆਉਣਾ ਸਹੀ ਹੋਵੇਗਾ। ਇਕ ਹੋਰ ਮੌਕੇ ‘ਤੇ ਨਵਾਬ ਨੇ ਸ਼ਾਹੀ ਭੋਜ ਦਾ ਆਯੋਜਨ ਕੀਤਾ ਤੇ ਉਨ੍ਹਾਂ ਨੂੰ ਮਜਬੂਰੀ ਵਿਚ ਖਾਣੇ ਦੀ ਟੇਬਲ ‘ਤੇ ਸ਼ੈਂਪੇਨ ਰੱਖਣਾ ਪਿਆ। ਉਨ੍ਹਾਂ ਨੇ ਸਿਰਫ ਇਕ ਬੋਤਲ ਰਖਵਾਈ ਤੇ ਇਸ ਗੱਲ ‘ਤੇ ਨਜ਼ਰ ਰੱਖੀ ਕਿ ਉਹ ਬੋਤਲ 3-4 ਮਹਿਮਾਨਾਂ ਤੋਂ ਅੱਗੇ ਨਾ ਜਾ ਸਕੇ।
ਇਹ ਵੀ ਪੜ੍ਹੋ : CM ਮਾਨ ਦੂਜੀ ਵਾਰ ਮਿਲਣਗੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ, 30 ਅਪ੍ਰੈਲ ਨੂੰ ਹੋਵੇਗੀ ਮੁਲਾਕਾਤ
ਨਿਜਾਮ ਦੀ ਕੰਜੂਸੀ ਦਾ ਆਲਮ ਇਹ ਸੀ ਕਿ ਉਹ ਟੀਨ ਦੇ ਭਾਂਡਿਆਂ ਵਿਚ ਖਾਣਾ ਖਾਧੇ ਸਨ ਜਿਵੇਂ ਭਾਂਡੇ ਜਿਨ੍ਹਾਂ ਨੂੰ ਦੇਖਦੇ ਹੀ ਖਾਣ ਦਾ ਮਨ ਨਾ ਕਰੇ। ਡੋਮੋਨਿਕ ਲਾਪਿਰ ਤੇ ਲੈਰੀ ਕਾਲਿਨਸ ਲਿਖਦੇ ਹਨ ਕਿ ਨਿਜਾਮ ਦੀ ਕੰਜੂਸੀ ਇਸ ਤੋਂ ਸਮਝੀ ਜਾ ਸਕਦੀ ਹੈ ਕਿ ਉਨ੍ਹਾਂ ਕੋਲ ਇੰਨੇ ਸੋਨੇ ਦੇ ਭਾਂਡੇ ਸੀ ਕਿ ਉਸ ਵਿਚ ਇਕੱਠੇ 200 ਲੋਕ ਬੈਠ ਕੇ ਖਾਣਾ ਖਾ ਸਕਦੇ ਸਨ ਪਰ ਉਹ ਖੁਦ ਪੁਰਾਣੇ ਟੀਨ ਦੇ ਭਾਂਡਿਆਂ ਵਿਚ ਭੋਜਨ ਕਰਦੇ ਸਨ।