ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ-1 ਦੀ ਛੱਤ ਡਿਗ ਗਈ। ਇਸ ਦੀ ਚਪੇਟ ਵਿਚ ਕਈ ਗਈਆਂ ਆ ਗਈਆਂ ਜਿਸ ਕਾਰਨ ਇਥੋਂ ਦੀਆਂ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਹੁਣ ਤੱਕ ਕੁਲ 28 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ DMRC ਨੇ ਵੀ ਦਿੱਲੀ ਏਅਰਪੋਰਟ ਮੈਟਰੋ ਸਟੇਸ਼ਨ ਤੋਂ ਟਰਮੀਨਲ-1 ਆਈਜੀਆਈ ਹਵਾਈ ਅੱਡੇ ਤੱਕ ਸ਼ਟਲ ਸੇਵਾ ਰੋਕ ਦਿੱਤੀ ਹੈ।
ਏਅਰਪੋਰਟ ਦੇ ਟਰਮੀਲ ਦੀ ਛੱਤ ਵਾਹਨਾਂ ਦੇ ਉਪਰ ਡਿੱਗ ਗਈ। ਦੂਜੇ ਪਾਸੇ ਕਾਰ ਵਿਚ ਬੈਠੇ ਲੋਕ ਵੀ ਦੱਬ ਗਏ। ਹਾਦਸੇ ਵਿਚ ਕਈ ਲੋਕ ਜ਼ਖਮੀ ਹੋਏ ਹਨ। ਹਾਦਸੇ ਦੇ ਚੱਲਦੇ ਟਰਮੀਨਲ-1 ਤੋਂ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸੁਰੱਖਿਆ ਕਰਕੇ ਚੈੱਕ ਇਨ ਕਾਊਂਟਰ ਬੰਦ ਕਰ ਦਿੱਤੇ ਗਏ ਹਨ। ਹਾਲਾਂਕਿ ਟਰਮੀਨਲ-3 ਤੇ ਟਰਮੀਨਲ-2 ਤੋਂ ਜਾਣ ਵਾਲੀਆਂ ਸਾਡੀਆਂ ਉਡਾਣਾਂ ਪੂਰੀ ਤਰ੍ਹਾਂ ਤੋਂ ਚਾਲੂ ਹਨ।
ਦੱਸ ਦੇਈਏ ਕਿ ਬੀਤੀ ਰਾਤ 12 ਵਜੇ ਤੋਂ ਹੁਣ ਤੱਕ 16 ਜਾਣ ਵਾਲੀਆਂ ਉਡਾਣਾਂ ਤੇ 12 ਆਉਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰਸਤੇ ਤੋਂ ਬਚਣ ਤੇ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਬਣਾਉਣ।
ਹਾਦਸੇ ਕਰਕੇ ਇੰਡੀਗੋ ਉਡਾਣ ਸੰਚਾਲਨ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਦਿੱਲੀ ਵਿਚ ਉਡਾਣਾਂ ਰੱਦ ਹੋਈਆਂ ਹਨ ਕਿਉਂਕਿ ਯਾਤਰੀ ਟਰਮੀਨਲ ਵਿਚ ਦਾਖਲ ਨਹੀਂ ਹੋ ਪਾ ਰਹੇ ਹਨ। ਟਰਮੀਨਲ ਅੰਦਰ ਪਹਿਲਾਂ ਤੋਂ ਹੀ ਮੌਜੂਦ ਯਾਤਰੀ ਆਪਣੀਆਂ ਉਡਾਣਾਂ ਵਿਚ ਸਵਾਰ ਹੋ ਸਕਣਗੇ ਪਰ ਹੋਰ ਯਾਤਰੀਆਂ ਨੂੰ ਬਦਲ ਦੀ ਪੇਸ਼ਕਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕਿਸਾਨਾਂ ਦਾ ਵੱਡਾ ਐਲਾਨ, ਲਾਡੋਵਾਲ ਟੋਲ ਪਲਾਜ਼ੇ ‘ਤੇ ਪੱਕਾ ਤਾਲਾ ਲਗਾਉਣ ਦੀ ਤਿਆਰੀ ‘ਚ ਜਥੇਬੰਦੀਆਂ
ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ‘ਤੇ ਨਜ਼ਰ ਰੱਖਣ। ਇੰਡੀਗੋ ਦੇ ਯਾਤਰੀ ਆਪਣੀ ਯਾਤਰਾ ਯੋਜਨਾ ਸਬੰਧ ਵਿਚ ਸਹਾਇਤਾ ਲੈਣ ਲਈ 0124 6173838 ਜਾਂ 0124 4973838 ਕਾਲ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: