Forest minister resigns: ਮਹਾਰਾਸ਼ਟਰ ਦੇ ਜੰਗਲਾਤ ਮੰਤਰੀ ਸੰਜੇ ਰਾਠੌੜ ਨੇ ਵਿਰੋਧੀ ਪਾਰਟੀ ਭਾਜਪਾ ਵੱਲੋਂ ਪੁਣੇ ਵਿੱਚ ਇੱਕ 23 ਸਾਲਾ ਔਰਤ ਦੀ ਖ਼ੁਦਕੁਸ਼ੀ ਕੇਸ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਸਨੇ “ਗੰਦੀ ਰਾਜਨੀਤੀ” ਕਾਰਨ ਅਸਤੀਫਾ ਦਿੱਤਾ ਹੈ। ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੀ ਵਸਨੀਕ ਪੂਜਾ ਚਵਾਨ ਆਪਣੇ ਭਰਾ ਅਤੇ ਦੋਸਤਾਂ ਨਾਲ ਪੁਣੇ ਵਿਖੇ ਅੰਗਰੇਜ਼ੀ ਭਾਸ਼ਾ ਸਿੱਖਣ ਦਾ ਕੋਰਸ ਕਰਨ ਲਈ ਰਹਿ ਰਹੀ ਸੀ। ਪੁਲਿਸ ਨੇ ਦੱਸਿਆ ਕਿ ਔਰਤ ਨੇ 8 ਫਰਵਰੀ ਨੂੰ ਕਥਿਤ ਤੌਰ ‘ਤੇ ਖੁਦਕੁਸ਼ੀ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਔਰਤ ਦੀ 8 ਫਰਵਰੀ ਨੂੰ ਮੌਤ ਹੋ ਗਈ ਸੀ। ਬਾਅਦ ਵਿਚ ਇਕ ਆਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ। ਇਸ ਵਿਚ ਦੋ ਲੋਕ ਇਕ ਔਰਤ ਦੀ ਖੁਦਕੁਸ਼ੀ ਦੀ ਗੱਲ ਕਰ ਰਹੇ ਹਨ। ਭਾਜਪਾ ਦਾ ਦਾਅਵਾ ਹੈ ਕਿ ਆਡੀਓ ਕਲਿੱਪ ਵਿਚ ਇਕ ਵਿਅਕਤੀ ਸੰਜੇ ਰਾਠੌੜ ਹੈ। ਰਾਠੌਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ।ਪੁਲਿਸ ਨੇ ਪਿਛਲੇ ਹਫਤੇ ਕਿਹਾ ਸੀ ਕਿ ਅਜਿਹਾ ਲਗਦਾ ਹੈ ਕਿ ਉਸਨੇ ਖੁਦਕੁਸ਼ੀ ਕੀਤੀ ਹੈ। ਪੁਲਿਸ ਇਸ ਨੂੰ ਕਿਸੇ ਅਪਰਾਧਿਕ ਕੇਸ ਵਾਂਗ ਜਾਂਚ ਕਰ ਰਹੀ ਹੈ।
ਭਾਜਪਾ ਨੇ ਦੋਸ਼ ਲਾਇਆ ਹੈ ਕਿ ਰਾਠੌਰ ਦੀਆਂ ਤਾਰਾਂ ਔਰਤ ਦੀ ਰਹੱਸਮਈ ਮੌਤ ਨਾਲ ਜੁੜੀਆਂ ਹੋਈਆਂ ਹਨ। ਪਾਰਟੀ ਉਸ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀ ਹੈ। ਪਿਛਲੇ ਹਫ਼ਤੇ, ਮਹਾਰਾਸ਼ਟਰ ਬੀਜੇਪੀ ਨੇ ਟਵੀਟ ਕੀਤਾ ਸੀ ਕਿ “ਪੂਜਾ ਚਵਾਨ ਖੁਦਕੁਸ਼ੀ ਮਾਮਲੇ ਵਿੱਚ ਗੰਭੀਰ ਦੋਸ਼ਾਂ ਕਾਰਨ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ! ਬੀਡ ਜ਼ਿਲੇ ਵਿੱਚ ਸੰਜੇ ਰਾਠੌਰ ਦਾ ਪੁਤਲਾ ਫੂਕ ਕੇ ਭਾਜਪਾ ਨੇ ਵਿਰੋਧ ਪ੍ਰਦਰਸ਼ਨ ਕੀਤਾ।” ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਔਰਤ ਦੀ ਮੌਤ ਲਈ ਮਹਾਰਾਸ਼ਟਰ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਪਿਛਲੇ ਹਫਤੇ, ਫੜਨਵੀਸ ਨੇ ਕਿਹਾ ਸੀ ਕਿ “ਸੰਜੇ ਰਾਠੌਰ ਦੇ ਖਿਲਾਫ ਕਾਫ਼ੀ ਸਬੂਤ ਹਨ, ਪਰ ਕੁਝ ਵੀ ਨਹੀਂ ਹੋ ਰਿਹਾ। ਜੇ ਮੀਡੀਆ ਰਿਪੋਰਟਾਂ ਸਾਮਹਣੇ ਨਾ ਆਉਂਦੀਆ ਤਾਂ ਕੁਝ ਨਹੀਂ ਹੁੰਦਾ। ਪੁਲਿਸ ਦਬਾਅ ਵਿੱਚ ਹੈ। ਸਭ ਤੋਂ ਪਹਿਲਾਂ, ਪੁਲਿਸ ਨੂੰ ਖੁਦ ਉਥੇ ਜਾਂਚ ਕਰਨੀ ਚਾਹੀਦੀ ਹੈ।”
ਇਹ ਵੀ ਦੇਖੋ: ਦੇਖੋ ਸਟੇਜ ਤੇ ਆ ਇਸ ਦਿੱਲੀ ਦੇ ਨੌਜਵਾਨ ਨੇ ਕਿਸ ਨੂੰ ਦੱਸਿਆ ਜਨਰਲ ਡਾਇਰ ?