ਨਾਗਪੁਰ ਦੀ ਇਕ ਅਦਾਲਤ ਨੇ ਬ੍ਰਹਮੋਸ ਏਅਰੋਸਪੇਸ ਦੇ ਸਾਬਕਾ ਇੰਜੀਨੀਅਰ ਨਿਸ਼ਾਂਤ ਅਗਰਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਗਰਵਾਲ ‘ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਲਈ ਜਾਸੂਸੀ ਕਰਨ ਦਾ ਦੋਸ਼ ਹੈ। ਨਿਸ਼ਾਂਤ ਅਗਰਵਾਲ ਨੂੰ 2018 ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੂੰ ਬ੍ਰਹਮੋਸ ਮਿਜਾਈ ਬਾਰੇ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਨਿਸ਼ਾਂਤ ਅਗਰਵਾਲ ਬ੍ਰਹਮੋਸ ਏਅਰੋਸਪੇਸ ਵਿਚ ਸੀਨੀਅਰ ਸਿਸਟਮ ਇੰਜੀਨੀਅਰ ਸਨ ਤੇ ਮਿਜ਼ਾਈਲ ਯੋਜਨਾਵਾਂ ਵਿਚ ਸ਼ਾਮਲ ਹਨ। ਅਗਰਵਾਲ ਨੂੰ ISI ਨੂੰ ਯੋਜਨਾਵਾਂ ਬਾਰੇ ਗੁਪਤ ਜਾਣਕਾਰੀ ਦੇਣ ਦੇ ਦੋਸ਼ ਵਿਚ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਏਟੀਐੱਸ ਤੇ ਮਿਲਟਰੀ ਇੰਟੈਲੀਜੈਂਸ ਨੇ 2018 ਵਿਚ ਨਾਗਪੁਰ ਤੋਂ ਗ੍ਰਿਫਤਾਰ ਕੀਤਾ ਸੀ।
ਦੱਸ ਦੇਈਏ ਕਿ ਬ੍ਰਹਮੋਸ ਏਰੋਸਪੇਸ DRDO ਅਤੇ ਰੂਸ ਦੇ ਮਿਲਟਰੀ ਇੰਡਸਟਰੀਅਲ ਕੰਸੋਰਟੀਅਮ (NPO Mashinostroyenia) ਦਾ ਸੰਯੁਕਤ ਉੱਦਮ ਹੈ, ਜੋ ਭਾਰਤ ਵਿੱਚ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਵਿਕਾਸ ਅਤੇ ਨਿਰਮਾਣ ਕਰਦਾ ਹੈ। ਇਨ੍ਹਾਂ ਸੁਪਰਸੋਨਿਕ ਮਿਜ਼ਾਈਲਾਂ ਨੂੰ ਜ਼ਮੀਨ, ਹਵਾ, ਸਮੁੰਦਰ ਅਤੇ ਪਾਣੀ ਦੇ ਅੰਦਰੋਂ ਵੀ ਲਾਂਚ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੇਦਾਰ ਜਾਧਵ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ
2018 ਵਿਚ ਜਦੋਂ ਅਗਰਵਾਲ ਦੀ ਗ੍ਰਿਫਤਾਰੀ ਹੋਈ ਸੀ ਤਾਂ ਉਸ ਸਮੇਂ ਹਲਚਲ ਮਚ ਗਈ ਸੀ ਕਿਉਂਕਿ ਬ੍ਰਹਮੋਸ ਏਅਰੋਸਪੇਸ ਨਾਲ ਜੜਿਆ ਇਹ ਪਹਿਲਾ ਜਾਸੂਸੀ ਦਾ ਮਾਮਲਾ ਸੀ। ਉਦੋਂ ਦੋਸ਼ ਲੱਗੇ ਸਨ ਕਿ ਅਗਰਵਾਲ ਦੋ ਫੇਸਬੁੱਕ ਅਕਾਊਂਟ ਨੇਹਾ ਸ਼ਰਮਾਤੇ ਪੂਜਾ ਰੰਜਨ ਜ਼ਰੀਏ ਪਾਕਿਸਤਾਨੀ ਖੁਫੀਆ ਏਜੰਟਾਂ ਦੇ ਸੰਪਰਕ ਵਿਚ ਸੀ। ਇਸਲਾਮਾਬਾਦ ਤੋਂ ਸੰਚਾਲਿਤ ਇਨ੍ਹਾਂ ਅਕਾਊਂਟਸ ਬਾਰੇ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨੂੰ ਪਾਕਿਸਤਾਨ ਦੇ ਖੁਫੀਆ ਏਜੰਟ ਚਲਾ ਰਹੇ ਸਨ।