ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੀ ਕਾਰ ਹਿਸਾਰ ਨੇੜੇ ਹਾਦਸਾਗ੍ਰਸਤ ਹੋ ਗਈ । ਇਹ ਹਾਦਸਾ ਗੱਡੀ ਅੱਗੇ ਬੇਜ਼ੁਬਾਨ ਜਾਨਵਰ ਦੇ ਅੱਗੇ ਆਉਣ ਕਾਰਨ ਵਾਪਰਿਆ । ਗੱਡੀ ਵਿੱਚ ਸਾਬਕਾ ਮੁੱਖ ਮੰਤਰੀ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਜੈਪ੍ਰਕਾਸ਼, ਸਾਬਕਾ ਵਿਧਾਇਕ ਨਰੇਸ਼ ਸੇਲਵਾਲ ਅਤੇ ਸੀਨੀਅਰ ਆਗੂ ਧਰਮਵੀਰ ਗੋਇਤ ਵੀ ਸਵਾਰ ਸਨ । ਫਿਲਹਾਲ ਸਭ ਸੁਰੱਖਿਅਤ ਹੈ। ਇਸ ਹਾਦਸੇ ਵਿੱਚ ਗੱਡੀ ਨੂੰ ਨੁਕਸਾਨ ਪਹੁੰਚਿਆ ਹੈ। ਹਾਦਸੇ ਤੋਂ ਬਾਅਦ ਸਾਰੇ ਲੋਕ ਇੱਕ ਹੋਰ ਗੱਡੀ ਵਿੱਚ ਸਵਾਰ ਹੋ ਕੇ ਪਿੰਡ ਘਿਰਾਈ ਵੱਲ ਰਵਾਨਾ ਹੋ ਗਏ, ਜਿੱਥੇ ਉਨ੍ਹਾਂ ਨੇ ਵਿਸ਼ਵ ਚੈਂਪੀਅਨ ਮੁੱਕੇਬਾਜ਼ ਸਵੀਟੀ ਬੂੜਾ ਦੇ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਣਾ ਹੈ।
ਭੁਪਿੰਦਰ ਹੁੱਡਾ ਦੇ ਪੀਐਸਓ ਸਤੀਸ਼ ਰਾਠੀ ਨੇ ਦੱਸਿਆ ਕਿ ਭੁਪਿੰਦਰ ਸਿੰਘ ਹੁੱਡਾ ਐਤਵਾਰ ਸਵੇਰੇ ਪਿੰਡ ਬਨਭੌਰੀ ਵਿੱਚ ਇੱਕ ਵਰਕਰ ਦੇ ਘਰ ਚਾਹ ਦੇ ਪ੍ਰੋਗਰਾਮ ਵਿੱਚ ਗਏ ਹੋਏ ਸਨ। ਇੱਥੋਂ ਉਹ ਕਾਰ ਵਿੱਚ ਸਵਾਰ ਹੋ ਕੇ ਪਿੰਡ ਘਿਰਾਈ ਲਈ ਰਵਾਨਾ ਹੋਏ । ਉਨ੍ਹਾਂ ਦੇ ਕਾਫ਼ਲੇ ਵਿੱਚ ਇੱਕ ਪਾਇਲਟ ਗੱਡੀ ਤੋਂ ਇਲਾਵਾ 4-5 ਹੋਰ ਗੱਡੀਆਂ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ: SGPC ਵੱਲੋਂ 1052 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਹੋਵੇਗਾ ਰਵਾਨਾ, ਕੁੱਲ 2856 ਨੂੰ ਮਿਲਿਆ ਵੀਜ਼ਾ
ਦੱਸਿਆ ਜਾ ਰਿਹਾ ਹੈ ਕਿ ਹਿਸਾਰ ਨੇੜੇ ਅਚਾਨਕ ਉਨ੍ਹਾਂ ਦੀ ਗੱਡੀ ਅੱਗੇ ਇੱਕ ਨੀਲੀ ਗਾਂ ਸਾਹਮਣੇ ਆ ਗਈ । ਗੱਡੀ ਦੇ ਡਰਾਈਵਰ ਨੇ ਨੀਲ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਉਹ ਗੱਡੀ ਨਾਲ ਟਕਰਾ ਗਈ। ਗਨੀਮਤ ਇਹ ਰਹੀ ਕਿ ਡਰਾਈਵਰ ਨੇ ਗੱਡੀ ਨੂੰ ਕਾਬੂ ਕਰ ਲਿਆ । ਇਸ ਦੇ ਨਾਲ ਹੀ ਗੱਡੀ ਦੇ ਏਅਰਬੈਗ ਵੀ ਖੁੱਲ੍ਹ ਗਏ, ਜਿਸ ਕਾਰਨ ਬਚਾਅ ਹੋ ਗਿਆ । ਪਰ ਨੀਲ ਗਾਂ ਦੀ ਟੱਕਰ ਕਾਰਨ ਗੱਡੀ ਨੁਕਸਾਨੀ ਗਈ । ਭੁਪਿੰਦਰ ਹੁੱਡਾ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠੇ ਸਨ। ਇਸ ਤੋਂ ਬਾਅਦ ਉਹ ਦੂਜੀ ਗੱਡੀ ਵਿੱਚ ਬੈਠ ਕੇ ਪ੍ਰੋਗਰਾਮ ਵਾਲੀ ਥਾਂ ਲਈ ਰਵਾਨਾ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: