Forward party quits : ਗੋਆ ਫਾਰਵਰਡ ਪਾਰਟੀ (ਜੀ.ਐੱਫ.ਪੀ GFP) ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਜ ਦੀ ਸਰਕਾਰ ‘ਤੇ ਗੋਆ ਵਿਰੋਧੀ ਨੀਤੀਆਂ ਅਪਣਾਉਣ ਦਾ ਦੋਸ਼ ਲਗਾਇਆ ਅਤੇ ਮੰਗਲਵਾਰ ਨੂੰ ਇਹ ਨੈਸ਼ਨਲ ਡੈਮੋਕਰੇਟਿਕ ਗੱਠਜੋੜ (ਐਨਡੀਏ) ਤੋਂ ਵੱਖ ਹੋ ਗਈ। 40 ਮੈਂਬਰੀ ਗੋਆ ਵਿਧਾਨ ਸਭਾ ਵਿੱਚ ਜੀ.ਐੱਫ.ਪੀ ਦੇ ਤਿੰਨ ਵਿਧਾਇਕ ਹਨ ਅਤੇ ਗਠਜੋੜ ਤੋਂ ਪਾਰਟੀ ਦੇ ਵੱਖ ਹੋਣ ਨਾਲ ਪ੍ਰਮੋਦ ਸਾਵੰਤ ਸਰਕਾਰ ਦੀ ਸਥਿਰਤਾ ‘ਤੇ ਕੋਈ ਅਸਰ ਨਹੀਂ ਪਏਗਾ ਕਿਉਂਕਿ ਵਿਜੇ ਸਰਦੇਸਾਈ ਦੀ ਅਗਵਾਈ ਵਾਲੀ ਪਾਰਟੀ ਸੱਤਾਧਾਰੀ ਗਠਜੋੜ ਦਾ ਹਿੱਸਾ ਨਹੀਂ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਜੀਐਫਪੀ ਨੇ ਮਨੋਹਰ ਪਾਰੀਕਰ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਬਣਾਉਣ ਲਈ ਸਾਲ 2017 ਵਿੱਚ ਐਨਡੀਏ ਦਾ ਸਮਰਥਨ ਕੀਤਾ ਸੀ। ਹਾਲਾਂਕਿ, 2019 ਵਿੱਚ ਪਾਰੀਕਰ ਦੇ ਦੇਹਾਂਤ ਤੋਂ ਬਾਅਦ, ਪ੍ਰਮੋਦ ਸਾਵੰਤ ਦੀ ਅਗਵਾਈ ਵਾਲੀ ਸਰਕਾਰ ਵਿੱਚ ਜੀ.ਐੱਫ.ਪੀ. ਦੇ ਤਿੰਨ ਮੰਤਰੀਆਂ ਨੂੰ ਸਥਾਨ ਨਾ ਮਿਲਣ ਕਾਰਨ ਪਾਰਟੀਆਂ ਦਰਮਿਆਨ ਸੰਬੰਧ ਥੋੜ੍ਹੇ ਤਲਖ਼ ਹੋਏ ਸਨ।
ਜੀਐਫਪੀ ਦੀ ਰਾਜ ਕਾਰਜਕਾਰੀ ਕਮੇਟੀ ਅਤੇ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੀ ਮੰਗਲਵਾਰ ਨੂੰ ਮੁਲਾਕਾਤ ਹੋਈ ਹੈ। ਇਸ ਤੋਂ ਬਾਅਦ ਪਾਰਟੀ ਪ੍ਰਧਾਨ ਵਿਜੇ ਸਰਦੇਸਾਈ ਨੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਾਰਟੀ ਦੇ ਐਨਡੀਏ ਨਾਲੋਂ ਟੁੱਟਣ ਦੇ ਫੈਸਲੇ ਬਾਰੇ ਇੱਕ ਪੱਤਰ ਲਿਖਿਆ। ਸਰਦੇਸਾਈ ਨੇ ਪੱਤਰ ਵਿੱਚ ਕਿਹਾ, “ਮੈਂ ਤੁਹਾਨੂੰ ਗੋਆ ਫਾਰਵਰਡ ਪਾਰਟੀ ਜੀਐਫਪੀ ਨੂੰ ਕੌਮੀ ਲੋਕਤੰਤਰੀ ਗਠਜੋੜ (ਐਨਡੀਏ) ਤੋਂ ਇਸ ਦੇ ਰਸਮੀ ਤੌਰ ‘ਤੇ ਵੱਖ ਹੋਣ ਦੀ ਜਾਣਕਾਰੀ ਦੇਣ ਲਈ ਇੱਕ ਪੱਤਰ ਲਿਖ ਰਿਹਾ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਐਨਡੀਏ ਨਾਲ ਸਾਡਾ ਸੰਬੰਧ ਜੁਲਾਈ 2019 ਵਿੱਚ ਹੀ ਖ਼ਤਮ ਹੋ ਗਿਆ ਸੀ, ਇਸ ਉੱਤੇ ਮੁੜ ਵਿਚਾਰ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।” ਉਨ੍ਹਾਂ ਦਾਅਵਾ ਕੀਤਾ ਕਿ ਪਿੱਛਲੇ ਦੋ ਸਾਲਾਂ ਵਿੱਚ, ਭਾਜਪਾ ਨੇ ਗੋਆ ਵਿਧਾਨ ਸਭਾ ਦੇ ਸੈਸ਼ਨਾਂ ਵਿੱਚ ਲਗਾਤਾਰ ‘ਗੋਆ ਵਿਰੋਧੀ ਨੀਤੀਆਂ’ ਲਾਗੂ ਕੀਤੀਆਂ ਹਨ।
ਇਹ ਵੀ ਦੇਖੋ : 3 ਵਾਰ ਲੱਗੀ ਕਿਸਾਨ ਦੇ ਖੇਤ ‘ਚ ਅੱਗ , 25 ਏਕੜ ‘ਚ ਖੜੀ ਫ਼ਸਲ ਹੋਈ ਸਵਾਹ, ਬਰਬਾਦੀ ਦੇਖ ਆਇਆ ਅਟੈਕ !