Fraud doctor degree hospital : ਪੁਣੇ ਦੇ ਸ਼ਿਰੂਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਕੰਪਾਉਂਡਰ ਇੱਕ ਜਾਅਲੀ ਡਾਕਟਰ ਬਣ ਦੋ ਸਾਲਾਂ ਤੋਂ ਇੱਕ 22 ਬੈੱਡਾਂ ਵਾਲਾ ਹਸਪਤਾਲ ਚਲਾ ਰਿਹਾ ਸੀ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਕੋਵਿਡ ਦੇ ਮਰੀਜ਼ਾਂ ਲਈ ਵੱਖਰਾ ਵਾਰਡ ਵੀ ਬਣਾਇਆ ਸੀ। ਜਿਸ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਹਸਪਤਾਲ ਫਰਜ਼ੀ ਡਿਗਰੀ ਅਤੇ ਗਲਤ ਡਾਕਟਰ ਦੇ ਨਾਮ ਨਾਲ ਚਲਾ ਰਿਹਾ ਸੀ। ਦਰਅਸਲ, ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮੁਲਜ਼ਮ ਨੇ ਹਸਪਤਾਲ ਚਲਾਉਣ ਲਈ ਇੱਕ ਆਦਮੀ ਨਾਲ ਭਾਈਵਾਲੀ ਕੀਤੀ। ਫਿਰ ਪੈਸੇ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਅਤੇ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਫਿਰ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਅਤੇ ਸਾਰਾ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਦਾ ਨਾਮ ਮਹਿਬੂਬ ਸ਼ੇਖ ਹੈ ਅਤੇ ਉਹ ਡਾਕਟਰ ਮਹੇਸ਼ ਪਾਟਿਲ ਦੇ ਨਾਮ ‘ਤੇ ਫਰਜ਼ੀ ਡਿਗਰੀ ਨਾਲ ਮੌਰਿਆ ਹਸਪਤਾਲ ਚਲਾ ਰਿਹਾ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਾਂਚ ਵਿੱਚ ਜੁਟੀ ਹੋਈ ਹੈ। ਦੋਸ਼ੀ ਨਾਂਦੇੜ ਦਾ ਰਹਿਣ ਵਾਲਾ ਦੱਸਿਆ ਜਾਂ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਪਹਿਲਾਂ ਨਾਂਦੇੜ ਵਿੱਚ ਇੱਕ ਡਾਕਟਰ ਕੋਲ ਕੰਪਾਉਂਡਰ ਦਾ ਕੰਮ ਕਰਦਾ ਸੀ। ਇਸ ਸਮੇਂ ਦੌਰਾਨ, ਉਸਨੇ ਮਹਿਸੂਸ ਕੀਤਾ ਕਿ ਉਹ ਇੱਕ ਡਾਕਟਰ ਵਜੋਂ ਵੀ ਕੰਮ ਕਰ ਸਕਦਾ ਹੈ। ਫਿਰ ਉਸਨੇ ਜਾਅਲੀ ਤਰੀਕੇ ਨਾਲ ਹਸਪਤਾਲ ਚਲਾਉਣ ਬਾਰੇ ਸੋਚਿਆ ਅਤੇ ਇੱਕ ਆਦਮੀ ਨੂੰ ਆਪਣੇ ਨਾਲ ਸ਼ਾਮਿਲ ਕੀਤਾ। ਪਰ ਦੋਵਾਂ ਵਿਚਕਾਰ ਹੋਏ ਪੈਸੇ ਦੇ ਵਿਵਾਦ ਨੇ ਸਾਰਾ ਮਾਮਲਾ ਖੋਲ੍ਹ ਕੇ ਰੱਖ ਦਿੱਤਾ। ਮਹਾਰਾਸ਼ਟਰ ਦੇ ਮੈਡੀਕਲ ਐਕਟ ਅਤੇ ਧੋਖਾਧੜੀ ਤਹਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੇ ਮੁਲਜ਼ਮ ਨੇ ਹਸਪਤਾਲ ਚਲਾਉਣ ਲਈ ਜਾਅਲੀ ਸਰਟੀਫਿਕੇਟ ਅਤੇ ਆਧਾਰ ਕਾਰਡ ਅਤੇ ਹੋਰ ਕਾਗਜ਼ਾਤ ਕਿੱਥੋਂ ਬਣਵਾਏ ਹਨ।
ਇਹ ਵੀ ਦੇਖੋ : ਕੀ ਸਿਆਸਤ ‘ਚ ਜਾਣਗੇ ਕੁੰਵਰ ਵਿਜੈ ਪ੍ਰਤਾਪ? ਜਾਣੋ ਕਿਥੋਂ ਲੜਨਗੇ ਚੋਣ?