gehlot govt decided students will not promoted: ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਬਿਨਾਂ ਪ੍ਰੀਖਿਆ ਵਿਦਿਆਰਥੀਆਂ ਨੂੰ ਪ੍ਰਮੋਟ ਨਹੀਂ ਕਰਨ ਦਾ ਫੈਸਲਾ ਲਿਆ ਹੈ।ਸੂਬਾ ਸਰਕਾਰ ਨੇ ਫੈਸਲਾ ਲਿਆ ਹੈ ਕਿ ਇਸ ਅਕਾਦਮਿਕ ਸਾਲ ‘ਚ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦੇ ਪ੍ਰਮੋਟ ਭਾਵ ਅਗਲੀ ਜਮਾਤ ‘ਚ ਨਹੀਂ ਕੀਤਾ ਜਾਵੇਗਾ।ਇਸ ਦੇ ਨਾਲ ਹੀ ਗਹਿਲੋਤ ਸਰਕਾਰ ਨੇ ‘ਆਉ ਘਰ ‘ਚ ਸਿੱਖੀਏ’ ਨਾਲ ਨਾਲ ਨਵੀਂ ਪਹਿਲ ਦੀ ਸ਼ੁਰੂਆਤ ਵੀ ਕੀਤੀ ਹੈ ਜਿਸਦੇ ਤਹਿਤ ਬੱਚਿਆਂ ਨੂੰ ਘਰੋਂ ਹੀ ਪੜਨ ਦੀ ਅਪੀਲ ਕੀਤੀ ਗਈ ਹੈ।
ਰਾਜਸਥਾਨ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ, ਕੋਵਿਡ-10 ਸੰਕਰਮਣ ਦੇ ਵਧਦੇ ਪ੍ਰਕੋਪ ਦੌਰਾਨ ਵਿਦਿਆਰਥੀਆਂ ਦੇ ਅਧਿਐਨ ‘ਚ ਨਿਰੰਤਰਤਾ ਬਣਾਏ ਰੱਖਣ ਲਈ ਸਿੱਖਿਆ ਵਿਭਾਗ ਨੇ ਘਰ ‘ਚ ਸਿੱਖਣ ਨਾਮ ਨਾਲ ਕਈ ਪਹਿਲ ਕੀਤੀ ਹੈ।ਸਿੱਖਿਆ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਜਮਾਤ 1 ਤੋਂ ਲੈ ਕੇ 9ਵੀਂ ਅਤੇ 11ਵੀਂ ਦੇ ਬੱਚੇ ਘਰ ‘ਚ ਹੀ ਪੜਣ, ਇਸ ਸਾਲ ਬਿਨ੍ਹਾਂ ਪ੍ਰੀਖਿਆ ਦੇ ਪ੍ਰਮੋਟ ਨਹੀਂ ਕੀਤਾ ਜਾਵੇਗਾ।
ਰਾਜਸਥਾਨ ਸਰਕਾਰ ਵਲੋਂ ਇਸ ਸੰਬੰਧੀ 17 ਨਵੰਬਰ ਨੂੂੰ ਇਕ ਆਦੇਸ਼ ਜਾਰੀ ਕੀਤਾ ਗਿਆ ਹੈ।ਜਿਸ ਤਹਿਤ ਇਹ ਸਾਫ ਕੀਤਾ ਗਿਆ ਹੈ ਕਿ ਸੂਬੇ ‘ਚ ਵਿਦਿਆਰਥੀਆਂ ਲਈ ਸਕੂਲ, ਕਾਲਜ, ਸਿਖਲਾਈ ਅਤੇ ਕੋਚਿੰਗ ਸੰਸਥਾ ਅਤੇ ਨਿਯਮਿਤ ਜਮਾਤਾਂ ਗਤੀਵਿਧੀਆਂ 30 ਨਵੰਬਰ ਤੱਕ ਸ਼ੁਰੂ ਨਹੀਂ ਹੋਣਗੀਆਂ।ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਿੱਖਿਆ ਮੰਤਰੀ ਗੋਵਿੰਦ ਸਿੰਘ ਡੇਟਾਸਰਾ ਅਤੇ ਕਈ ਉੱਚ ਅਧਿਕਾਰੀ ਕੋਰੋਨਾ ਮਹਾਂਮਾਰੀ ਦੌਰਾਨ ਰਾਜਸਥਾਨ ‘ਚ ਵਿਦਿਆਰਥੀਆਂ ਲਈ ਸਕੂਲਾਂ ਨੂੰ ਖੋਲਣ ਨੂੰ ਲੈ ਕੇ ਕਈ ਵਾਰ ਮੰਥਨ ਕਰ ਚੁੱਕੇ ਹਨ।ਦੱਸਣਯੋਗ ਹੈ ਕਿ 8 ਮਹੀਨਿਆਂ ਤੋਂ ਵੱਧ ਸਮੇਂ ਤੋਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵਿਦਿਆਰਥੀਆਂ ਦਾ ਸਕੂਲ ਜਾਣਾ ਬੰਦ ਪਿਆ ਹੈ।
ਇਹ ਵੀ ਦੇਖੋ:ਸੁਖਬੀਰ ਤੇ ਹਰਸਿਮਰਤ ਬਾਦਲ ਪਹੁੰਚੇ ਅੰਮ੍ਰਿਤਸਰ, ਸ੍ਰੀ ਦਰਬਾਰ ਹੋਏ ਨਤਮਸਤਕ ਕੀਤੀ ਅਰਦਾਸ…