Germans also raised : ਦਿੱਲੀ ਵਿਖੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਸਿਰਫ ਭਾਰਤ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਕਿਸਾਨੀ ਸੰਘਰਸ਼ ਦੀ ਆਵਾਜ਼ ਗੂੰਜ ਰਹੀ ਹੈ। ਭਾਰਤ ਤੋਂ ਬਾਹਰ ਵਿਦੇਸ਼ਾਂ ‘ਚ ਵੀ ਬਹੁਤ ਸਾਰੇ ਕਿਸਾਨ ਸਮਰਥਕ ਹਨ, ਜੋ ਉਨ੍ਹਾਂ ਦੇ ਹੱਕ ਲਈ ਆਵਾਜ਼ ਉਠਾ ਰਹੇ ਹਨ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ। ਜਰਮਨੀ ਤੋਂ ਲਿਓਨੀ ਕੌਰ ਬਾਜਵਾ ਕਿਸਾਨਾਂ ਦੁਆਰਾ ਦਿੱਲੀ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਸਪੋਰਟ ਕਰ ਰਹੀ ਹੈ ਤੇ ਉਸ ਵੱਲੋਂ ਇੰਸਟਾਗ੍ਰਾਮ ‘ਤੇ ਕਈ ਪੋਸਟਾਂ ਵੀ ਪਾਈਆਂ ਗਈਆਂ ਹਨ ਜਿਨ੍ਹਾਂ ‘ਤੇ ਲਿਖਿਆ ਹੈ ਕਿ ਮੈਂ ਆਪਣੇ ਕਿਸਾਨ ਭਰਾਵਾਂ ਨਾਲ ਖੜ੍ਹੀ ਹਾਂ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋਂ ਸਪੋਰਟ ਕਰਦੀ ਹੈ, ‘ਕਿਸਾਨ ਜ਼ਿੰਦਾਬਾਦ’।
ਇਥੇ ਦੱਸ ਦੇਈਏ ਕਿ ਲਿਓਨੀ ਕੌਰ ਬਾਜਵਾ ਜਰਮਨੀ ਦੀ ਰਹਿਣ ਵਾਲੀ ਹੈ ਤੇ ਉਹ ਪਹਿਲੀ ਜਰਮਨੀ ਕੁੜੀ ਹੈ ਜਿਸ ਨੇ ਸਿੱਖੀ ਸਿਦਕ ਨੂੰ ਅਪਣਾਇਆ ਹੈ ਨਾਲ ਹੀ ਯੂਰਪ ‘ਚ ਸਿੱਖੀ ਦਾ ਪ੍ਰਚਾਰ ਵੀ ਕਰ ਰਹੀ ਹੈ। ਆਪਣੇ ਸਿੱਖ ਪਤੀ ਤੋਂ ਪ੍ਰਭਾਵਿਤ ਹੋ ਕੇ ਲਿਓਨੀ ਨੇ ਸਿੱਖੀ ਦਾ ਰਾਹ ਚੁਣਿਆ ਤੇ ਅਕਸਰ ਉਹ ਗੁਰਬਾਣੀ ਦਾ ਸਵਰਣ ਕਰਦੀ ਹੈ। ਸਿੱਖ ਇਤਿਹਾਸ ਬਾਰੇ ਪੜ੍ਹ ਕੇ ਲਿਓਨੀ ਕੌਰ ਬਾਜਵਾ ਹੋਰ ਵੀ ਜ਼ਿਆਦਾ ਪ੍ਰਭਾਵਿਤ ਹੋਈ ਕਿ ਕਿਵੇਂ ਸਿੱਖ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ। ਸਿੱਖ ਹਮੇਸ਼ਾ ਇੱਕ ਓਂਕਾਰ ‘ਚ ਵੀ ਵਿਸ਼ਵਾਸ ਰੱਖਦੇ ਹਨ। ਇਸੇ ਗੱਲ ਤੋਂ ਪ੍ਰਭਾਵਿਤ ਹੋ ਕੇ ਮੈਂ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ ਅਤੇ ਗੁਟਕਾ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ।
ਫਿਰ ਯੂ. ਕੇ. ਜਾ ਕੇ ਅੰਮ੍ਰਿਤ ਛਕਿਆ। ਨਾਲ ਹੀ ਲਿਓਨੀ ਵੱਲੋਂ ਥਾਂ-ਥਾਂ ‘ਤੇ ਕੈਂਪ ਲਗਾਏ ਜਾਣ ਲੱਗੇ, ਗਰੀਬਾਂ ਨੂੰ ਖਾਣਾ ਖੁਆਉਣਾ ਤੇ ਜ਼ਰੂਰਤਮੰਦਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਲਿਓਨੀ ਰੋਜ਼ਾਨਾ ਗੁਰਬਾਣੀ ਪੜ੍ਹਦੀ ਹੈ ਤੇ ਉਸ ਨੂੰ ਯਾਦ ਕਰਨ ਦੀ ਵੀ ਕੋਸ਼ਿਸ਼ ਕਰਦੀ ਹੈ। ਇਸ ਤਰ੍ਹਾਂ ਸਿੱਖ ਪੰਥ ਦੀਆਂ ਜੜ੍ਹਾਂ ਪੂਰੇ ਵਿਸ਼ਵ ‘ਚ ਫੈਲ ਚੁੱਕੀਆਂ ਹਨ। ਜਰਮਨ ਦੀ ਲਿਓਨੀ ਕੌਰ ਬਾਜਵਾ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਅਟੁੱਟ ਵਿਸ਼ਵਾਸ ਇਹੀ ਬਿਆਨ ਕਰਦਾ ਹੈ।
ਇਹ ਵੀ ਪੜ੍ਹੋ : Delhi ਪੁੱਜ ਗਿਆ Sidhu Moosewala, Tikri Border ਤੋਂ Live