Ghazipur border closed : ਨਵੀਂ ਦਿੱਲੀ : ਦੇਸ਼ ਦੀ ਰਾਸ਼ਟਰੀ ਰਾਜਧਾਨੀ ‘ਚ ਚੱਲ ਰਹੇ ਕਿਸਾਨ ਵਿਰੋਧ ਪ੍ਰਦਰਸ਼ਨ ਕਾਰਨ ਦਿੱਲੀ ‘ਚ ਸੜਕ ਜਾਮ ਦੀ ਸਥਿਤੀ ਪੈਦਾ ਹੋ ਗਈ ਹੈ। ਦਿੱਲੀ ਨੂੰ ਦੂਜੇ ਰਾਜਾਂ ਨਾਲ ਜੋੜਨ ਵਾਲੀਆਂ ਸਰਹੱਦਾਂ ਦੇ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਐਤਵਾਰ ਨੂੰ ਦਿੱਲੀ ਨੂੰ ਨੋਇਡਾ, ਗਾਜ਼ੀਆਬਾਦ ਅਤੇ ਹੋਰ ਸ਼ਹਿਰਾਂ ਨਾਲ ਜੋੜਨ ਵਾਲੀਆਂ ਬਹੁਤੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਹਨ। ਅਜਿਹੀ ਸਥਿਤੀ ਵਿੱਚ ਯਾਤਰੀਆਂ ਦੇ ਹੋਰ ਰੂਟਾਂ ਦੀ ਚੋਣ ਦਿੱਤੀ ਗਈ ਹੈ। ਖ਼ਾਸਕਰ, ਨੋਇਡਾ ਨੂੰ ਦਿੱਲੀ ਨਾਲ ਜੋੜਨ ਵਾਲੇ ਗੌਤਮ ਬੁੱਧ ਨਗਰ ਗੇਟ ਨੇੜੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਕਾਰਨ, ਦਿੱਲੀ-ਨੋਇਡਾ ਲਿੰਕ ਰੋਡ ਨੂੰ ਬੰਦ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ‘ਚ ਲੋਕਾਂ ਨੂੰ ਨੋਇਡਾ ਲਿੰਕ ਰੋਡ ਤੋਂ ਪਰਹੇਜ਼ ਕਰਨ ਅਤੇ ਦਿੱਲੀ ਆਉਣ ਲਈ ਡੀ.ਐਨ.ਡੀ. ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸ ਦੇ ਨਾਲ ਹੀ, ਐੱਨ.ਐੱਚ 24 ‘ਤੇ ਦਿੱਲੀ ਨੂੰ ਗਾਜ਼ੀਆਬਾਦ ਨਾਲ ਜੋੜਨ ਵਾਲੀ ਗਾਜੀਪੁਰ ਸਰਹੱਦ ਵੀ ਕਿਸਾਨਾਂ ਦੇ ਵਿਰੋਧ ਕਾਰਨ ਬੰਦ ਕੀਤੀ ਗਈ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਐਨਐਚ 24 ਤੋਂ ਦਿੱਲੀ ਆਉਣ ਤੋਂ ਪਰਹੇਜ਼ ਕਰਨ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਦਿੱਲੀ ਆਉਣ ਲਈ ਅਪਸਰਾ / ਭੋਪੜਾ / ਡੀ.ਐਨ.ਡੀ. ਦੇ ਰਸਤੇ ਦਾ ਇਸਤੇਮਾਲ ਕਰਨ। ਜੇ ਅਸੀਂ ਟਿਕਰੀ, ਝਾਰੌਦਾ ਸਰਹੱਦ ਦੀ ਗੱਲ ਕਰੀਏ ਤਾਂ ਇੱਥੇ ਕੋਈ ਟ੍ਰੈਫਿਕ ਦੀ ਆਵਾਜਾਈ ਨਹੀਂ ਹੈ। ਦੂਜੇ ਪਾਸੇ, ਬਡੂਸਰਾਏ ਬਾਰਡਰ ਸਿਰਫ ਹਲਕੇ ਮੋਟਰ ਵਾਹਨਾਂ ਜਿਵੇਂ ਕਿ ਕਾਰਾਂ ਅਤੇ ਦੋ ਪਹੀਆ ਵਾਹਨ ਲਈ ਖੁੱਲ੍ਹਾ ਹੈ ਜਦੋਂਕਿ ਝਟੀਕਰਾ ਸਰਹੱਦ ਸਿਰਫ ਦੋ ਪਹੀਆ ਵਾਹਨ ਦੀ ਆਵਾਜਾਈ ਲਈ ਖੁੱਲੀ ਹੈ।
ਇਸ ਤੋਂ ਇਲਾਵਾ, ਬਹੁਤ ਸਾਰੀਆਂ ਸਰਹੱਦਾਂ ਦਿੱਲੀ ਤੋਂ ਹਰਿਆਣਾ ਜਾਣ ਲਈ ਖੁੱਲੀਆਂ ਹਨ। ਜਾਣਕਾਰੀ ਮੁਤਾਬਕ ਹਰਿਆਣੇ ਲਈ ਧਨਸਾ, ਦੌੜਾਲਾ, ਕਪਸੇਰਾ, ਰਾਜੋਖਰੀ ਐਨ.ਐਚ.-8, ਬਿਜਵਾਸਨ, ਬਜਘੇਰਾ, ਪਾਲਮ ਵਿਹਾਰ ਤੇ ਡੂੰਡਾਹੇੜਾ ਬਾਰਡਰ ਖੁੱਲ੍ਹੇ ਹਨ। ਸਿੰਘੂ, ਓਚੰਦੀ, ਲਾਮਪੁਰ, ਪਿਆਓ ਮਨਿਆਰੀ ਅਤੇ ਮੰਗੇਸ਼ ਬਾਰਡਰ ਬੰਦ ਹਨ। NH-44 ਦੋਵੇਂ ਪਾਸਿਓਂ ਬੰਦ ਹੈ। ਸਾਫੀਆਬਾਦ , ਸਬੋਲੀ, ਐਨਐਚ 8 / ਭੋਪਰਾ / ਅਪਸਰਾ ਬਾਰਡਰ / ਰਾਹੀਂ ਬਦਲਵਾਂ ਰਸਤਾ ਲੈਣ ਦੀ ਸਲਾਹ ਦਿੱਤੀ ਗਈ ਹੈ।