ਸਰੀਰ ਦਾ ਹਰ ਅੰਗ ਇਨਸਾਨ ਲਈ ਜ਼ਰੂਰੀ ਹੁੰਦਾ ਹੈ। ਜੇਕਰ ਕਿਸੇ ਦੀਆਂ ਅੱਖਾਂ ਨਾ ਹੋਣ, ਕਿਸੇ ਦੇ ਹੱਥ-ਪੈਰ ਨਾ ਹੋਣ ਤਾਂ ਬਹੁਤ ਮੁਸ਼ਕਲ ਹੁੰਦੀ ਹੈ। ਹਾਲਾਂਕਿ ਕਈ ਵਾਰ ਲੋਕਾਂ ਦੇ ਜੀਵਨ ਵਿਚ ਅਜਿਹੀਆਂ ਸਥਿਤੀਆਂ ਆ ਜਾਂਦੀਆਂ ਹਨ ਉਨ੍ਹਾਂ ਨੂੰ ਆਪਣੇ ਸਰੀਰ ਦਾ ਅੰਗ ਗੁਆਉਣਾ ਪੈ ਜਾਂਦਾ ਹੈ ਜਾਂ ਤਾਂ ਕਿਸੇ ਦੁਰਘਟਨਾ ਦੀ ਵਜ੍ਹਾ ਨਾਲ ਜਾਂ ਕਿਸੇ ਬੀਮਾਰੀ ਦੀ ਵਜ੍ਹਾ ਨਾਲ ਪਰ ਫਿਰ ਵੀ ਲੋਕ ਹਿੰਮਤ ਨਹੀਂ ਹਾਰਦੇ ਤੇ ਉਸੇ ਜਜ਼ਬੇ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨ ਲੱਗਦੇ ਹਨ ਜਿਵੇਂ ਪਹਿਲਾਂ ਗੁਜ਼ਾਰਦੇ ਸਨ। ਅਜਿਹੀ ਹੀ ਇਕ ਲੜਕੀ ਅੱਜਕਲ ਕਾਫੀ ਚਰਚਾ ਵਿਚ ਹੈ ਜਿਸ ਦੇ ਦੋਵੇਂ ਹੱਥ ਨਹੀਂ ਹਨ ਪਰ ਫਿਰ ਵੀ ਅਜਿਹੇ-ਅਜਿਹੇ ਕੰਮ ਕਰਦੀ ਹੈ ਕਿ ਦੇਖ ਕੇ ਦੁਨੀਆ ਦੰਗ ਰਹਿ ਜਾਂਦੀ ਹੈ।
ਇਸ ਲੜਕੀ ਦਾ ਨਾਂ ਜਿਲੁਮੋਲ ਮੈਰੀਏਟ ਥਾਮਸ ਹੈ। ਉਹ ਕੇਰਲ ਦੀ ਰਹਿਣ ਵਾਲੀ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਵੀ ਬਣਿਆ ਹੋਇਆ ਹੈ। ਸ਼ਾਇਦ ਹੀ ਤੁਸੀਂ ਕਦੇ ਸੋਚਿਆ ਹੋਵੇਗਾ ਕਿ ਕੋਈ ਆਪਣੇ ਪੈਰਾਂ ਨਾਲ ਵੀ ਕਾਰ ਚਲਾ ਸਕਦਾ ਹੈ ਤੇ ਉਸ ਕੋਲ ਕਾਰ ਚਲਾਉਣ ਲਈ ਵੈਲਿਡ ਡਰਾਈਵਿੰਗ ਲਾਇਸੈਂਸ ਵੀ ਹੋਵੇ। ਮੈਰੀਏਟ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਆਪਣੇ ਪੈਰਾਂ ਨਾਲ ਕਾਰ ਚਲਾਉਂਦੀ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਦੋਵੇਂ ਪੈਰਾਂ ਦੇ ਇਸਤੇਮਾਲ ਨਾਲ ਬਾਖੂਬੀ ਕਾਰ ਚਲਾਉਣੀ ਸਿੱਖ ਲਈ ਹੈ। ਉਹ ਪੈਰ ਨਾਲ ਹੀ ਕਾਰ ਦਾ ਗੀਅਰ ਵੀ ਬਦਲ ਲੈਂਦੀ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ jilumolmarietthomas ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ, ਜਿਸ ਨੂੰ ਹੁਣ ਤੱਕ 6.8 ਮਿਲੀਅਨ ਯਾਨੀ 68 ਲੱਖ ਵਾਰ ਦੇਖਿਆ ਜਾ ਚੁੱਕਾ ਹੈ ਜਦੋਂ ਕਿ ਢਾਈ ਲੱਖ ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ।
ਇਹ ਵੀ ਪੜ੍ਹੋ : ਗੋ.ਲੀ ਲੱਗਣ ਨਾਲ ਜਿੰਮ ਸੰਚਾਲਕ ਦੀ ਮੌ.ਤ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਰਿਪੋਰਟ ਮੁਤਾਬਕ ਬਚਪਨ ਤੋਂ ਹੀ ਮੈਰੀਏਟ ਦੇ ਦੋਵੇਂ ਹੱਥ ਨਹੀਂ ਹਨ। ਅਜਿਹੇ ਵਿਚ ਉਨ੍ਹਾਂ ਨੇ ਆਪਣੇ ਪੈਰਾਂ ਤੋਂ ਹੀ ਸਾਰੇ ਕੰਮ ਕਰਨੇ ਸਿੱਖ ਲਏ ਹਨ। ਉਹ ਪੈਰਾਂ ਤੋਂ ਹੀ ਲਿਖ ਵੀ ਲੈਂਦੀ ਹੈ ਤੇ ਇਥੋਂ ਤੱਕ ਕਿ ਪੇਂਟਿੰਗ ਵੀ ਬਣਾ ਲੈਂਦੀ ਹੈ। ਆਪਣੀ ਇਸ ਅਦਭੁੱਤ ਕਾਬਲੀਅਤ ਦੀ ਵਜ੍ਹਾ ਨਾਲ ਉਹ ਪੂਰੇ ਦੇਸ਼ ਵਿਚ ਫੇਮਸ ਹੋ ਚੁੱਕੀ ਹੈ। ਕਈ ਸੈਲੀਬ੍ਰਿਟੀਜ਼ ਵੀ ਉਨ੍ਹਾਂ ਤੋਂ ਮਿਲ ਚੁੱਕੇ ਹਨ ਅਤੇ ਅੱਜ ਦੇ ਸਮੇਂ ਵੀ ਉੁਹ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: