goa govt to offer: ਪਣਜੀ: ਗੋਆ ਸਰਕਾਰ ਨੇ ਸਿਹਤਮੰਦ ਮਰੀਜ਼ਾਂ ਨੂੰ ਆਪਣਾ ਪਲਾਜ਼ਮਾ ਦਾਨ ਕਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਘੋਸ਼ਣਾ ਕੀਤੀ ਹੈ ਕਿ ਜੇਕਰ ਕੋਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ ਪਲਾਜ਼ਮਾ ਦਾਨ ਕਰਨਗੇ, ਤਾਂ ਉਨ੍ਹਾਂ ਦੇ ਪਰਿਵਾਰ ਨੂੰ ਵਿਸ਼ੇਸ਼ ਸਿਹਤ ਲਾਭ ਦਿੱਤਾ ਜਾਵੇਗਾ। ਰਾਜ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ, “ਸਿਹਤ ਵਿਭਾਗ ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਉਤਸ਼ਾਹਿਤ ਕਰੇਗਾ। ਸਿਹਤ ਵਿਭਾਗ ਪਲਾਜ਼ਾ ਦਾਨ ਕਰਨ ਵਾਲਿਆਂ ਨੂੰ ਇੱਕ ਸਰਟੀਫਿਕੇਟ ਦੇ ਕੇ ਸਨਮਾਨਿਤ ਕਰੇਗਾ। ਨਾਲ ਹੀ ਅਸੀਂ ਦਾਨੀ ਪਰਿਵਾਰਾਂ ਦੇ ਮੈਂਬਰਾਂ ਲਈ ਵਿਸ਼ੇਸ਼ ਸਿਹਤ ਪ੍ਰੋਤਸਾਹਨ ਦੇਵਾਂਗੇ।” ਇਸ ਤੋਂ ਪਹਿਲਾਂ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਗੋਆ ‘ਚ ਕੋਵਿਡ -19 ਮਾਮਲਿਆਂ ਵਿੱਚ ਵਾਧਾ ਵੇਖਿਆ ਜਾ ਸਕਦਾ ਹੈ ਕਿਉਂਕਿ ਰਾਜ ਵਿੱਚ ਗਣੇਸ਼ ਚਤੁਰਥੀ ਤਿਉਹਾਰ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ।
ਰਾਣੇ ਨੇ ਪਣਜੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਮੈਂ ਲੋਕਾਂ ਨੂੰ ਗਣੇਸ਼ ਚਤੁਰਥੀ ਤਿਉਹਾਰ ਦੌਰਾਨ ਇਕੱਠੇ ਹੋਣ ਤੋਂ ਬਚਣ ਦੀ ਅਪੀਲ ਕੀਤੀ ਸੀ। ਪਰ ਲੋਕਾਂ ਨੇ ਮਾਸਕ ਨਹੀਂ ਪਹਿਨੇ, 100-200 ਲੋਕਾਂ ਦੀ ਭੀੜ ਇਕੱਠੀ ਹੋ ਗਈ।” ਗਣੇਸ਼ ਚਤੁਰਥੀ ਉਤਸਵ 22 ਅਗਸਤ ਨੂੰ ਗੋਆ ਵਿੱਚ ਸ਼ੁਰੂ ਹੋਇਆ ਸੀ। 9 ਅਗਸਤ ਨੂੰ, ਗੋਆ ਸਰਕਾਰ ਨੇ ਇਸ ਦੇ ਮੱਦੇਨਜ਼ਰ ਇੱਕ ਐਸ.ਓ.ਪੀ. ਜਾਰੀ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਜਨਤਕ ਤਿਉਹਾਰਾਂ ਵਿੱਚ ਸ਼ਾਮਿਲ ਨਾ ਹੋਣ ਅਤੇ ਇਸ ਮੌਕੇ ਤੇ ਦੂਜਿਆਂ ਦੇ ਘਰਾਂ ਵਿੱਚ ਜਾਣ ਤੋਂ ਬਚਣ। ਪਰ ਰਾਜ ਵਿੱਚ ਕਈ ਥਾਵਾਂ ‘ਤੇ ਗਣੇਸ਼ ਮੂਰਤੀ ਵਿਸਰਜਨ ਸਮਾਰੋਹ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਗੋਆ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 523 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 16,006 ਹੋ ਗਈ ਹੈ। ਵਿਭਾਗ ਨੇ ਕਿਹਾ ਕਿ ਰਾਜ ਵਿੱਚ ਕੋਵਿਡ -19 ਦੇ ਚਾਰ ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 175 ਹੋ ਗਈ ਹੈ। ਇੱਕ ਦਿਨ ਵਿੱਚ ਹਸਪਤਾਲਾਂ ਵਿੱਚੋਂ 429 ਮਰੀਜ਼ਾਂ ਨੂੰ ਛੁੱਟੀ ਮਿਲਣ ਤੋਂ ਬਾਅਦ, ਰਾਜ ਵਿੱਚ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਵੱਧ ਕੇ 12,296 ਹੋ ਗਈ ਹੈ।