ਗੋਆ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕਰਕੇ 27 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ। ਸਰਕਾਰੀ ਜਾਇਦਾਦ ਅਤੇ ਜਨਤਕ ਥਾਵਾਂ ‘ਤੇ ਗੈਰ-ਕਾਨੂੰਨੀ ਢੰਗ ਨਾਲ ਚੋਣ ਪੋਸਟਰ ਬਣਾਉਣ ਅਤੇ ਚਿਪਕਾਉਣ ਦੇ ਦੋਸ਼ ‘ਚ ਅਰਵਿੰਦ ਕੇਜਰੀਵਾਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸੰਮਨ ਅਨੁਸਾਰ ਉਸ ਨੂੰ ਪਰਨੇਮ ਪੁਲਿਸ ਸਾਹਮਣੇ ਪੇਸ਼ ਹੋਣਾ ਪਵੇਗਾ।
ਪਰਨੇਮ ਪੁਲਿਸ ਨੇ ਆਪਣੇ ਨੋਟਿਸ ਵਿੱਚ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਸਾਡੇ ਕੋਲ ਤੁਹਾਡੇ ਤੋਂ ਪੁੱਛਗਿੱਛ ਕਰਨ ਦਾ ਉਚਿਤ ਕਾਰਨ ਹੈ। ਕੇਜਰੀਵਾਲ ਨੂੰ ਜਾਰੀ ਨੋਟਿਸ ‘ਚ ਗੋਆ ਪੁਲਿਸ ਨੇ ਕਿਹਾ, ”ਜਾਇਦਾਦ ਦੀ ਦੁਰਵਰਤੋਂ ਦੇ ਇਕ ਮਾਮਲੇ ਦੀ ਜਾਂਚ ਦੌਰਾਨ ਇਹ ਧਿਆਨ ‘ਚ ਆਇਆ ਹੈ ਕਿ ਮੌਜੂਦਾ ਜਾਂਚ ਦੇ ਸੰਬੰਧ ‘ਚ ਤੱਥਾਂ ਅਤੇ ਹਾਲਾਤਾਂ ਨੂੰ ਜਾਣਨ ਲਈ ਤੁਹਾਡੇ ਕੋਲੋਂ ਪੁੱਛਗਿੱਛ ਕਰਨ ਦੇ ਵਾਜਬ ਆਧਾਰ ਹਨ।
ਪਰਨੇਮ ਥਾਣੇ ਦੇ ਇੰਸਪੈਕਟਰ ਦਲੀਪ ਕੁਮਾਰ ਹਲਵਾਰਣਕਰ ਨੇ ਇਹ ਨੋਟਿਸ ਭੇਜਿਆ ਹੈ। ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ ਦੀ ਧਾਰਾ 41 (ਏ) ਦੇ ਤਹਿਤ, ਪੁਲਿਸ ਕਿਸੇ ਵਿਅਕਤੀ ਨੂੰ ਪੁੱਛ-ਗਿੱਛ ਲਈ ਸੰਮਨ ਕਰ ਸਕਦੀ ਹੈ ਜੇਕਰ ਕੋਈ ‘ਵਾਜਬ’ ਸ਼ਿਕਾਇਤ ਜਾਂ ਸ਼ੱਕ ਹੈ ਕਿ ਉਸਨੇ ਕੋਈ ਅਪਰਾਧ ਕੀਤਾ ਹੈ। ਫਿਲਹਾਲ ਕੇਜਰੀਵਾਲ ਨੇ ਪੂਰੇ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਨੇਮ ਪੁਲਿਸ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਜਨਤਕ ਸਥਾਨਾਂ ਦੀਆਂ ਕੰਧਾਂ ‘ਤੇ ਕਥਿਤ ਤੌਰ ‘ਤੇ ਚੋਣ ਪੋਸਟਰ ਚਿਪਕਾਉਣ ਦੇ ਮਾਮਲੇ ਵਿੱਚ ਗੋਆ ਪ੍ਰੀਵੈਨਸ਼ਨ ਆਫ਼ ਡਿਫੇਸਮੈਂਟ ਆਫ਼ ਪ੍ਰਾਪਰਟੀ ਐਕਟ ਦੇ ਤਹਿਤ ਦਰਜ ਕੇਸ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਗੋਆ ਪੁਲਿਸ ਨੇ ਜ਼ਾਬਤਾ ਫ਼ੌਜਦਾਰੀ ਦੀ ਧਾਰਾ 41 (ਏ) ਤਹਿਤ ਕੇਜਰੀਵਾਲ ਨੂੰ ਨੋਟਿਸ ਭੇਜਿਆ ਹੈ। ਦੱਸ ਦੇਈਏ ਕਿ ਇਸ ਚੋਣ ਵਿੱਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ 2 ਸੀਟਾਂ ਜਿੱਤੀਆਂ ਹਨ।