ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ GoFirst ਏਅਰਲਾਈਨ ਨੇ 25 ਜੁਲਾਈ 2023 ਤੱਕ ਆਪਣੇ ਸੰਚਾਲਨ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਐਤਵਾਰ ਦੇਰ ਰਾਤ ਇੱਕ ਨੋਟਿਸ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੰਪਨੀ ਨੇ ਪਹਿਲਾਂ 22 ਜੂਨ, 2023 ਤੱਕ ਆਪਣਾ ਕੰਮਕਾਜ ਮੁਅੱਤਲ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਮਈ ਦੀ ਸ਼ੁਰੂਆਤ ‘ਚ ਨਕਦੀ ਦੀ ਕਿੱਲਤ ਕਾਰਨ ਏਅਰਲਾਈਨ ਨੇ 3 ਮਈ ਨੂੰ ਆਪਣਾ ਸੰਚਾਲਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਉਦੋਂ ਤੋਂ ਕੰਪਨੀ ਦੀਵਾਲੀਆ ਪ੍ਰਕਿਰਿਆ ਵਿਚ ਚਲੀ ਗਈ, ਜਿਸ ਕਾਰਨ ਕੰਪਨੀ ਦੁਬਾਰਾ ਉਡਾਣ ਸ਼ੁਰੂ ਨਹੀਂ ਕਰ ਸਕੀ। ਹਾਲ ਹੀ ਵਿੱਚ ਕੰਪਨੀ ਦੁਆਰਾ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੰਪਨੀ ਨੇ ਦੀਵਾਲੀਆਪਨ ਪ੍ਰਕਿਰਿਆ ਲਈ ਅਰਜ਼ੀ ਦਿੱਤੀ ਹੈ। ਅਸੀਂ ਜਲਦੀ ਹੀ ਦੁਬਾਰਾ ਬੁਕਿੰਗ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਤੁਹਾਡੇ ਸਹਿਯੋਗ ਲਈ ਤੁਹਾਡਾ ਧੰਨਵਾਦ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਜਾਣਕਾਰੀ ਮੁਤਾਬਕ GoFirst ਵੱਲੋਂ DGCA ਨੂੰ 6 ਮਹੀਨੇ ਦੀ ਰੀਵਾਈਵਲ ਯੋਜਨਾ ਸੌਂਪੀ ਗਈ ਹੈ। ਇਸ ‘ਚ ਕੰਪਨੀ ਨੂੰ ਕੁੱਲ 26 ਵਪਾਰਕ ਜਹਾਜ਼ਾਂ ਅਤੇ 400 ਪਾਇਲਟਾਂ ਦੇ ਨਾਲ ਸੰਚਾਲਨ ਮੁੜ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਕੰਪਨੀ ਪੁਣੇ, ਬਾਗਡੋਗਰਾ, ਗੋਆ, ਸ਼੍ਰੀਨਗਰ, ਲੇਹ ਅਤੇ ਦਿੱਲੀ ਤੋਂ ਉਡਾਣਾਂ ਸ਼ੁਰੂ ਕਰ ਸਕਦੀ ਹੈ।