ਕੇਰਲ ਦੇ ਕੋਚੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੀ ਕਾਰਵਾਈ ‘ਚ 12 ਘੰਟਿਆਂ ਦੇ ਅੰਦਰ ਤਿੰਨ ਵਾਰ ਕੁੱਲ 4800 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ। ਇਸ ਨੂੰ ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਯੂਨਿਟ ਨੇ ਜ਼ਬਤ ਕੀਤਾ ਹੈ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 2.10 ਕਰੋੜ ਰੁਪਏ ਦੱਸੀ ਗਈ ਹੈ।
ਹੋਰ ਰਿਪੋਰਟਾਂ ਦੇ ਅਨੁਸਾਰ, ਕੋਚੀ ਹਵਾਈ ਅੱਡੇ ‘ਤੇ ਏਅਰ ਇੰਟੈਲੀਜੈਂਸ ਯੂਨਿਟ AIU ਨੇ ਛੇ ਘੰਟਿਆਂ ਦੇ ਅੰਦਰ ਦੋ ਵੱਖ-ਵੱਖ ਯਾਤਰੀਆਂ ਤੋਂ 3.63 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ, ਜਿਸ ਦੀ ਤਸਕਰੀ ਕੀਤੀ ਗਈ ਸੀ। ਪਹਿਲੇ ਮਾਮਲੇ ਵਿੱਚ, ਅਧਿਕਾਰੀਆਂ ਨੇ ਮਲਪੁਰਮ ਦੇ ਮੁਹੰਮਦ ਅਸ਼ਰਫ ਤੋਂ ਵਿਦੇਸ਼ ਤੋਂ ਲਿਆਇਆ 1812.11 ਗ੍ਰਾਮ ਸੋਨਾ ਜ਼ਬਤ ਕੀਤਾ, TOI ਨੇ ਦੱਸਿਆ ਯਾਤਰੀ ਰਾਤ 8.30 ਵਜੇ ਦੁਬਈ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਕੋਚੀ ਪਹੁੰਚਿਆ ਸੀ। ਉਸ ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ DRI ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ‘ਤੇ ਗ੍ਰੀਨ ਚੈਨਲ ‘ਤੇ ਫੜਿਆ ਗਿਆ ਸੀ। ਯਾਤਰੀ ਨੇ ਸਰੀਰ ਦੇ ਅੰਦਰ 1157.32 ਗ੍ਰਾਮ ਵਜ਼ਨ ਦੇ ਚਾਰ ਸੋਨੇ ਦੇ ਕੈਪਸੂਲ ਅਤੇ 654.79 ਗ੍ਰਾਮ ਸੋਨੇ ਦੀ ਪੇਸਟ ਆਪਣੇ ਅੰਡਰਵੀਅਰ ਵਿੱਚ ਲੁਕਾ ਰੱਖੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਇਕ ਹੋਰ ਮਾਮਲੇ ‘ਚ ਮਲਪੁਰਮ ਦੇ ਮੁਹੰਮਦ ਨਫੀਸ ਨਾਂ ਦੇ ਯਾਤਰੀ ਕੋਲੋਂ 1817.93 ਗ੍ਰਾਮ ਵਿਦੇਸ਼ੀ ਸੋਨਾ ਜ਼ਬਤ ਕੀਤਾ ਗਿਆ। ਇਹ ਯਾਤਰੀ ਵੀ ਦੁਬਈ ਤੋਂ ਆਇਆ ਸੀ, ਜੋ ਬੁੱਧਵਾਰ ਤੜਕੇ 2.10 ਵਜੇ ‘ਫਲਾਈ ਦੁਬਈ’ ਫਲਾਈਟ ਰਾਹੀਂ ਕੋਚੀ ਪਹੁੰਚਿਆ। ਤੁਹਾਨੂੰ ਦੱਸ ਦੇਈਏ ਕਿ 18 ਮਾਰਚ ਨੂੰ ਕੋਚੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਯੂਨਿਟ ਨੇ ਦੋ ਵੱਖ-ਵੱਖ ਮਾਮਲਿਆਂ ‘ਚ ਮਲਪੁਰਮ ਦੇ ਰਹਿਣ ਵਾਲੇ ਦੋ ਯਾਤਰੀਆਂ ਤੋਂ ਭਾਰੀ ਮਾਤਰਾ ‘ਚ ਸੋਨਾ ਜ਼ਬਤ ਕੀਤਾ ਸੀ। ਕੁੱਲ 2669.38 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ, ਜਿਸ ਦੀ ਕੀਮਤ 1.40 ਕਰੋੜ ਰੁਪਏ ਦੱਸੀ ਗਈ ਹੈ। ਪਹਿਲੇ ਦੋਸ਼ੀ ਦੀ ਪਛਾਣ ਅਬਦੁਲ ਸਲੀਮ ਵਜੋਂ ਹੋਈ ਹੈ, ਜੋ ਆਬੂ ਧਾਬੀ ਤੋਂ ਕੋਚੀ ਪਹੁੰਚਿਆ ਸੀ। ਦੂਜਾ ਮੁਲਜ਼ਮ ਵੀ ਆਬੂਧਾਬੀ ਤੋਂ ਕੋਚੀ ਪਹੁੰਚਿਆ, ਜਿਸ ਦੀ ਪਛਾਣ ਸਾਹਿਰ ਵਜੋਂ ਹੋਈ।