ਬਾਬਾ ਅਮਰਨਾਥ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਬਾਬਾ ਬਰਫਾਨੀ ਦੇ ਸ਼ਰਧਾਲੂ ਭਲਕੇ ਯਾਨੀ 15 ਅਪ੍ਰੈਲ ਤੋਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਵਾਰ ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋਵੇਗੀ ਅਤੇ 19 ਅਗਸਤ ਤੱਕ ਚੱਲੇਗੀ।
ਯਾਤਰਾ ਲਈ ਰਜਿਸਟਰ ਕਰਨ ਦੇ ਚਾਹਵਾਨ ਲੋਕ https://jksasb.nic.in ‘ਤੇ ਲੌਗਇਨ ਕਰਕੇ ਰਜਿਸਟਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਮੋਬਾਈਲ ਐਪ ਰਾਹੀਂ ਵੀ ਸੰਭਵ ਹੈ। ਲੋਕ ਵੈੱਬਸਾਈਟ ਅਤੇ ਮੋਬਾਈਲ ਐਪ ਰਾਹੀਂ ਵੀ ਬਾਬਾ ਬਰਫ਼ਾਨੀ ਦੀ ਲਾਈਵ ਆਰਤੀ ਵਿੱਚ ਸ਼ਾਮਲ ਹੋ ਸਕਦੇ ਹਨ, ਜੋ ਯਾਤਰਾ ਦੀ ਸ਼ੁਰੂਆਤ ਤੋਂ ਬਾਅਦ ਹਰ ਸਵੇਰ ਅਤੇ ਸ਼ਾਮ ਨੂੰ ਕੀਤੀ ਜਾਵੇਗੀ। ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਬੈਂਕ ਸ਼ਾਖਾਵਾਂ ਵਿੱਚ ਕੀਤੀ ਜਾ ਸਕਦੀ ਹੈ। ਇਸਦੇ ਲਈ ਬਾਇਓਮੈਟ੍ਰਿਕ KYC ਲਾਜ਼ਮੀ ਹੋਵੇਗਾ।
ਰਜਿਸਟ੍ਰੇਸ਼ਨ ਲਈ ਫੋਲੋ ਕਰੋ ਇਹ ਦਿਸ਼ਾ-ਨਿਰਦੇਸ਼:-
* 13 ਸਾਲ ਤੋਂ ਘੱਟ ਅਤੇ 70 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ ਗਰਭਵਤੀ ਔਰਤਾਂ ਯਾਤਰਾ ਨਹੀਂ ਕਰ ਸਕਣਗੀਆਂ।
* ਰਜਿਸਟ੍ਰੇਸ਼ਨ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ‘ਤੇ ਹੋਵੇਗੀ।
* 8 ਅਪ੍ਰੈਲ 2024 ਨੂੰ ਜਾਂ ਇਸ ਤੋਂ ਬਾਅਦ ਗਜ਼ਟਿਡ ਮੈਡੀਕਲ ਅਫਸਰ ਦੁਆਰਾ ਜਾਰੀ ਕੀਤਾ ਗਿਆ ਮੈਡੀਕਲ ਸਰਟੀਫਿਕੇਟ ਜਮ੍ਹਾਂ ਕਰੋ।
* ਸਰਕਾਰ ਵੱਲੋਂ ਜਾਰੀ ਆਧਾਰ ਕਾਰਡ, ਪਛਾਣ ਪੱਤਰ ਦੇ ਆਧਾਰ ‘ਤੇ ਵੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।
* ਅਮਰਨਾਥ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਫੀਸ 150 ਰੁਪਏ ਹੈ।
* ਮੈਡੀਕਲ ਸਰਟੀਫਿਕੇਟ ਲਈ ਅਧਿਕਾਰਤ ਮੈਡੀਕਲ ਸੰਸਥਾਵਾਂ ਦੀ ਸੂਚੀ ਵੈੱਬਸਾਈਟ ‘ਤੇ ਉਪਲਬਧ ਹੈ।
* ਰਜਿਸਟਰਡ ਅਮਰਨਾਥ ਯਾਤਰੀਆਂ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕੇਂਦਰਾਂ ਤੋਂ RFID ਕਾਰਡ ਲੈਣਾ ਜ਼ਰੂਰੀ ਹੈ, ਇਸ ਤੋਂ ਬਿਨਾਂ ਉਹ ਅੱਗੇ ਨਹੀਂ ਜਾ ਸਕਣਗੇ।
ਇਹ ਵੀ ਪੜ੍ਹੋ : PAN Card ਹੋ ਗਿਆ ਹੈ ਗੁੰਮ ਜਾਂ ਚੋਰੀ? ਜਾਣੋ ਦੁਬਾਰਾ ਅਪਲਾਈ ਕਰਨ ਲਈ Step By Step ਪ੍ਰੋਸੈਸ
ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਰ ਅਮਰਨਾਥ ਯਾਤਰੀਆਂ ਲਈ 5ਜੀ ਨੈੱਟਵਰਕ ਅਤੇ 24 ਘੰਟੇ ਬਿਜਲੀ ਉਪਲਬਧ ਹੋਵੇਗੀ। 10 ਮੋਬਾਈਲ ਟਾਵਰ ਲਗਾਏ ਗਏ ਹਨ। ਇਸ ਦੇ ਲਈ ਯਾਤਰੀਆਂ ਦੀ ਰਿਹਾਇਸ਼ ਦਾ ਵਿਸਤਾਰ ਕੀਤਾ ਗਿਆ ਹੈ। ਸ਼੍ਰੀਨਗਰ ਵਿੱਚ ਯਾਤਰੀ ਨਿਵਾਸ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।ਪਹਿਲਗਾਮ ਅਤੇ ਬਲਦਾਲ ਤੋਂ ਗੁਫਾ ਤੱਕ ਜਾਣ ਵਾਲੀ ਸੜਕ ਨੂੰ ਹੁਣ ਚੌੜਾ ਕਰ ਦਿੱਤਾ ਗਿਆ ਹੈ।
ਅਮਰਨਾਥ ਗੁਫਾ ਨੂੰ ਜਾਣ ਵਾਲੇ ਦੋਹਾਂ ਮਾਰਗਾਂ ‘ਤੇ 100 ਤਰਲ ਆਕਸੀਜਨ ਪਲਾਂਟ ਅਤੇ ਬੂਥ ਲਗਾਏ ਜਾਣਗੇ। ਇਨ੍ਹਾਂ ਵਿੱਚ 100 ਆਈਸੀਯੂ ਬੈੱਡ, ਐਕਸਰੇ, ਕਾਰਡੀਅਕ ਮੋਨੀਟਰਿੰਗ ਅਤੇ ਸੋਨੋਗ੍ਰਾਫੀ ਮਸ਼ੀਨਾਂ ਹੋਣਗੀਆਂ। ਪਵਿੱਤਰ ਗੁਫਾ, ਸ਼ੇਸ਼ਨਾਗ ਅਤੇ ਪੰਚਤਰਨੀ ਦੇ ਨੇੜੇ ਹਸਪਤਾਲ ਵੀ ਬਣਾਏ ਜਾਣਗੇ। ਬਾਲਟਾਲ ਰੂਟ ‘ਤੇ ਮੋਟਰ ਗੱਡੀਆਂ ਚੱਲਣਗੀਆਂ।
ਵੀਡੀਓ ਲਈ ਕਲਿੱਕ ਕਰੋ -: