ਭਾਰਤ ਵਿਚ ਪੈਦਾ ਹੋਏ ਏਵੀਏਟਰ ਗੋਪੀ ਥੋਟਾਕੁਰਾ ਸਪੇਸ ਟੂਰਿਜ਼ਮ ਕਰਨ ਵਾਲੇ ਪਹਿਲੇ ਭਾਰਤੀ ਸੈਲਾਨੀ ਬਣ ਗਏ ਹਨ। ਉਨ੍ਹਾਂ ਨੇ 5 ਪੁਲਾੜ ਸੈਲਾਨੀਆਂ ਦੇ ਨਾਲ ਪੁਲਾੜ ਦੀ ਸੈਰ ਕੀਤੀ। ਗੋਪੀਥੋਟਾਕੁਰਾ ਫਿਲਹਾਲ ਅਮਰੀਕਾ ਵਿਚ ਰਹਿੰਦੇ ਹਨ। ਉਨ੍ਹਾਂ ਨੇ ਪ੍ਰਾਈਵੇਟ ਸਪੇਸ ਟੂਰਿਜ਼ਮ ਕੰਪਨੀ ਬਲਿਊ ਓਰੀਜਨ ਦੇ ਇਕ ਪੁਲਾੜ ਯਾਨ ਵਿਚ ਉੁਡਾਣ ਭਰੀ। ਜ਼ਮੀਨ ਤੋਂ ਪੁਲਾੜ ਤੱਕ ਜਾਣ ਤੇ ਵਾਪਸ ਆਉਣ ਤੱਕ ਦੀ ਇਹ ਉਡਾਣ ਸਿਰਫ 10 ਮਿੰਟ ਚੱਲੀ ਪਰ ਇਸ ਦੌਰਾਨ ਉਹ ਜ਼ਿੰਦਗੀ ਭਰ ਦਾ ਸਭ ਤੋਂ ਰੋਮਾਂਚਕ ਤਜਰਬਾ ਹਾਸਲ ਕਰ ਗਏ।
ਥੋਟਾਕੁਰਾ ਨੇ ਬਲਿਊ ਓਰੀਜਨ ਦੇ ਇਕ ਪੁਲਾੜ ਯਾਨ ਵਿਚ ਉਡਾਣ ਭਰੀ ਜੋ ਕੁਝ ਨਿੱਜੀ ਪੁਲਾੜ ਕੰਪਨੀਆਂ ਵਿਚੋਂ ਇਕ ਹੈ ਜੋ ਪੁਲਾੜਰ ਵਿਚ ਜਾਣ ਦੇ ਇੱਛੁਕ ਲੋਕਾਂ ਨੂੰ ਮਜ਼ੇਦਾਰ ਸਵਾਰੀ ਦੀ ਪੇਸ਼ਕਸ਼ ਕਰਦੀ ਹੈ। ਉਡਾਣ ਭਰਨ ਤੋਂ ਲੈ ਕੇ ਲੈਂਡਿੰਗ ਤੱਕ ਦੀ ਪੂਰੀ ਯਾਤਰਾ ਸਿਰਫ 10 ਮਿੰਟ ਤੱਕ ਚੱਲੀ ਜਿਸ ਦੌਰਾਨ ਪੁਲਾੜ ਯਾਨ ਨੇ ਜ਼ਮੀਨ ਤੋਂ ਲਗਭਗ 105 ਕਿਲੋਮੀਟਰ ਦੀ ਅਧਿਕਤਮ ਉਚਾਈ ਹਾਸਲ ਕੀਤੀ। ਯਾਤਰੀਆਂ – ਉਨ੍ਹਾਂ ਵਿੱਚੋਂ ਇੱਕ 90 ਸਾਲਾ ਅਮਰੀਕੀ – ਨੇ ਕੁਝ ਮਿੰਟਾਂ ਲਈ ਭਾਰ ਰਹਿਤ ਮਹਿਸੂਸ ਕੀਤਾ ਅਤੇ ਉੱਪਰੋਂ ਧਰਤੀ ਨੂੰ ਵੇਖਣ ਦਾ ਮੌਕਾ ਪ੍ਰਾਪਤ ਕੀਤਾ।
ਰਿਪੋਰਟ ਮੁਤਾਬਕ ਆਪਣੀ ਇਸ ਪੁਲਾੜ ਯਾਤਰਾ ਵਿਚ ਗੋਪੀ ਥੋਟਾਕੁਰਾ ਜ਼ਮੀਨ ਤੋਂ ਲਗਭਗ 105 ਦੀ ਉਚਾਈ ‘ਤੇ ਗਏ ਉਥੇ ਕੁਝ ਦੇਰ ਰੁਕੇ ਤੇ ਫਿਰ ਉਥੋਂ ਵਾਪਸ ਪਰਤ ਆਏ। ਇਸ ਦੌਰਾਨ ਉਨ੍ਹਾਂ ਨੇ ਭਾਰ ਰਹਿਤ ਮਹਿਸੂਸ ਕੀਤਾ। ਉਨ੍ਹਾਂ ਨੂੰ ਉਚਾਈ ਤੋਂਧਰਤੀ ਨੂੰ ਦੇਖਣ ਦਾ ਮੌਕਾ ਮਿਲਿਆ। ਉਨ੍ਹਾਂ ਦੀ ਇਹ ਯਾਤਰਾ ਸਪੇਸ ਦੀ ਸਭ ਤੋਂ ਛੋਟੀ ਤੇ ਤੇਜ਼ ਸਪੀਡ ਵਾਲੀਆਂ ਯਾਤਰਾਵਾਂ ਵਿਚੋਂ ਇਕ ਸੀ।
ਥੋਟਾਕੁਰਾ ਦੀ ਯਾਤਰਾ ਨੂੰ ਇੱਕ ਸੰਪੂਰਨ ਪੁਲਾੜ ਯਾਤਰਾ ਦੀ ਬਜਾਏ ਉਪ-ਔਰਬਿਟ ਸਪੇਸ ਟੂਰ ਕਿਹਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਉਸਦਾ ਪੁਲਾੜ ਯਾਨ ਕਰਮਨ ਰੇਖਾ ਨੂੰ ਪਾਰ ਕਰ ਗਿਆ ਪਰ ਪੂਰੀ ਤਰ੍ਹਾਂ ਧਰਤੀ ਦੇ ਪੰਧ ਵਿਚ ਦਾਖਲ ਨਹੀਂ ਹੋਇਆ, ਜਿਸ ਨੂੰ ਅਸਲ ਪੁਲਾੜ ਯਾਤਰਾ ਕਿਹਾ ਜਾਂਦਾ ਹੈ। ਪੁਲਾੜ ਸੈਰ-ਸਪਾਟੇ ‘ਤੇ ਜਾਣ ਵਾਲੇ ਜ਼ਿਆਦਾਤਰ ਪੁਲਾੜ ਯਾਤਰੀ ਇਸ ਉਚਾਈ ਤੱਕ ਹੀ ਪੁਲਾੜ ‘ਚ ਜਾਂਦੇ ਹਨ ਅਤੇ ਫਿਰ ਉੱਥੋਂ ਵਾਪਸ ਆਉਂਦੇ ਹਨ।
ਹਾਲਾਂਕਿ ਸਪੇਸ ਟੂਰਿਜ਼ਮ ਵਿਚ ਲੱਗੀਆਂ ਪ੍ਰਾਈਵੇਟ ਕੰਪਨੀਆਂ ਇਸ ਤੋਂ ਵੀ ਲੰਬੇ ਸਪੇਸ ਟੂਰ ਦਾ ਮੌਕਾ ਦਿੰਦੀਆਂ ਹਨ। ਇਨ੍ਹਾਂ ਵਿਚ ਧਰਤੀ ਦੇ ਚਾਰੋਂ ਪਾਸੇ ਪਰਿਕਰਮਾ ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿਚ ਕੁਝ ਦਿਨ ਠਹਿਰਣ ਦਾ ਮੌਕਾ ਵੀ ਸ਼ਾਮਲ ਹੈ। ਇਹ ਸਟੇਸ਼ਨ ਜ਼ਮੀਨ ਤੋਂ ਲਗਭਗ 400 ਕਿਲੋਮੀਟਰ ਦੀ ਉਚਾਈ ‘ਤੇ ਬਣਿਆ ਹੋਇਆ ਹੈ ਤੇ ਧਰਤੀ ਦੇ ਚਾਰੋਂ ਪਾਸੇ ਪਰਿਕਰਮਾ ਕਰਦਾ ਰਹਿੰਦਾ ਹੈ। ਇਕ ਅਮਰੀਕੀ ਨਾਗਰਿਕ ਮੋਟਾ ਭੁਗਤਾਨ ਕਰਕੇ 2001 ਵਿਚ 7 ਦਿਨਾਂ ਤੱਕ ਸਪੇਸ਼ਨ ਸਟੇਸ਼ਨ ‘ਤੇ ਰਹਿ ਚੁੱਕਾ ਹੈ।
ਇਹ ਵੀ ਪੜ੍ਹੋ : 12ਵੀਂ ਪਾਸ ਮੁੰਡਾ ਖੁਦ ਨੂੰ ਇੰਸਪੈਕਟਰ ਦੱਸਕੇ ਮੰਗਦਾ ਸੀ ਪੈਸੇ, ਪੁਲਿਸ ਨੇ ਇੰਝ ਕੀਤਾ ਕਾਬੂ
ਇਨ੍ਹਾਂ ਸਪੇਸ ਟੂਰਿਜ਼ਮ ‘ਤੇ ਜਾਣਾ ਕੋਈ ਆਸਾਨ ਗੱਲ ਨਹੀਂ ਹੈ। ਉਨ੍ਹਾਂ ਨੂੰ ਕਈ ਫਿਜ਼ੀਕਲ ਤੇ ਮੈਂਟਲ ਟ੍ਰੇਨਿੰਗ ਤੋਂ ਲੰਘਣਾ ਪੈਂਦਾ ਹੈ ਤੇ ਐਮਰਜੈਂਸੀ ਵਿਚ ਬਚਾਅ ਦੀ ਟ੍ਰੇਨਿੰਗ ਲੈਣੀ ਪੈਂਦੀ ਹੈ। ਇਸ ਦੇ ਬਾਅਦ ਉਨ੍ਹਾਂ ਨੂੰ ਪੁਲਾੜ ਵਿਚ ਯਾਤਰਾ ਲਈ ਫਿਟ ਐਲਾਨਿਆ ਜਾਂਦਾ ਹੈ। ਸਪੇਸ ਟੂਰਿਜ਼ਮ ਕਰਨ ਲਈ ਸਿਰਫ ਟ੍ਰੇਨਿੰਗ ਹੀ ਨਹੀਂ ਲੈਣੀ ਹੁੰਦੀ ਸਗੋਂ ਜੇਬ ਵੀ ਢਿੱਲੀ ਕਰਨੀ ਹੁੰਦੀ ਹੈ। space.com ਵੈੱਬਸਾਈਟ ਮੁਤਾਬਕ ਪੁਲਾੜ ਸੈਰ-ਸਪਾਟੇ ਲਈ ਵਰਜਿਨ ਗੈਲੇਕਟਿਕ ਦੁਆਰਾ ਲਗਭਗ 3.75 ਕਰੋੜ ਰੁਪਏ ਟਿਕਟ ਵਜੋਂ ਲਏ ਜਾਂਦੇ ਹਨ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਲਗਭਗ 160 ਤੋਂ 210 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਹੁਣ ਸਪੇਸ ਟੂਰਿਜ਼ਮ ਵਿਚ ਵਧਦੇ ਮੁਨਾਫੇ ਨੂੰ ਦੇਖਦੇ ਹੋਏ ਹੁਣ ਸਪੇਸਐਕਸ ਤੇ ਸਪੇਸ ਐਡਵੈਂਚਰਸ ਵਰਗੀਆਂ ਕੰਪਨੀਆਂ ਲਗਭਗ 600 ਤੋਂ 850 ਕਰੋੜ ਰੁਪਏ ਵਿਚ ਚੰਦਰਮਾ ਦੇ ਚਾਰੇ ਪਾਸੇ ਯਾਤਰਾ ਦਾ ਟ੍ਰੈਵਲ ਪੈਕੇਜ ਬਣਾਉਣ ‘ਤੇ ਵਿਚਾਰ ਕਰ ਰਹੀ ਹੈ।