ਸੇਰੋਗੇਸੀ ਨਾਲ ਮਾਂ ਬਣਨ ਵਾਲੀਆਂ ਮਹਿਲਾਵਾਂ ਲਈ ਚੰਗੀ ਖਬਰ ਹੈ। ਸਰਕਾਰ ਨੇ ਮੈਟਰਨਿਟੀ ਲੀਵ ਨੂੰ ਲੈ ਕੇ ਸਬੰਧਤ ਨਿਯਮ ਵਿਚ ਸੋਧ ਕਰਦੇ ਹੋਏ ਸੇਰੋਗੇਸੀ ਨਾਲ ਮਾਂ ਬਣਨ ਵਾਲੀਆਂ ਮਹਿਲਾਵਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਹੈ। ਕੇਂਦਰ ਨੇ ਸੇਰੋਗੇਸੀ ਦੇ ਮਾਮਲੇ ਵਿਚ ਮਹਿਲਾ ਨੂੰ ਮੁਲਾਜ਼ਮਾਂ ਨੂੰ 6 ਮਹੀਨੇ ਦੀ ਮੈਟਰਨਿਟੀ ਲੀਵ ਦੀ ਇਜਾਜ਼ਤ ਦੇਣ ਲਈ ਨਿਯਮਾਂ ਵਿਚ ਸੋਧ ਕੀਤਾ। ਹੁਣ ਤੱਕ ਸੇਰੋਗੇਸੀ ਜ਼ਰੀਏ ਬੱਚੇ ਨੂੰ ਜਨਮ ਦੇਣ ‘ਤੇ ਮਹਿਲਾ ਸਰਕਾਰੀ ਮੁਲਾਜ਼ਮਾਂ ਨੂੰ ਮੈਟਰਨਿਟੀ ਲੀਵ ਦੇਣ ਦਾ ਕੋਈ ਨਿਯਮ ਨਹੀਂ ਸੀ।
ਕੇਂਦਰ ਨੇ ਇਸ ਸੋਧ ਦੇ ਨਾਲ ਹੀ 50 ਸਾਲ ਪੁਰਾਣੇ ਨਿਯਮ ਵਿਚ ਬਦਲਾਅ ਕੀਤਾ ਹੈ। ਇਸ ਤਹਿਤ ਮਹਿਲਾ ਸਰਕਾਰੀ ਮੁਲਾਜ਼ਮ ਸੇਰੋਗੇਸੀ ਜ਼ਰੀਏ ਬੱਚੇ ਪੈਦਾ ਕਰਨ ਦੀ ਸਥਿਤੀ ਵਿਚ 180 ਦਿਨਾਂ ਦਾ ਮੈਟਰਨਿਟੀ ਲੀਵ ਲੈ ਸਕਦੀ ਹੈ। ਸੈਂਟਰਲ ਸਿਵਿਲਸ ਸਰਵਿਸ (ਲੀਵ) ਵਿਚ ਕੀਤੇ ਗਏ ਬਦਲਾਅ ਮੁਤਾਬਕ ਕਮੀਸ਼ੰਡ ਮਾਂ ਨੂੰ ਬੱਚੇ ਦੀ ਦੇਖਭਾਲ ਛੁੱਟੀ ਤੋਂ ਇਲਾਵਾ ਕਮੀਸ਼ੰਡ ਪਿਤਾ ਨੂੰ 15 ਦਿਨਾਂ ਦੀ ਛੁੱਟੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਰਾਜ ਸਭਾ ‘ਚ ਬਣਾਏ ਗਏ ਸਦਨ ਦੇ ਨੇਤਾ
ਹਾਲਾਂਕਿ ਸੇਰੋਗੇਸੀ ਕੇਸ ਵਿਚ ਮੈਟਰਨਿਟੀ ਲੀਵ ਲਈ ਇਕ ਸ਼ਰਤ ਰੱਖੀ ਗਈਹੈ। ਇਹ ਛੁੱਟੀ ਉਨ੍ਹਾਂ ਮਹਿਲਾਵਾਂ ਨੂੰ ਮਿਲੇਗੀ ਜਿਸ ਦੇ ਦੋ ਤੋਂ ਘੱਟ ਬੱਚੇ ਜੀਵਤ ਹਨ। ਦੂਜੇ ਪਾਸੇ ਕਮੀਸ਼ੰਡ ਫਾਦਰ ਤੇ ਕਮੀਸ਼ੰਡ ਮਦਰ ਵਿਚੋਂ ਕਿਸੇ ਇਕ ਜਾਂ ਦੋਵਾਂ ਦੇ ਸਰਕਾਰੀ ਨੌਕਰੀ ਵਿਚ ਹੋਣ ਦੀ ਸਥਿਤੀ ਵਿਚ ਹੀ 180 ਦਿਨ ਦੀ ਮੈਟਰਨਿਟੀ ਲੀਵ ਦਿੱਤੀ ਜਾ ਸਕਦੀ ਹੈ। ਨਵੇਂ ਨਿਯਮਾਂ ਵਿਚ ਕਿਹਾ ਗਿਆ ਹੈ ਕਿ ਸੇਰੋਗੇਸੀ ਰਾਹੀਂ ਬੱਚੇ ਹੋਣ ਦੇ ਮਾਮਲੇ ਵਿਚ ਬੱਚੇ ਦੇ ਜਨਮ ਦੀ ਤਰੀਕ ਤੋਂ 6 ਮਹੀਨੇ ਦੇ ਅੰਦਰ ਹੀ ਕਮੀਸ਼ੰਡ ਫਾਦਰ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ। ਇਨ੍ਹਾਂ ਨਿਯਮਾਂ ਨੂੰ 18 ਜੂਨ ਨੂੰ ਲਾਗੂ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: