Govt makes airbag mandatory: ਭਾਰਤ ਸਰਕਾਰ ਵੱਲੋਂ ਨਵੀਂਆਂ ਕਾਰਾਂ ਵਿੱਚ ਡਰਾਈਵਰ ਦੇ ਨਾਲ-ਨਾਲ ਪੈਸੇਂਜਰ ਸਾਈਡ ਵਿੱਚ ਵੀ ਏਅਰ ਬੈਗ ਲਾਜ਼ਮੀ ਕਰ ਦਿੱਤਾ ਗਿਆ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਹੈ ਕਿ ਨਵੇਂ ਨਿਯਮਾਂ ਦੇ ਤਹਿਤ 1 ਅਪ੍ਰੈਲ 2021 ਤੋਂ ਸਾਰੀਆਂ ਨਵੀਆਂ ਕਾਰਾਂ ਵਿੱਚ ਡਰਾਈਵਰ ਦੇ ਨਾਲ-ਨਾਲ ਪੈਸੇਂਜਰ ਸਾਈਡ ਵਿੱਚ ਵੀ ਫਰੰਟ ਏਅਰ ਬੈਗ ਲਾਜ਼ਮੀ ਹੋਵੇਗਾ । ਕਾਰ ਦੇ ਮੌਜੂਦਾ ਮਾਡਲਾਂ ਲਈ ਇਹ ਨਵਾਂ ਨਿਯਮ 31 ਅਗਸਤ ਤੋਂ ਲਾਗੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ ਮੰਤਰਾਲੇ ਨੇ ਇਸ ਦੇ ਲਈ ਜੂਨ 2021 ਦੀ ਸਮਾਂ ਸੀਮਾ ਤਹਿ ਕੀਤੀ ਸੀ, ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ। ਇਹ ਫੈਸਲਾ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਪ੍ਰਭਾਵਸ਼ਾਲੀ ਸਿੱਧ ਹੋਵੇਗਾ। ਮੌਜੂਦਾ ਨਿਯਮਾਂ ਦੇ ਅਨੁਸਾਰ ਏਅਰ ਬੈਗ ਸਿਰਫ ਡਰਾਈਵਰ ਸੀਟ ਲਈ ਲਾਜ਼ਮੀ ਹਨ।
ਮੰਤਰਾਲੇ ਨੇ ਆਪਣੀ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਡਰਾਈਵਰ ਦੇ ਨਾਲ ਦੇ ਪੈਸੇਂਜਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਨਿਯਮ ਬਹੁਤ ਮਹੱਤਵਪੂਰਨ ਹਨ। ਸੜਕ ਸੁਰੱਖਿਆ ਨੂੰ ਲੈ ਕੇ ਬਣੀ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਦਿੱਤੇ ਗਏ ਸੁਝਾਅ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਹ ਏਅਰਬੈਗਸ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐੱਸ.) ਵੱਲੋਂ ਨਿਰਧਾਰਤ AIS 145 ਦੇ ਅਨੁਸਾਰ ਬਣਾਏ ਜਾਣੇ ਚਾਹੀਦੇ ਹਨ। ਸੜਕ ਸੁਰੱਖਿਆ ਲਈ ਬਹੁਤ ਸਾਰੇ ਮਾਹਿਰ ਲੰਬੇ ਸਮੇਂ ਤੋਂ ਕਾਰਾਂ ਵਿੱਚ ਦੋ ਫਰੰਟ ਏਅਰਬੈਗ ਲਾਜ਼ਮੀ ਬਣਾਉਣ ‘ਤੇ ਜ਼ੋਰ ਦੇ ਰਹੇ ਹਨ। ਇਹ ਨਿਯਮ ਐਂਟਰੀ ਪੱਧਰ ਦੀਆਂ ਕਾਰਾਂ ਲਈ ਬਹੁਤ ਪ੍ਰਭਾਵਸ਼ਾਲੀ ਸਿੱਧ ਹੋਵੇਗਾ, ਜਿਨ੍ਹਾਂ ਨੂੰ ਹੁਣ ਤੱਕ ਨਜ਼ਰ ਅੰਦਾਜ਼ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਅਜਿਹੀ ਸੰਭਾਵਨਾ ਹੈ ਕਿ ਸਰਕਾਰ ਦੇ ਇਸ ਨਵੇਂ ਨਿਯਮ ਨਾਲ ਕਾਰਾਂ ਦੀ ਕੀਮਤ ਵਿਚ ਵਾਧਾ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਕਾਰ ਨਿਰਮਾਤਾ ਕੰਪਨੀਆਂ ਵਾਧੂ ਏਅਰਬੈਗਾਂ ਦੀ ਕੀਮਤ ਨੂੰ ਗਾਹਕਾਂ ‘ਤੇ ਟਰਾਂਸਫਰ ਕਰਨਗੀਆਂ। ਨਵਾਂ ਏਅਰਬੈਗ ਜੋੜਨਾ ਕਾਰ ਦੀ ਕੀਮਤ ਨੂੰ 40 ਹਜ਼ਾਰ ਤੋਂ ਵਧਾ ਕੇ 1 ਲੱਖ ਰੁਪਏ ਕਰ ਸਕਦਾ ਹੈ।
ਇਹ ਵੀ ਦੇਖੋ: ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”