ਦਿੱਲੀ ਦੇ ਜੀਟੀਬੀ ਗੁਰਦੁਆਰਾ ਸਾਹਿਬ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਗੁਰਦੁਆਰਾ ਸਾਹਿਬ ਦਾ ਹੈੱਡ ਗ੍ਰੰਥੀ ਜੋ ਕਿ ਹੁਕਮਨਾਮਾ ਪੜ੍ਹ ਰਿਹਾ ਸੀ ਕਿ ਉਸ ਨੂੰ ਅਚਾਨਕ ਹਾਰਟ ਅਟੈਕ ਆ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਸ਼ੰਭੂ ਰੇਲਵੇ ਸਟੇਸ਼ਨ ‘ਤੇ ਬੈਠੇ ਕਿਸਾਨਾਂ ਨੇ ਰੇਲ ਟਰੈਕ ਕੀਤਾ ਜਾਮ, 11 ਟ੍ਰੇਨਾਂ ਰੱਦ ਤੇ 19 ਦੇ ਬਦਲੇ ਰੂਟ
ਹੈੱਡ ਗ੍ਰੰਥੀ ਨੂੰ ਉਸੇ ਸਮੇਂ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਡਾਕਟਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਹੈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ ਕਿ ਕਿਵੇਂ ਉਹ ਹੁਕਮਨਾਨਾ ਪੜ੍ਹ ਰਹੇ ਹੁੰਦੇ ਹਨ ਤੇ ਬੈਠੇ-ਬੈਠੇ ਹੈੱਡ ਗ੍ਰੰਥੀ ਨੂੰ ਅਟੈਕ ਆ ਜਾਂਦਾ ਹੈ ਤੇ ਰੱਬ ਦਾ ਨਾਮ ਲੈਂਦੇ ਹੋਏ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: