Gujarat crematoriums overflow: ਗੁਜਰਾਤ ਵਿੱਚ ਕੋਰੋਨਾ ਦੇ ਕਹਿਰ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਅੰਤਿਮ ਸਸਕਾਰ ਲਈ ਬਣਾਈ ਗਈ ਚਿਖ਼ਾ ਦੀ ਭੱਠੀ ਵੀ ਪਿਘਲ ਗਈ ਹੈ । ਸ਼ਹਿਰ ਵਿੱਚ ਤਿੰਨ ਪ੍ਰਮੁੱਖ ਸ਼ਮਸ਼ਾਨਘਾਟ ਹਨ- ਰਾਮਨਾਥ ਘੇਲਾ, ਅਸ਼ਵਨੀ ਕੁਮਾਰ ਅਤੇ ਜਹਾਂਗੀਰਪੁਰਾ ਸ਼ਮਸ਼ਾਨਘਾਟ । ਇਨ੍ਹਾਂ ਤਿੰਨਾਂ ਸਥਾਨਾਂ ‘ਤੇ 24 ਘੰਟੇ ਲਾਸ਼ਾਂ ਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ । ਇਸ ਕਾਰਨ ਹੁਣ ਸ਼ਮਸ਼ਾਨ ਭੂਮੀ ਵਿੱਚ ਬਣੀ ਚਿਖ਼ਾ ਦੀ ਭੱਠੀ ਪਿਘਲ ਗਈ ਹੈ । ਪਿਛਲੇ 8-10 ਦਿਨਾਂ ਤੋਂ ਲਗਾਤਾਰ ਲਾਸ਼ਾਂ ਆ ਰਹੀਆਂ ਹਨ । ਲਾਸ਼ਾਂ ਨੂੰ ਲਿਆਉਣ ਵਾਲੀ ਗੱਡੀ ਵੀ ਖਾਲੀ ਨਹੀਂ ਹੁੰਦੀ ਹੈ । ਅਜਿਹੇ ਵਿੱਚ ਕਈ ਵਾਰ ਲੋਕ ਪ੍ਰਾਈਵੇਟ ਗੱਡੀਆਂ ਵਿੱਚ ਵੀ ਲਾਸ਼ ਲੈ ਕੇ ਅੰਤਿਮ ਸੰਸਕਾਰ ਲਈ ਆ ਰਹੇ ਹਨ।
ਦਰਅਸਲ, ਗੁਜਰਾਤ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਜਿਸ ਕਾਰਨ ਪੂਰੇ ਜ਼ਿਲ੍ਹੇ ਦੇ ਸ਼ਮਸ਼ਾਨ ਘਾਟਾਂ ‘ਤੇ ਲਾਸ਼ਾਂ ਦੇ ਢੇਰ ਲੱਗ ਗਏ ਹਨ। ਅੰਤਿਮ ਸੰਸਕਾਰ ਲਈ ਕਈ ਆਧੁਨਿਕ ਤੌਰ-ਤਰੀਕੇ ਅਪਨਾਉਣੇ ਪੈ ਰਹੇ ਹਨ । ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ 24 ਘੰਟੇ ਸ਼ਮਸ਼ਾਨ ਘਾਟ ‘ਤੇ ਅੰਤਿਮ ਸੰਸਕਾਰ ਕਰਨ ਵਾਲੀਆਂ ਗੈਸ ਦੀਆਂ ਭੱਠੀਆਂ ਚਾਲੂ ਰਹਿੰਦੀਆਂ ਹਨ । ਇਸ ਕਾਰਨ ਭੱਠੀ ਦੀ ਗ੍ਰਿੱਲ ਤੱਕ ਪਿਘਲ ਗਈ ਹੈ । ਸੂਰਤ ਦੇ ਤਿੰਨੇ ਸ਼ਮਸ਼ਾਨ ਘਾਟਾਂ ਦੀਆਂ ਗੈਸ ਭੱਠੀਆਂ ਦੀ ਗ੍ਰਿੱਲ ਪਿਘਲ ਗਈ ਹੈ।
ਦੱਸ ਦੇਈਏ ਕਿ ਸੂਰਤ ਦੇ ਰਾਮਨਾਥ ਘੇਲਾ ਸ਼ਮਸ਼ਾਨ ਘਾਟ ਵਿੱਚ ਸਭ ਤੋਂ ਜ਼ਿਆਦਾ ਲਾਸ਼ਾਂ ਪਹੁੰਚ ਰਹੀਆਂ ਹਨ। ਅਜਿਹੇ ਵਿੱਚ ਸ਼ਮਸ਼ਾਨ ਦੇ ਪ੍ਰਮੁੱਖ ਹਰੀਸ਼ਭਾਈ ਉਮਰੀਗਰ ਦਾ ਕਹਿਣਾ ਹੈ ਕਿ ਇੱਥੇ ਹਰ ਇੱਕ ਦਿਨ 100 ਲਾਸ਼ਾਂ ਅੰਤਿਮ ਸੰਸਕਾਰ ਲਈ ਆ ਰਹੀਆਂ ਹਨ । ਇਸ ਕਾਰਨ 24 ਘੰਟੇ ਗੈਸ ਭੱਠੀ ਚੱਲਦੀ ਰਹਿੰਦੀ ਹੈ । ਗਰਮ ਰਹਿਣ ਕਾਰਨ ਗੈਸ ਭੱਠੀਆਂ ‘ਤੇ ਲੱਗੇ ਐਂਗਲ ਵੀ ਪਿਘਲ ਗਏ ਹਨ।
ਗੌਰਤਲਬ ਹੈ ਕਿ ਸੂਰਤ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਸ਼ਮਸ਼ਾਨ ਘਾਟ ਵਿੱਚ 24 ਘੰਟੇ ਭੱਠੀਆਂ ਚੱਲਦੀਆਂ ਹਨ, ਇਸ ਦੇ ਬਾਵਜੂਦ ਲੋਕਾਂ ਨੂੰ 8 ਤੋਂ 10 ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਇੱਕ ਪੱਤਰ ਲੈ ਕੇ ਸ਼ਮਸ਼ਾਨ ਘਾਟ ਤੋਂ ਚਲੇ ਜਾਂਦੇ ਹਨ ਅਤੇ ਸਮਾਂ ਆਉਣ ‘ਤੇ ਸਸਕਾਰ ਕਰਨ ਲਈ ਵਾਪਸ ਆਉਂਦੇ ਹਨ।
ਇਹ ਵੀ ਦੇਖੋ: Doctor ਲੈਂਦੇ ਲੱਖਾਂ ਰੁਪਏ, Amritsar ਦਾ ਇਹ ਬਜੁਰਗ ਮਿੰਟਾਂ ‘ਚ ਫਰੀ ਠੀਕ ਕਰਦਾ ਹੈ ਅਧਰੰਗ / ਲਕਵਾ !