ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੱਤਾ ‘ਤੇ ਕਾਬਜ਼ ਭਾਜਪਾ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਪੂਰੀ ਤਿਆਰੀ ਕਰ ਰਹੀ ਹੈ । ਇਸੇ ਲੜੀ ਤਹਿਤ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਗੁਜਰਾਤ ਦੇ ਲੋਕਾਂ ਖਾਸ ਕਰਕੇ ਆਦਿਵਾਸੀ ਭਾਈਚਾਰੇ ਨੂੰ ਸੰਬੋਧਿਤ ਕੀਤਾ।
ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਭਗਤ ਪਾਰਟੀ ਹੈ । ਅਸੀਂ ਚੋਣਾਂ ਵਿੱਚ ਲੋਕਾਂ ਦੇ ਮੁੱਦਿਆਂ ਦੀ ਗੱਲ ਕਰ ਰਹੇ ਹਾਂ । ਉਨ੍ਹਾਂ ਕਿਹਾ ਕਿ ਹੁਣ ਤੱਕ ਅਸੀਂ ਗੁਜਰਾਤ ਦੇ ਲੋਕਾਂ ਨੂੰ 3 ਗਾਰੰਟੀਆਂ ਦਿੱਤੀਆਂ ਹਨ । ਇਹ ਗਾਰੰਟੀ ਅਸੀਂ ਸਰਕਾਰ ਬਣਨ ‘ਤੇ ਜ਼ਰੂਰ ਪੂਰਾ ਕਰਾਂਗੇ। ਜੇਕਰ ਅਸੀਂ ਇਸਨੂੰ ਪੂਰਾ ਨਹੀਂ ਕਰ ਸਕੇ ਤਾਂ ਅਗਲੀ ਵਾਰ ਵੋਟ ਨਾ ਪਾਇਓ । ਕੇਜਰੀਵਾਲ ਨੇ ਕਿਹਾ ਕਿ ਜਨਤਾ ਨਾਲ ਕੀਤੇ ਵਾਅਦੇ ਵਿੱਚ ਪਹਿਲੀ ਗਾਰੰਟੀ 24 ਘੰਟੇ ਬਿਜਲੀ ਦੇਣ, ਬਿੱਲ ਮੁਆਫ਼ ਕਰਨ ਅਤੇ ਤੀਜੀ ਗਾਰੰਟੀ ਰੁਜ਼ਗਾਰ ਦੀ ਹੈ । ਕੇਜਰੀਵਾਲ ਨੇ ਕਿਹਾ ਕਿ ਅਸੀਂ ਵਾਅਦਾ ਕਰਦੇ ਹਾਂ ਕਿ ਜਿਵੇਂ ਅਸੀਂ ਦਿੱਲੀ ਵਿੱਚ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ, ਅਸੀਂ ਇੱਥੇ ਵੀ ਦੇਵਾਂਗੇ । ਉਨ੍ਹਾਂ ਕਿਹਾ ਕਿ ਅਸੀਂ ਜਨਤਾ ਨੂੰ 10 ਲੱਖ ਸਰਕਾਰੀ ਨੌਕਰੀਆਂ ਦੇਣ ਦੀ ਗੱਲ ਕਹੀ ਹੈ ਅਤੇ ਇਸ ਨੂੰ ਜ਼ਰੂਰ ਪੂਰਾ ਕਰਾਂਗੇ। ਇਸ ਤੋਂ ਇਲਾਵਾ ਪੇਪਰ ਲੀਕ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪੈਰਾ ਟੇਬਲ ਟੈਨਿਸ ‘ਚ ਭਾਵਿਨਾ ਪਟੇਲ ਨੇ ਜਿੱਤਿਆ ਸੋਨ ਤਗਮਾ, ਭਾਰਤ ਦੀ ਝੋਲੀ ‘ਚ ਆਇਆ 13ਵਾਂ ਗੋਲਡ
ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਅਸੀਂ ਵਪਾਰੀਆਂ ਨਾਲ ਮੁਲਾਕਾਤ ਕੀਤੀ ਸੀ । ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ ਤਾਂ ਜੋ ਉਹ ਸਾਡੇ ਪ੍ਰੋਗਰਾਮ ਵਿੱਚ ਨਾ ਆਉਣ। ਅਸੀਂ ਇਸ ਡਰ ਦੇ ਮਾਹੌਲ ਨੂੰ ਖਤਮ ਕਰਾਂਗੇ । ਰੇਡ ਰਾਜ ਨੂੰ ਖਤਮ ਕਰਕੇ VAT Amnesty ਲੈ ਕੇ ਆਵਾਂਗੇ। ਗੁਜਰਾਤ ਦੇ ਵਿਕਾਸ ਵਿੱਚ ਵਪਾਰੀਆਂ ਨੂੰ ਪਾਰਟਨਰ ਬਣਾਵਾਂਗੇ । ਉਨ੍ਹਾਂ ਕਿਹਾ ਕਿ ਕਬਾਇਲੀ ਸਮਾਜ ਲਈ ਸੰਵਿਧਾਨ ਵਿੱਚ ਵੱਖਰੀ ਵਿਵਸਥਾ ਕੀਤੀ ਗਈ ਹੈ ਪਰ ਕੋਈ ਵੀ ਸਰਕਾਰ ਉਨ੍ਹਾਂ ਲਈ ਇਹ ਕੰਮ ਨਹੀਂ ਕਰ ਰਹੀ। ਅਸੀਂ ਉਨ੍ਹਾਂ ਨੂੰ ਗਾਰੰਟੀ ਦੇ ਰਹੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਕਬਾਇਲੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਆਦਿਵਾਸੀ ਹੋਣਾ ਚਾਹੀਦਾ ਹੈ ਪਰ ਗੁਜਰਾਤ ਵਿੱਚ ਇਹ ਚੇਅਰਮੈਨ ਮੁੱਖ ਮੰਤਰੀ ਰਹੇ ਹਨ । ਅਸੀਂ ਇਸਨੂੰ ਬਦਲਾਂਗੇ। ਜੇਕਰ ਸਾਡੀ ਪਾਰਟੀ ਨੂੰ ਮੌਕਾ ਦਿੱਤਾ ਜਾਵੇਗਾ ਤਾਂ ਸਿਰਫ਼ ਕਬਾਇਲੀ ਹੀ ਚੇਅਰਮੈਨ ਹੋਣਗੇ । ਆਦਿਵਾਸੀਆਂ ਲਈ ਪਿੰਡ ਦੇ ਅੰਦਰ ਚੰਗੇ ਸਕੂਲ ਖੋਲ੍ਹੇ ਜਾਣਗੇ। ਮੈਡੀਕਲ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ । ਆਦਿਵਾਸੀ ਖੇਤਰਾਂ ਵਿੱਚ ਵਿਸ਼ੇਸ਼ ਹਸਪਤਾਲ ਬਣਾਏ ਜਾਣਗੇ ਅਤੇ ਮੁਹੱਲਾ ਕਲੀਨਿਕ ਵੀ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਹਫ਼ਤੇ 25 ਲੱਖ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਏ ਹਨ। 1 ਸਤੰਬਰ ਤੱਕ 26 ਲੱਖ ਹੋਰ ਪਰਿਵਾਰਾਂ ਦੇ ਬਿੱਲ ਜ਼ੀਰੋ ਆਉਣਗੇ । ਦਿੱਲੀ ਵਿੱਚ ਕਈ ਸਾਲਾਂ ਤੋਂ ਬਿੱਲ ਜ਼ੀਰੋ ਆ ਰਹੇ ਹਨ । ਗੁਜਰਾਤ ਵਿੱਚ ਵੀ ਜੇ ਮੌਕਾ ਮਿਲਿਆ ਤਾਂ ਇੱਥੇ ਵੀ ਬਿਜਲੀ ਦੇ ਬਿੱਲ ਜ਼ੀਰੋ ਆਉਣਗੇ।
ਵੀਡੀਓ ਲਈ ਕਲਿੱਕ ਕਰੋ -: