ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਪਹਿਲੇ ਪੜਾਅ ਵਿੱਚ 1 ਦਸੰਬਰ ਨੂੰ 89 ਸੀਟਾਂ ‘ਤੇ ਹੋਣ ਵਾਲੀਆਂ ਚੋਣਾਂ ਦੇ ਲਈ ਪ੍ਰਚਾਰ ਮੰਗਲਵਾਰ ਦੀ ਸ਼ਾਮ 5 ਵਜੇ ਖਤਮ ਹੋ ਜਾਵੇਗਾ। ਮੁੱਖ ਚੋਣ ਅਧਿਕਾਰੀ ਪੀ ਭਾਰਤੀ ਨੇ ਸੋਮਵਾਰ ਨੂੰ ਦੱਸਿਆ ਕਿ ਪਹਿਲੇ ਪੜਾਅ ਵਿੱਚ 1 ਦਸੰਬਰ ਨੂੰ 89 ਸੀਟਾਂ ‘ਤੇ ਹੋਣ ਵਾਲੀਆਂ ਚੋਣਾਂ ਦੇ ਲਈ ਕੁੱਲ 788 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਅਜਿਹੇ ਵਿੱਚ ਅੱਜ ਗੁਜਰਾਤ ਵਿੱਚ ਚੋਣ ਰੈਲੀਆਂ ਦਾ ਇਕੱਠ ਨਜ਼ਰ ਆਵੇਗਾ।
ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਵਿੱਚ 788 ਉਮੀਦਵਾਰਾਂ ਦੀ ਕਿਸਮਤ ਦੀ ਦਾਅ ‘ਤੇ ਲੱਗੀ ਹੋਈ ਹੈ। ਅਜਿਹੇ ਵਿੱਚ ਹਰ ਪਾਰਟੀ ਅੱਜ ਚੋਣ ਪ੍ਰਚਾਰ ਵਿੱਚ ਪੂਰੀ ਤਾਕਤ ਲਗਾਉਂਦੀ ਨਜ਼ਰ ਆਵੇਗੀ। ਅਮਿਤ ਸ਼ਾਹ ਅੱਜ ਚਾਰ ਤਾਬੜਤੋੜ ਰੈਲੀਆਂ ਕਰਨਗੇ। ਉੱਥੇ ਹੀ ਜੇਪੀ ਨੱਢਾ ਦੇਵਗੜ੍ਹ ਬਾਰਿਆ ਵਿੱਚ ਜਨ ਸਭਾ, ਭਾਵਨਗਰ ਵਿੱਚ ਰੋਡ ਸ਼ੋਅ ਅਤੇ ਰਾਵਪੁਰਾ ਵਿੱਚ ਜਨ ਸਭਾ ਕਰਨਗੇ।
ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਵਿੱਚ ਕਾਫ਼ੀ ਰੈਲੀਆਂ ਤੇ ਜਨ ਸਭਾਵਾਂ ਨੂੰ ਸੰਬੋਧਿਤ ਕੀਤਾ। ਕੇਜਰੀਵਾਲ ਨੇ ਲਿਖ ਕੇ ਦਿੱਤਾ ਹੈ ਕਿ ਇਸ ਵਾਰ ਗੁਜਰਾਤ ਵਿੱਚ ਉਨ੍ਹਾਂ ਦੀ ਹੀ ਸਰਕਾਰ ਬਣ ਰਹੀ ਹੈ। ‘ਆਪ’ ਵੱਲੋਂ ਗੁਜਰਾਤ ਚੋਣਾਂ ਲਈ ਪੂਰੀ ਤਾਕਤ ਲਗਾ ਦਿੱਤੀ ਗਈ ਹੈ। ਪਹਿਲੇ ਪੜਾਅ ਦੇ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਵੀ ‘ਆਪ’ ਉਮੀਦਵਾਰਾਂ ਦੇ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਚਾਰ ਕਰਦੇ ਦਿਖਾਈ ਦੇਣਗੇ। ਭਗਵੰਤ ਮਾਨ 6 ਰੋਡ ਸ਼ੋਅ ਕਰਨਗੇ ਤੇ ਜਨਤਾ ਤੋਂ ਵੋਟ ਮੰਗਣਗੇ।
ਦੱਸ ਦੇਈਏ ਕਿ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ 27 ਸਾਲਾਂ ਤੋਂ ਰਾਜ ਕਰ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਕਾਂਗਰਸ ਦੀ ਲੋਕਪ੍ਰਿਯਤਾ ਦਾ ਗ੍ਰਾਫ਼ ਲਗਾਤਾਰ ਢਲਾਣ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਅਜਿਹੇ ਵਿੱਚ ਪੀਐੱਮ ਮੋਦੀ ਦੀ ਜਨਮ ਤੇ ਕਰਮ ਭੂਮੀ ਗੁਜਰਾਤ ਵਿੱਚ ਭਾਜਪਾ ਨੂੰ ਚੋਣਾਂ ਜਿੱਤਣ ਵਿੱਚ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਹਾਲਾਂਕਿ ਇਸ ਵਾਰ ਹਾਲਾਤ ਇੱਕ ਦਮ ਵੱਖਰੇ ਹਨ।
ਵੀਡੀਓ ਲਈ ਕਲਿੱਕ ਕਰੋ -: