ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਹੀਰਾ ਸੋਲੰਕੀ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਤਿੰਨ ਨੌਜਵਾਨਾਂ ਨੂੰ ਸਮੁੰਦਰ ਵਿੱਚ ਡੁੱਬਣ ਤੋਂ ਬਚਾਇਆ। ਘਟਨਾ ਪਿੰਡ ਪਟਵਾ ਦੀ ਹੈ ਜਦੋਂ ਚਾਰ ਨੌਜਵਾਨ ਸਮੁੰਦਰ ਕਿਨਾਰੇ ਨਹਾਉਣ ਗਏ ਸਨ ਕਿ ਪਾਣੀ ਦੇ ਤੇਜ਼ ਕਰੰਟ ਕਾਰਨ ਉਹ ਡੁੱਬਣ ਲੱਗੇ।
ਘਟਨਾ ਦੀ ਸੂਚਨਾ ਮਿਲਦੇ ਹੀ ਭਾਜਪਾ ਵਿਧਾਇਕ ਸੋਲੰਕੀ ਮੌਕੇ ‘ਤੇ ਪਹੁੰਚੇ ਅਤੇ ਉਥੇ ਮੌਜੂਦ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਨੌਜਵਾਨਾਂ ਦੀ ਜਾਨ ਬਚਾਉਣ ਲਈ ਆਪ ਵਿਧਾਇਕ ਨੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਕਾਫੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੇ ਤਿੰਨੋਂ ਨੌਜਵਾਨਾਂ ਨੂੰ ਬਾਹਰ ਕੱਢ ਲਿਆ, ਹਾਲਾਂਕਿ ਇੱਕ ਦੀ ਜਾਨ ਨਹੀਂ ਬਚਾਈ ਜਾ ਸਕੀ। ਰਿਪੋਰਟ ਮੁਤਾਬਕ ਚੌਥੇ ਵਿਅਕਤੀ ਦੀ ਲਾਸ਼ ਲੰਬੀ ਤਲਾਸ਼ ਤੋਂ ਬਾਅਦ ਬਰਾਮਦ ਕੀਤੀ ਗਈ। ਚਾਰ ਨੌਜਵਾਨਾਂ ਦੀ ਪਛਾਣ ਕਲਪੇਸ਼ ਸ਼ੀਆ, ਨਿਕੁਲ ਗੁਜਰੀਆ, ਵਿਜੇ ਗੁਜਰੀਆ ਅਤੇ ਜੀਵਨ ਗੁਜਰੀਆ ਵਜੋਂ ਹੋਈ ਹੈ। ਇਸ ਦੇ ਨਾਲ ਹੀ ਨੌਜਵਾਨ ਦੀ ਜਾਨ ਬਚਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਯੂਜ਼ਰਸ ਸੋਲੰਕੀ ਦੀ ਖੂਬ ਤਾਰੀਫ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਰਿਪੋਰਟਾਂ ਮੁਤਾਬਕ ਹੀਰਾ ਸੋਲੰਕੀ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਹੈ। ਸਾਲ 2018 ‘ਚ ਵੀ ਉਨ੍ਹਾਂ ਨੇ ਇਸੇ ਤਰ੍ਹਾਂ ਡੁੱਬ ਰਹੇ ਨੌਜਵਾਨ ਦੀ ਜਾਨ ਬਚਾਈ ਸੀ। ਉਨ੍ਹਾਂ ਨੇ ਇੱਕ ਵਾਰ ਫਿਰ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਤਿੰਨ ਨੌਜਵਾਨਾਂ ਨੂੰ ਡੁੱਬਣ ਤੋਂ ਬਚਾਇਆ। ਦੱਸ ਦਈਏ ਕਿ ਗੁਜਰਾਤ ਦੇ ਬੋਟਾਦ ਜ਼ਿਲ੍ਹੇ ‘ਚ ਕ੍ਰਿਸ਼ਨਾ ਸਾਗਰ ਝੀਲ ‘ਚ 5 ਬੱਚੇ ਡੁੱਬ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਦੋ ਬੱਚੇ ਝੀਲ ਵਿੱਚ ਤੈਰ ਰਹੇ ਸਨ ਜਦੋਂ ਉਹ ਡੁੱਬਣ ਲੱਗੇ, ਜਿਸ ਤੋਂ ਬਾਅਦ ਤਿੰਨ ਹੋਰ ਬੱਚਿਆਂ ਨੇ ਉਨ੍ਹਾਂ ਨੂੰ ਬਚਾਉਣ ਲਈ ਝੀਲ ਵਿੱਚ ਛਾਲ ਮਾਰ ਦਿੱਤੀ ਅਤੇ ਉਹ ਵੀ ਡੁੱਬ ਗਏ।