gurmeet ram rahim corona positive: ਸੁਨਾਰੀਆ ਜੇਲ ‘ਚ ਸਜ਼ਾ ਕੱਟ ਰਿਹਾ ਡੇਰਾ ਮੁਖੀ ਗੁਰਮੀਤ ਰਾਮ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।ਅੱਜ ਸਵੇਰੇ 11 ਵੱਜ ਕੇ 55 ਮਿੰਟ ‘ਤੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ।ਫਿਲਹਾਲ ਮੇਦਾਂਤਾ ਦੇ ਕੋਰੋਨਾ ਵਾਰਡ ‘ਚ ਗੁਰਮੀਤ ਰਾਮ ਰਹੀਮ ਨੂੰ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਰਾਮ ਰਹੀਮ ਆਪਣੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਮਿਲਣ ਦੀ ਜ਼ਿੱਦ ‘ਤੇ ਅੜੇ ਹੋਏ ਹਨ।ਦੱਸ ਦੇਈਏ ਕਿ ਪਿਛਲੇ ਦਿਨੀਂ ਵੀ ਜੇਲ ਤੋਂ ਬਾਹਰ ਆਉਣ ‘ਤੇ ਰਾਮ ਰਹੀਮ ਹਨੀਪ੍ਰੀਤ ਨੂੰ ਮਿਲ ਦੀ ਜਿੱਦ ਕਰ ਰਹੇ ਸਨ।ਰਾਮ ਰਹੀਮ ਨੂੰ ਪ੍ਰਾਈਵੇਟ ਵਾਰਡ ‘ਚ ਇਲਾਜ ਲਈ ਰੱਖਿਆ ਗਿਆ।
ਜੇਲ ਅਤੇ ਪੁਲਿਸ ਪ੍ਰਬੰਧਨ ਨੇ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ।ਜਿਸ ‘ਚ ਤੈਅ ਹੋਵੇਗਾ ਕਿ ਰਾਮ ਰਹੀਮ ਦਾ ਕਿੱਥੇ ਅਤੇ ਕਿਵੇਂ ਇਲਾਜ ਹੋਵੇਗਾ।ਦੱਸਣਯੋਗ ਹੈ ਕਿ ਮੇਦਾਂਤਾ ਹਸਪਤਾਲ ‘ਚ ਹੰਗਾਮਾ ਮਚਿਆ ਹੋਇਆ ਹੈ।
ਇਹ ਵੀ ਪੜੋ:’ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜਿਆ ਅੰਮ੍ਰਿਤਸਰ ਦਰਬਾਰ ਸਾਹਿਬ LIVE, ਸ਼ਸਤਰ ਲੈ ਪਹੁੰਚੇ ਸਿੰਘ !






















