Gurudwara started new initiative : ਪੂਰਾ ਦੇਸ਼ ਇਨ੍ਹੀਂ ਦਿਨੀਂ ਕੋਰੋਨਾ ਦੀ ਦਹਿਸ਼ਤ ਵਿੱਚ ਜੀਅ ਰਿਹਾ ਹੈ। ਇੱਕ ਪਾਸੇ ਕੋਰੋਨਾ ਮਾਮਲਿਆਂ ਦੀ ਗਿਣਤੀ ਅਤੇ ਮੌਤ ਦੇ ਅੰਕੜੇ ਡਰਾ ਰਹੇ ਹਨ, ਦੂਜੇ ਪਾਸੇ ਕੋਰੋਨਾ ਦੇ ਵੱਧਣ ਕਾਰਨ ਦੇਸ਼ ਵਿਆਪੀ ਤਾਲਾਬੰਦੀ ਦਾ ਡਰ ਵੀ ਵੱਧਦਾ ਜਾ ਰਿਹਾ ਹੈ। ਹਰ ਦਿਨ ਪਿੱਛਲੇ ਦਿਨ ਨਾਲੋਂ ਜਿਆਦਾ ਨਵੇਂ ਕੋਰੋਨਾ ਕੇਸ ਦਰਜ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ 273,810 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1619 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ, 1,44,178 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 261,500 ਨਵੇਂ ਕੇਸ ਆਏ ਸਨ। ਉਸੇ ਸਮੇਂ, ਕੋਰੋਨਾ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ, ਸਰਕਾਰ ਅਤੇ ਸੰਸਥਾਵਾਂ ਲੋਕਾਂ ਨੂੰ ਇਸ ਬਿਮਾਰੀ ਤੋਂ ਆਪਣੇ ਆਪ ਨੂੰ ਬਚਾਉਣ ਵਿੱਚ ਸਹਾਇਤਾ ਕਰ ਰਹੀਆਂ ਹਨ। ਤਾਂ ਉਥੇ ਹੀ ਗੁਰਦੁਆਰੇ ਵੀ ਮਦਦ ਲਈ ਅੱਗੇ ਆ ਰਹੇ ਹਨ।
ਦੱਸ ਦੇਈਏ ਕੇ ਨੋਇਡਾ ਸੈਕਟਰ 18 ਦੇ ਗੁਰੂਦਵਾਰਾ ਸਾਹਿਬ ਨੇ ਇਸ ਭਿਆਨਕ ਬਿਮਾਰੀ ਦੇ ਵਿਚਕਾਰ ਇੱਕ ਨੇਕ ਪਹਿਲ ਸ਼ੁਰੂ ਕੀਤੀ ਹੈ। ਇਸ ਗੁਰੂਦੁਆਰਾ ਸਾਹਿਬ ਨੇ ਕੋਰੋਨਾ ਦੇ ਮਰੀਜ਼ਾਂ ਨੂੰ ਭੋਜਨ ਖਵਾਉਣਾ ਸ਼ੁਰੂ ਕੀਤਾ ਹੈ। ਇੰਨਾ ਹੀ ਨਹੀਂ, ਇਹ ਗੁਰੂਦੁਆਰਾ ਸਾਹਿਬ ਮਰੀਜ਼ਾਂ ਤੱਕ ਭੋਜਨ ਵੀ ਭੇਜ ਰਿਹਾ ਹੈ। ਹਾਲਾਂਕਿ ਸਭ ਜਾਣਦੇ ਹਨ ਕਿ ਗੁਰੂਦੁਆਰਾ ਸਾਹਿਬ ਪਹਿਲਾਂ ਹੀ ਲੰਗਰ ਸੇਵਾ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਲੱਖਾਂ ਲੋਕ ਆਪਣੀ ਭੁੱਖ ਮਿਟਾਉਣ ਲਈ ਲੰਗਰ ਛੱਕਣ ਲਈ ਗੁਰੂਦੁਆਰਾ ਸਾਹਿਬ ਆਉਂਦੇ ਹਨ। ਪਰ ਇਸ ਦੌਰਾਨ, ਨੋਇਡਾ ਸੈਕਟਰ 18 ਦੇ ਗੁਰਦੁਆਰਾ ਸਾਹਿਬ ਨੇ ਵੀ ਕਰੋਨਾ ਦੇ ਮਰੀਜ਼ਾਂ ਲਈ ਭੋਜਨ ਦਾ ਪ੍ਰਬੰਧ ਕਰ ਨੇਕ ਪਹਿਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਦੇ ਮਰੀਜ਼ ਜੋ ਕਿ ਕੁਆਰੰਟੀਨ ਹਨ ਅਤੇ ਖਾਣਾ ਪਕਾਉਣ ਤੋਂ ਅਸਮਰੱਥ ਹਨ, ਗੁਰੂਦੁਆਰਾ ਸਾਹਿਬ ਉਨ੍ਹਾਂ ਲੋਕਾਂ ਨੂੰ ਭੋਜਨ ਭੇਜ ਰਿਹਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਇਹ ਕੰਮ ਸਤੰਬਰ ਮਹੀਨੇ ਤੋਂ ਹੀ ਕਰ ਰਹੇ ਹਾਂ। ਪਰ ਓਦੋ ਇੰਨੀ ਜ਼ਿਆਦਾ ਲੋੜ ਨਹੀਂ ਸੀ।
ਇਹ ਵੀ ਦੇਖੋ : Delhi ‘ਚ ਅੱਜ ਤੋਂ ਮੁਕੰਮਲ lockdown! ਕੋਰੋਨਾ ਨੇ ਮਚਾਈ ਹਾਹਾਕਾਰ