ਰਾਜਸਥਾਨ, ਗੁਜਰਾਤ ਤੋਂ ਬਾਅਦ ਅੱਜ ਹਰਿਆਣਾ ਵਿੱਚ ਬਿਪਰਜੋਏ ਦੀ ਐਂਟਰੀ ਹੋਵੇਗੀ। ਇਸ ਦੌਰਾਨ 40 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਮੌਸਮ ਵਿਭਾਗ ਨੇ ਸੂਬੇ ਦੇ 15 ਸ਼ਹਿਰਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਬਹਾਦੁਰਗੜ੍ਹ, ਸਾਂਪਲਾ, ਰੋਹਤਕ, ਖਰਖੋਦਾ, ਸੋਨੀਪਤ, ਗਨੌਰ, ਸਮਾਲਖਾ, ਬਾਪੌਲੀ, ਘਰੌਂਡਾ, ਕਰਨਾਲ, ਗੋਹਾਨਾ, ਇਸਰਾਨਾ, ਸਫੀਦੋਂ, ਪਾਣੀਪਤ ਅਤੇ ਅਸਾਂਧ ਸ਼ਾਮਲ ਹਨ।
ਮੌਸਮ ਵਿਭਾਗ ਨੇ ਇਨ੍ਹਾਂ ਸ਼ਹਿਰਾਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਤੇਜ਼ ਹਨੇਰੀ ਕਾਰਨ ਦਰੱਖਤ ਅਤੇ ਖੰਭੇ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ। ਦੁਪਹਿਰ ਤੋਂ ਬਾਅਦ ਸੂਬੇ ‘ਚ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਮੌਸਮ ਵਿਭਾਗ ਮੁਤਾਬਕ ਬਿਪਰਜੋਏ ਦਾ ਅੰਸ਼ਕ ਪ੍ਰਭਾਵ ਹੋਰਨਾਂ ਸ਼ਹਿਰਾਂ ‘ਚ ਵੀ ਦੇਖਣ ਨੂੰ ਮਿਲੇਗਾ, ਇਸ ਲਈ ਉਨ੍ਹਾਂ ਥਾਵਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਨੂਹ, ਤਾਵਡੂ, ਸੋਹਨਾ, ਗੁਰੂਗ੍ਰਾਮ, ਨਾਰਨੌਲ, ਅਟੇਲੀ, ਮਹਿੰਦਰਗੜ੍ਹ, ਚਰਖੀ ਦਾਦਰੀ, ਭਿਵਾਨੀ, ਰੇਵਾੜੀ, ਝੱਜਰ, ਬਹਾਦਰਗੜ੍ਹ, ਹਿਸਾਰ ਸ਼ਾਮਲ ਹਨ। ਇਸ ਤੋਂ ਇਲਾਵਾ ਆਦਮਪੁਰ, ਜੀਂਦ, ਕੈਥਲ, ਪੰਚਕੂਲਾ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਮੌਸਮ ਵਿਭਾਗ ਨੇ ਸੁਝਾਅ ਦਿੱਤੇ ਹਨ ਕੀ ਖਿੜਕੀਆਂ ਤੋਂ ਦੂਰ, ਮਜ਼ਬੂਤ ਇਮਾਰਤਾਂ ਵਿੱਚ ਰਹੋ। ਕਿਸਾਨਾਂ ਨੂੰ ਖੇਤਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ।
ਜਾਨਵਰਾਂ ਨੂੰ ਵੀ ਸੁਰੱਖਿਅਤ ਥਾਂ ‘ਤੇ ਰੱਖਣਾ ਚਾਹੀਦਾ ਹੈ। ਬਿਜਲੀ ਦੇ ਖੰਭਿਆਂ ਅਤੇ ਦਰੱਖਤਾਂ ਤੋਂ ਦੂਰ ਰਹੋ। ਲੰਬੀ ਯਾਤਰਾ ਤੋਂ ਬਚੋ। ਜਦੋਂ ਹਵਾ ਚੱਲ ਰਹੀ ਹੋਵੇ ਤਾਂ ਬਿਜਲੀ ਦੇ ਉਪਕਰਨਾਂ ਨੂੰ ਅਨਪਲੱਗ ਕਰੋ।