ਹਰਿਆਣਾ ਦੇ ਗੋਹਾਨਾ ਪਹੁੰਚੇ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਮੀਨਾਕਸ਼ੀ ਲੇਖੀ ਦੇ ਉਸ ਬਿਆਨ ਦਾ ਸਮਰਥਨ ਕੀਤਾ, ਜਿਸ ਵਿੱਚ ਲੇਖੀ ਨੇ ਕਿਸਾਨਾਂ ਨੂੰ ਮਵਾਲੀ ਕਿਹਾ ਸੀ।
ਲੇਖੀ ਤੋਂ ਬਾਅਦ ਹੁਣ ਜਾਂਗੜਾ ਨੇ ਕਿਹਾ, ‘‘ਜਿਹੜੇ ਲੋਕ ਧਰਨੇ ’ਤੇ ਬੈਠੇ ਹਨ, ਉਹ ਨਸ਼ੇੜੀ ਅਤੇ ਮਵਾਲੀ ਹਨ।’’ ਉਨ੍ਹਾਂ ਕਿਹਾ ਕਿ ਜਿਹੜੇ ਅਸਲੀ ਕਿਸਾਨ ਸਨ, ਉਹ ਵਾਪਸ ਪਿੰਡ ਜਾ ਚੁੱਕੇ ਹਨ ਤੇ ਜੋ ਧਰਨੇ ’ਤੇ ਬੈਠੇ ਹਨ ਉਹ ਨਸ਼ੇੜੀ ਅਤੇ ਮਵਾਲੀ ਹਨ।
ਇਸ ਸਤੋਂ ਅੱਗੇ ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਇਹ ਕਾਂਗਰਸ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਅਤੇ ਇੱਕ ਕਾਂਗਰਸੀ ਆਗੂ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ। ਇਹ ਵੀ ਕਾਂਗਰਸ ਦੇ ਹੱਥੋਂ ਨਿਕਲ ਗਿਆ ਅਤੇ ਹੁਣ ਇਹ ਕਮਿਊਨਿਸਟਾਂ ਦੇ ਹੱਥ ਵਿੱਚ ਹੈ ।
ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵੇਂ ਨਿਯੁਕਤ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਬਾਰੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਜੋ ਕੁਝ ਵੀ ਚੱਲ ਰਿਹਾ ਹੈ, ਉਸ ਦਾ ਹਰਿਆਣਾ ਵਿੱਚ ਕੋਈ ਪ੍ਰਭਾਵ ਨਹੀਂ ਪਵੇਗਾ। ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਵਿੱਚ ਜੋ ਕੁਝ ਵੀ ਹੋਇਆ, ਉਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ । ਪਰ ਨਵਜੋਤ ਸਿੱਧੂ ਨੇ ਅਪਣੇ ਸਹੁੰ ਚੁੱਕ ਸਮਾਰੋਹ ਵਿੱਚ ਸਾਰਿਆਂ ਦੇ ਪੈਰ ਛੂਹ ਲਏ ਪਰ ਮੁੱਖ ਮੰਤਰੀ ਦੇ ਨਹੀਂ ।