ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਵਿਚਾਲੇ ਤੀਜੀ ਲਹਿਰ ਨੂੰ ਲੈ ਕੇ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸੇ ਵਿਚਾਲੇ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਤਾਲਾਬੰਦੀ ਨੂੰ ਦੋ ਹੋਰ ਹਫਤਿਆਂ ਲਈ ਵਧਾ ਦਿੱਤਾ ਹੈ ।
ਹਰਿਆਣਾ ਵਿੱਚ ‘ਮਹਾਂਮਾਰੀ ਚੇਤਾਵਨੀ-ਸੁਰੱਖਿਅਤ ਹਰਿਆਣਾ’ ਨੂੰ 6 ਸਤੰਬਰ ਤੱਕ ਵਧਾਇਆ ਦਿੱਤਾ ਗਿਆ ਹੈ । ਹਾਲਾਂਕਿ, ਸਰਕਾਰ ਵੱਲੋਂ ਜੋ ਛੂਟਾਂ ਪਹਿਲਾਂ ਦਿੱਤੀਆਂ ਛੋਟਾਂ, ਉਹ ਇਸ ਵਾਰ ਵੀ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ: ਕਾਬੁਲ ‘ਚ ਮੁੜ ਹੋਏ ਹਾਲਾਤ ਖਰਾਬ, ਏਅਰਪੋਰਟ ‘ਤੇ ਮਚੀ ਭਗਦੜ ਦੌਰਾਨ 7 ਲੋਕਾਂ ਦੀ ਮੌਤ
ਦਰਅਸਲ, ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਗਾਈਡਲਾਈਨ ਦੇ ਅਨੁਸਾਰ ਹੋਟਲ, ਮਾਲ ਸਮੇਤ ਰੈਸਟੋਰੈਂਟ ਅਤੇ ਬਾਰ 50 ਪ੍ਰਤੀਸ਼ਤ ਬੈਠਣ ਦੀ ਸਮਰੱਥਾ ਦੇ ਨਾਲ ਖੁੱਲ੍ਹਣਗੇ। ਧਾਰਮਿਕ ਸਥਾਨਾਂ ਨੂੰ ਇੱਕ ਸਮੇਂ ਵਿੱਚ 50 ਲੋਕਾਂ ਦੇ ਨਾਲ ਖੋਲ੍ਹਣ ਦੀ ਆਗਿਆ ਹੈ। ਮਾਲ ਸਮੇਤ ਸਿਨੇਮਾ ਹਾਲ ਨੂੰ ਵੱਧ ਤੋਂ ਵੱਧ 50 ਪ੍ਰਤੀਸ਼ਤ ਬੈਠਣ ਦੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਆਗਿਆ ਹੈ।
ਇਸ ਤੋਂ ਇਲਾਵਾ ਸਰਕਾਰ ਦੇ ਨਵੇਂ ਆਦੇਸ਼ਾਂ ਅਨੁਸਾਰ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਸਵੀਮਿੰਗ ਪੂਲ ਵੀ ਖੁੱਲ੍ਹ ਸਕਣਗੇ । ਹਾਲਾਂਕਿ, ਰੈਗੂਲਰ ਸੈਨੀਟਾਈਜ਼ੇਸ਼ਨ ਵਰਗੇ ਨਿਯਮਾਂ ਦੀ ਪਾਲਣਾ ਕਰਨੀ ਪਏਗੀ। ਇਸ ਤੋਂ ਇਲਾਵਾ ਸਵੀਮਿੰਗ ਪੂਲ ਦੇ ਸਟਾਫ ਅਤੇ ਇਸ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਚਾਹੀਦੀਆਂ ਹਨ।
ਦੱਸ ਦੇਈਏ ਕਿ ਦਿਸ਼ਾ ਨਿਰਦੇਸ਼ ਦੇ ਅਨੁਸਾਰ ਇੰਡੋਰ ਸਪੇਸ ਵਿੱਚ ਹਾਲ ਦੀ ਸਮਰੱਥਾ ਦਾ 50% ਜਾਂ 100 ਲੋਕਾਂ ਨੂੰ ਇਕੱਠੇ ਹੋਣ ਦੀ ਆਗਿਆ ਹੈ। ਜਦੋਂ ਕਿ ਖੁੱਲ੍ਹੇ ਸਥਾਨਾਂ ‘ਤੇ 200 ਲੋਕਾਂ ਦੇ ਇਕੱਠੇ ਹੋਣ ਦੀ ਆਗਿਆ ਹੋਵੇਗੀ । ਇਸ ਦੌਰਾਨ ਕੋਰੋਨਾ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਇਸ ਤੋਂ ਇਲਾਵਾ ਦਫਤਰ ਪੂਰੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਸਾਰੇ ਉਦਯੋਗ ਅਤੇ ਫੈਕਟਰੀਆਂ ਖੁੱਲ੍ਹੀਆਂ ਰਹਿਣਗੀਆਂ । ਸਟੇਡੀਅਮ ਅਤੇ ਖੇਡ ਕੰਪਲੈਕਸ ਖੁੱਲ੍ਹੇ ਰਹਿਣਗੇ। ਹਾਲਾਂਕਿ, ਇਸ ਦੌਰਾਨ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਸਰਕਾਰ ਦੇ ਅਨੁਸਾਰ ਰਾਜ ਵਿੱਚ ਨੋ ਮਾਸਕ ਨੋ ਸਰਵਿਸ ਪਾਲਿਸੀ ਲਾਗੂ ਰਹੇਗੀ ।
ਇਹ ਵੀ ਦੇਖੋ: ਇਸ ਪਰਿਵਾਰ ‘ਤੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਇੱਕ ਬ੍ਰਹਮਣ ਜੋੜਾ ਬਣ ਗਿਆ ਅੰਮ੍ਰਿਤਧਾਰੀ ਸਿੱਖ ਜੋੜਾ