Health experts write to PM Modi: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟ੍ਰਾਇਲ ਭਾਰਤ ਵਿੱਚ ਵੀ ਜਾਰੀ ਹੈ। 15 ਅਗਸਤ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਭਾਰਤ ਵਿੱਚ ਕੋਰੋਨਾ ਦੀ ਇੱਕ ਨਹੀਂ ਬਲਕਿ ਤਿੰਨ ਵੈਕਸੀਨ ਦੀ ਟੈਸਟਿੰਗ ਜਾਰੀ ਹੈ। ਉਨ੍ਹਾਂ ਨੇ ਦੇਸ਼ ਦੀ ਜਨਤਾ ਨੂੰ ਭਰੋਸਾ ਦਵਾਇਆ ਸੀ ਕਿ ਲੋਕਾਂ ਨੂੰ ਇਸ ਸਾਲ ਦੇ ਅੰਤ ਤੱਕ ਇਹ ਵੈਕਸੀਨ ਉਪਲਬਧ ਹੋ ਜਾਵੇਗੀ । ਹਾਲਾਂਕਿ, ਭਾਰਤ ਦੇ ਕੁਝ ਪ੍ਰਮੁੱਖ ਸਿਹਤ ਮਾਹਿਰ ਇਸ ਨਾਲ ਸਹਿਮਤ ਨਹੀਂ ਹਨ। ਇਨ੍ਹਾਂ ਸਿਹਤ ਮਾਹਰਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਵੈਕਸੀਨ ਨੂੰ ਲੈ ਕੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਗਲਤਫਹਿਮੀ ਵਿੱਚ ਨਾ ਰੱਖਣ ।
ਸਿਹਤ ਮਾਹਿਰਾਂ ਦੀ ਜੁਆਇੰਟ ਟਾਸਕ ਫੋਰਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਜਲਦੀ ਹੀ ਕੋਰੋਨਾ ਵਾਇਰਸ ਦੀ ਕੋਈ ਪ੍ਰਭਾਵੀ ਵੈਕਸੀਨ ਨਹੀਂ ਮਿਲਣ ਵਾਲੀ ਹੈ । ਸਿਹਤ ਮਾਹਰ ਨੇ ਕਿਹਾ ਕਿ ਲੋਕਾਂ ਨੂੰ ਜਲਦੀ ਹੀ ਕੋਰੋਨਾ ਵਾਇਰਸ ਦਾ ਇਲਾਜ਼ ਮਿਲ ਜਾਵੇਗਾ, ਇਸ ਉਮੀਦ ਤੋਂ ਬਚਣ ਦੀ ਲੋੜ ਹੈ। ਇੰਡੀਅਨ ਐਸੋਸੀਏਸ਼ਨ ਆਫ ਪ੍ਰੀਵੈਂਟਿਵ ਐਂਡ ਸੋਸ਼ਲ ਮੈਡੀਸਨ (IAPSM) ਅਤੇ ਇੰਡੀਅਨ ਐਸੋਸੀਏਸ਼ਨ ਆਫ ਐਪੀਡੈਮੋਲੋਜਿਸਟ (IAE) ਦੇ ਮਾਹਰਾਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ।
ਸਿਹਤ ਮਾਹਿਰਾਂ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ, ‘ਭਾਰਤ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਵੈਕਸੀਨ ਦੀ ਕੋਈ ਭੂਮਿਕਾ ਨਹੀਂ ਹੈ। ਇਹ ਮੰਨਣਾ ਪਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਪ੍ਰਭਾਵੀ ਵੈਕਸੀਨ ਉਪਲਬਧ ਨਹੀਂ ਹੋਣ ਵਾਲੀ। ਸਾਨੂੰ ਅਜਿਹੇ ਝੂਠੇ ਭਰੋਸੇ ਤੋਂ ਬਚਣਾ ਚਾਹੀਦਾ ਹੈ। ਜਦੋਂ ਸਾਡੇ ਕੋਲ ਇੱਕ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਵੈਕਸੀਨ ਉਪਲਬਧ ਹੋਵੇਗੀ ਤਾਂ ਇਸ ਨੂੰ WHO ਦੀ ਰਣਨੀਤੀ ਦੇ ਅਨੁਸਾਰ ਵੰਡਿਆ ਜਾਵੇਗਾ।
ਇਸ ਤੋਂ ਇਲਾਵਾ ਸਿਹਤ ਮਾਹਿਰਾਂ ਨੇ ਸਕੂਲ ਦੁਬਾਰਾ ਖੋਲ੍ਹਣ ਅਤੇ ਤਾਲਾਬੰਦੀ ਨੂੰ ਖਤਮ ਕਰਨ ਦੀ ਰਣਨੀਤੀ ਦਾ ਵੀ ਸੁਝਾਅ ਦਿੱਤਾ ਹੈ। ਉਨ੍ਹਾਂ ਨੇ ਕਿਹਾ, “ਕੰਟਰੋਲ ਲਈ ਤਾਲਾਬੰਦੀ ਦੀ ਰਣਨੀਤੀ ਨੂੰ ਹੁਣ ਰੋਕਿਆ ਜਾਣਾ ਚਾਹੀਦਾ ਹੈ।” ਸਿਹਤ ਮੰਤਰਾਲੇ ਜਾਂ ICMR ਨੇ ਕਦੇ ਸਵੀਕਾਰ ਨਹੀਂ ਕੀਤਾ ਕਿ ਦੇਸ਼ ਵਿੱਚ ਕਮਿਊਨਿਟੀ ਸੰਚਾਰਨ ਹੋ ਚੁੱਕਿਆ ਹੈ, ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਸਿਰਫ ਉਨ੍ਹਾਂ ਖੇਤਰਾਂ ਵਿੱਚ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਜਿੱਥੇ ਕਮਿਊਨਿਟੀ ਸੰਚਾਰਣ ਨਹੀਂ ਹੋਇਆ ਹੈ।
ਇਸ ਸਮੇਂ ਕੋਰੋਨਾ ਵਾਇਰਸ ਨਾ ਸਿਰਫ ਸ਼ਹਿਰਾਂ ਵਿੱਚ ਬਲਕਿ ਪਿੰਡਾਂ ਵਿੱਚ ਵੀ ਫੈਲ ਚੁੱਕਿਆ ਹੈ ਅਤੇ ਨਵੇਂ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਸਿਹਤ ਮਾਹਿਰ ਨੇ ਆਪਣੇ ਬਿਆਨ ਵਿੱਚ ਉਨ੍ਹਾਂ ਐਕਸ਼ਨ ਪਲਾਨ ਬਾਰੇ ਵੀ ਦੱਸਿਆ ਹੈ ਜਿਸ ਬਾਰੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲਾਕਡਾਊਨ ਰਾਹੀਂ ਕੰਟਰੋਲ ਰਣਨੀਤੀ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਇਸ ਸਮੇਂ ਸਿਰਫ ਕੁਝ ਖੇਤਰਾਂ ਵਿੱਚ ਪਾਬੰਦੀਆਂ ਦੀ ਜ਼ਰੂਰਤ ਹੈ।
ਦੱਸ ਦੇਈਏ ਕਿ ਆਪਣੇ ਪੱਤਰ ਵਿੱਚ ਸਿਹਤ ਮਾਹਿਰਾਂ ਨੇ ਲਿਖਿਆ ਹੈ ਕਿ ਹੁਣ ਸਾਧਾਰਣਤਾ ਹੋਣ ਵੱਲ ਵਧਣ ਦਾ ਸਮਾਂ ਆ ਗਿਆ ਹੈ। ਸਕੂਲ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਦਾ ਕੰਮ ਕ੍ਰਮਵਾਰ ਢੰਗ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਸਾਨੂੰ ਇੱਕ ਵਿਹਾਰਕ ਪਹੁੰਚ ਅਪਣਾਉਣ ਦੀ ਜ਼ਰੂਰਤ ਹੈ, ਖ਼ਾਸਕਰ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਵੱਡੀ ਅਬਾਦੀ ਪਹਿਲਾਂ ਹੀ ਕੋਰੋਨਾ ਨਾਲ ਪੀੜਤ ਹੋ ਚੁੱਕੀ ਹੈ।