Health Ministry may rollback: ਕੇਂਦਰੀ ਸਿਹਤ ਮੰਤਰਾਲਾ ਕੋਰੋਨਾ ਦੇ ਇਲਾਜ ਲਈ ਵਰਤੀ ਜਾਣ ਵਾਲੀ ਐਜੀਥਰੋਮਾਈਸਿਨ ਦੀ ਵਰਤੋਂ ਲਈ ਪ੍ਰੋਟੋਕੋਲ ਬਦਲ ਸਕਦਾ ਹੈ। ਇਸ ਦਵਾਈ ਦੀ ਵਰਤੋਂ ਹਾਈਡ੍ਰੋਕਸਾਈਕਲੋਰੋਕਿਨ ਦੇ ਨਾਲ ਕੀਤੀ ਜਾਂਦੀ ਹੈ। ਇਸ ਸਮੇਂ ਇਹ ਦਵਾਈ ਕੋਰੋਨਾ ਵਾਇਰਸ ਨਾਲ ਗੰਭੀਰ ਰੂਪ ਵਿੱਚ ਸੰਕਰਮਿਤ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ । ਆਈਸੀਐਮਆਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਐਜੀਥਰੋਮਾਈਸਿਨ ਦੀ ਵਰਤੋਂ HCQ ਨਾਲ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਇਸ ਨਾਲ ਦਿਲ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸਦੀ ਬਜਾਏ ਡੋਕਸੀਸਾਈਕਲਿਨ ਜਾਂ ਅਮੋਕਸੀਸਾਈਕਲਿਨ ਅਤੇ ਕਲੇਵੂਲੁਨਿਕ ਐਸਿਡ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਕੋਰੋਨਾ ਦੇ ਇਲਾਜ ਪ੍ਰੋਟੋਕੋਲ ਨਾਲ ਜੁੜੇ ਇੱਕ ਸੂਤਰ ਨੇ ਪੁਸ਼ਟੀ ਕੀਤੀ ਕਿ 10 ਜੂਨ ਨੂੰ ਜਾਰੀ ਕੀਤੇ ਗਏ ਟ੍ਰੀਟਮੈਂਟ ਪ੍ਰੋਟੋਕੋਲ ਨੇ ਐਜੀਥਰੋਮਾਈਸਿਨ ਦੀ HCQ ਨਾਲ ਵਰਤੋਂ ਦਾ ਜ਼ਿਕਰ ਨਹੀਂ ਕੀਤਾ ਹੈ। ਪਹਿਲਾਂ ਆਈਸੀਐਮਆਰ ਨੇ ਸਿਫਾਰਸ਼ ਕੀਤੀ ਸੀ ਕਿ ਐਜੀਥ੍ਰੋਮਾਈਸਿਨ ਨੂੰ ਕੋਰੋਨਾ ਦੇ ਇਲਾਜ ਲਈ HCQ ਦੇ ਨਾਲ ਦਿੱਤਾ ਜਾ ਸਕਦਾ ਹੈ। ਦਿੱਲੀ ਸਥਿਤ ਏਮਜ਼ ਨੇ ਵੀ ਇਸ ਨਵੇਂ ਨਿਯਮ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ ਹੈ।
ਏਮਜ਼ ਦੇ ਮੈਡੀਸਨ ਵਿਭਾਗ ਦੇ ਮੁਖੀ ਅਤੇ ਕਲੀਨਿਕਲ ਰਿਸਰਚ ਤੇ ਨੈਸ਼ਨਲ ਟਾਸਕ ਫੋਰਸ ਦੇ ਮੈਂਬਰ ਡਾ: ਨਵਿਤ ਵਿੱਗ ਨੇ ਕਿਹਾ, “ਕੋਰੋਨਾ ਨਾਲ ਸੰਕਰਮਿਤ ਹਲਕੇ ਰੋਗੀਆਂ ਜਾਂ ਗੰਭੀਰ ਮਰੀਜ਼ਾਂ ਦਾ ਹੈ, ਸਭ ਤੋਂ ਵੱਡਾ ਪਹਿਲੂ oxygenation ਹੈ, ਕੋਰੋਨਾ ਵਾਇਰਸ ਦੇ ਇਲਾਜ ਵਿੱਚ ਐਂਟੀ ਵਾਇਰਲ ਦਵਾਈਆਂ ਅਸਰਦਾਰ ਸਾਬਤ ਨਹੀਂ ਹੋ ਰਹੀਆਂ ਹਨ। ਇਲਾਜ ਦੀ ਪ੍ਰਕਿਰਿਆ ਹੌਲੀ-ਹੌਲੀ ਬਦਲ ਗਈ ਹੈ ਪਹਿਲਾਂ ਐਜੀਥਰੋਮਾਈਸਿਨ ਅਤੇ HCQ ਦਿੱਤੀ ਗਈ ਸੀ,ਪਰ ਹੁਣ ਅਸੀਂ ਅਧਿਐਨ ਤੋਂ ਬਾਅਦ ਇਸ ਨਤੀਜੇ ‘ਤੇ ਪਹੁੰਚ ਗਏ ਹਾਂ ਕਿ ਅਜੀਥਰੋਮਾਈਸਿਨ ਦੀ ਜ਼ਰੂਰਤ ਨਹੀਂ ਹੈ।
ਦੱਸ ਦੇਈਏ ਕਿ ਐਜੀਥਰੋਮਾਈਸਿਨ ਐਂਟੀ-ਬਾਇਓਟਿਕ ਡਰੱਗ ਦੀ ਇਕ ਕਿਸਮ ਹੈ ਜੋ ਬੈਕਟੀਰੀਆ ਦੇ ਵਾਧੇ ਨੂੰ ਰੋਕਦੀ ਹੈ। ਇਹ ਬਹੁਤ ਸਾਰੀਆਂ ਕਿਸਮਾਂ ਦੇ ਬੈਕਟੀਰੀਆ ਰੋਗਾਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਜਿਵੇਂ ਕਿ ਨਮੂਨੀਆ, ਬ੍ਰੌਨਕਾਈਟਸ, ਕੰਨ, ਗਲ਼ੇ, ਫੇਫੜਿਆਂ ਦੀ ਲਾਗ ਅਤੇ ਜਿਨਸੀ ਰੋਗ ਦੀ ਬਿਮਾਰੀ । ਅਜੀਥਰੋਮਾਈਸਿਨ ਅਤੇ HCQ ਦੀ ਵਰਤੋਂ ਦੇ ਨਾਲ ਮਰੀਜ਼ ਉੱਤੇ ਇਸ ਦੇ ਪ੍ਰਭਾਵ ‘ਤੇ ਬਹੁਤ ਸਾਰੀਆਂ ਖੋਜਾਂ ਵੀ ਕੀਤੀਆਂ ਗਈਆਂ ਹਨ।