Health Ministry released SOPs: ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦੇਸ਼ ਵਿੱਚ 8 ਜੂਨ ਤੋਂ ਮਾਲ, ਹੋਟਲ, ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ । ਜਿਸ ਦੇ ਸੰਬੰਧ ਵਿੱਚ ਸਿਹਤ ਮੰਤਰਾਲੇ ਵਲੋਂ ਇੱਕ ਮਿਆਰੀ ਸੰਚਾਲਨ ਵਿਧੀ (SOPs) ਜਾਰੀ ਕੀਤੀ ਗਈ ਹੈ । ਦੱਸ ਦਈਏ ਕਿ ਕੰਟੋਨਮੈਂਟ ਵਾਲੇ ਖੇਤਰਾਂ ਨੂੰ ਛੱਡ ਕੇ ਸਾਰੇ ਦੇਸ਼ ਨੂੰ ਕੁਝ ਨਿਯਮਾਂ ਨਾਲ ਲਾਕਡਾਊਨ ਤੋਂ ਮੁਕਤ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਮੰਤਰਾਲੇ ਵੱਲੋਂ ਮਾਲ ਵਿੱਚ ਸਿਨੇਮਾ ਹਾਲ, ਗੇਮਿੰਗ ਜ਼ੋਨ ਅਤੇ ਬੱਚਿਆਂ ਦੇ ਖੇਡਣ ਵਾਲੇ ਸਥਾਨਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ । ਐਸਓਪੀ ਅਨੁਸਾਰ ਦੋ ਲੋਕਾਂ ਦਰਮਿਆਨ ਘੱਟ-ਘੱਟ ਛੇ ਫੁੱਟ ਦਾ ਫਾਸਲਾ ਹੋਣਾ ਚਾਹੀਦਾ ਹੈ । ਹਰ ਵਿਅਕਤੀ ਲਈ ਮਾਸਕ ਪਹਿਨਣਾ ਲਾਜ਼ਮੀ ਹੈ । ਇਸ ਦੇ ਨਾਲ ਹੀ ਸਾਬਣ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਕਰਨਾ ਸਾਫ਼ ਕਰਨਾ ਹੈ ਫਿਰ ਭਾਵੇਂ ਹੱਥ ਗੰਦਾ ਲੱਗ ਰਿਹਾ ਹੈ ਜਾਂ ਨਹੀਂ।
ਮੰਤਰਾਲੇ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਰੋਜ਼ਾਨਾ ਖਰੀਦਦਾਰੀ, ਖਾਣਾ ਖਾਣ ਜਾਂ ਮਨੋਰੰਜਨ ਲਈ ਸ਼ਾਪਿੰਗ ਮਾਲਾਂ ਵਿੱਚ ਜਾਂਦੇ ਹਨ, ਇਸ ਲਈ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਇਨ੍ਹਾਂ ਥਾਵਾਂ ‘ਤੇ ਸਮਾਜਿਕ ਦੂਰੀ ਅਤੇ ਹੋਰ ਉਪਾਵਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ । ਐਸਓਪੀ ਅਨੁਸਾਰ ਹੱਥਾਂ ਦੀ ਸਫਾਈ ਲਈ ਸੈਨੇਟਾਈਜ਼ਰ ਮਸ਼ੀਨਾਂ ਅਤੇ ਸਰੀਰ ਦੇ ਤਾਪਮਾਨ ਨੂੰ ਜਾਂਚਣ ਲਈ ਸਹੀ ਮਸ਼ੀਨਾਂ ਦੀ ਵਿਵਸਥਾ ਮਾਲ ਵਿੱਚ ਖਾਸ ਤੌਰ ‘ਤੇ ਐਂਟਰੀ ਗੇਟ ‘ਤੇ ਲਾਜ਼ਮੀ ਹੋਵੇਗੀ । ਮੰਤਰਾਲੇ ਨੇ ਕਿਹਾ ਕਿ ਮਾਲ ਵਿੱਚ ਰੋਕਥਾਮ ਉਪਾਵਾਂ ਨਾਲ ਜੁੜੇ ਸੰਦੇਸ਼ ਆਡੀਓ-ਵਿਜ਼ੂਅਲ ਸਾਧਨਾਂ ਰਾਹੀਂ ਪ੍ਰਦਰਸ਼ਤ ਕੀਤੇ ਜਾਣੇ ਚਾਹੀਦੇ ਹਨ ।
ਜਦੋਂ ਤੁਸੀਂ ਆਪਣੀ ਕਾਰ ਰਾਹੀਂ ਮਾਲ ਪਹੁੰਚਦੇ ਹੋ, ਤਾਂ ਵਾਲਿਟ ਪਾਰਕਿੰਗ ਨੂੰ ਲੈ ਕੇ ਮੰਤਰਾਲੇ ਵੱਲੋਂ ਵੱਖਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ । ਇਸ ਦੇ ਤਹਿਤ ਸਟੀਅਰਿੰਗ, ਡੋਰ, ਹੈਂਡਲ ਅਤੇ ਚਾਬੀ ਨੂੰ ਕੀਟਾਣੂਨਾਸ਼ਕ ਨਾਲ ਕੀਟਾਣੂਮੁਕਤ ਕੀਤਾ ਜਾਵੇਗਾ । ਥਰਮਲ ਸਕ੍ਰੀਨਿੰਗ ਉਸ ਸਟਾਫ ਲਈ ਜ਼ਰੂਰੀ ਹੈ ਜੋ Home Delivery ਸੇਵਾ ਵਿੱਚ ਹਨ। ਇਸ ਤੋਂ ਇਲਾਵਾ ਜੇ ਮਾਲ ਦੇ ਕਾਮੇ ਬਜ਼ੁਰਗ, ਗਰਭਵਤੀ ਤੀਵੀਂਆਂ ਜਾਂ ਉਹ ਲੋਕ ਜੋ ਡਾਕਟਰੀ ਇਲਾਜ ਅਧੀਨ ਹਨ, ਤਾਂ ਉਨ੍ਹਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ । ਮਾਲ ਪ੍ਰਬੰਧਨ ਨੂੰ ਅਜਿਹੇ ਕਾਮਿਆਂ ਨੂੰ ਪਬਲਿਕ ਡੀਲਿੰਗ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਇਸ ਤੋਂ ਇਲਾਵਾ ਮੰਤਰਾਲੇ ਨੇ ਮਾਲ ਦੇ ਅੰਦਰ ਤਾਪਮਾਨ ਦੇ ਸਬੰਧ ਵਿੱਚ ਕਿਹਾ ਹੈ ਕਿ ਮਾਲ ਦੇ ਅੰਦਰਲੇ ਤਾਪਮਾਨ ਦੀ ਰੇਂਜ 24-30 ਡਿਗਰੀ ਦੇ ਦਾਇਰੇ ਵਿੱਚ ਹੋਣੀ ਚਾਹੀਦੀ ਹੈ । ਇਸ ਦੇ ਨਾਲ ਹੀ ਹੀਊਮੀਡਿਟੀ ਦੀ ਰੇਂਜ 40-70 ਪ੍ਰਤੀਸ਼ਤ ਦੇ ਵਿਚਕਾਰ ਹੋਣੀ ਚਾਹੀਦੀ ਹੈ । ਮਾਲ ਅੰਦਰ ਹਵਾ ਦੀ ਆਵਾਜਾਈ ਦਾ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਇਹ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਹੁਤ ਜ਼ਰੂਰੀ ਹੋਵੇ ਤਾਂ ਹੀ ਮਾਲ ਜਾਂ ਰੈਸਟੋਰੈਂਟ ਵਿੱਚ ਜਾਓ ਨਹੀਂਂ ਤਾਂ ਘਰ ਅੰਦਰ ਰਹਿ ਦੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਅਜੇ ਵੀ ਬਹੁਤ ਜ਼ਰੂਰੀ ਹੈ ।