ਹਰਿਆਣਾ ਦੇ ਹਿਸਾਰ ‘ਚ ਸੇਵਾਮੁਕਤ ਰੇਲਵੇ ਸਬ-ਇੰਸਪੈਕਟਰ ਰਘੁਬੀਰ ਨੇ ਸਰਸੌਦ-ਪੰਘਲ ਵਿਚਕਾਰ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ। ਰਘੁਬੀਰ ਇੱਕ ਮਹੀਨਾ ਪਹਿਲਾਂ ਹੀ ਰੇਲਵੇ ਤੋਂ ਸੇਵਾਮੁਕਤ ਹੋਇਆ ਸੀ। ਉਹ ਬਿਚਪੜੀ ਪਿੰਡ ਦਾ ਰਹਿਣ ਵਾਲਾ ਸੀ।
ਰਘੁਬੀਰ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ਵਿੱਚ ਰੇਲਵੇ ਦੇ ਐਸਐਚਓ, ਰੀਡਰ ਸਮੇਤ ਉੱਚ ਪੁਲੀਸ ਅਧਿਕਾਰੀਆਂ ’ਤੇ ਕਈ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰਨ, ਝੂਠੀਆਂ ਰਿਪੋਰਟਾਂ ਤਿਆਰ ਕਰਨ ਅਤੇ ਜਾਂਚ ਬਿਠਾਉਣ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਲਿਖਿਆ ਹੈ ਕਿ ਇਸ ਦੀ ਕਾਪੀ ਘਰ ‘ਚ ਵੀ ਪਈ ਹੈ। ਪਰਿਵਾਰ ਵਾਲੇ ਮੌਕੇ ‘ਤੇ ਪਹੁੰਚ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਹ ਲਾਸ਼ ਨੂੰ ਨਹੀਂ ਚੁੱਕਣਗੇ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਮ੍ਰਿਤਕ ਨੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਉਸ ਦੇ ਸਾਥੀਆਂ ਨੇ ਝੂਠੀ ਰਿਪੋਰਟ ਤਿਆਰ ਕਰਕੇ ਐਸਐਚਓ ਤੋਂ ਦਸਤਖਤ ਕਰਵਾ ਕੇ ਡੀਐਸਪੀ ਨੂੰ ਦਿੱਤੀ। ਫਿਰ ਉਸ ਦਾ ਤਬਾਦਲਾ ਕਰਵਾ ਦਿੱਤਾ। 5 ਮਹੀਨਿਆਂ ਬਾਅਦ ਮੁੜ ਉਸ ਦੀ ਵਿਭਾਗੀ ਜਾਂਚ ਖੁੱਲ੍ਹੀ। ਇਸ ਤੋਂ ਬਾਅਦ ਹਰਿਆਣਾ ਸਰਕਾਰ ਦੇ ਗ੍ਰਹਿ ਮੰਤਰੀ ਅਤੇ ਡੀਜੀਪੀ ਰੇਲਵੇ ਨੂੰ ਗੁੰਮਨਾਮ ਸ਼ਿਕਾਇਤ ਭੇਜੀ ਗਈ ਸੀ।