ਪ੍ਰਸਿੱਧ ਇਤਿਹਾਸਕਾਰ ਅਤੇ ਪਦਮ ਵਿਭੂਸ਼ਣ ਪੁਰਸਕਾਰ ਜੇਤੂ ਬਲਵੰਤ ਮੋਰੇਸ਼ਵਰ ਪੁਰੰਦਰੇ ਦਾ ਸੋਮਵਾਰ ਯਾਨੀ ਕਿ ਅੱਜ ਪੁਣੇ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 99 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਬਾਬਾ ਸਾਹਿਬ ਪੁਰੰਦਰੇ ਕੁਝ ਸਮੇਂ ਤੋਂ ਬਿਮਾਰ ਸਨ । ਇੱਕ ਡਾਕਟਰ ਵੱਲੋਂ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਗਈ ਹੈ।
ਦੱਸ ਦੇਈਏ ਕਿ ਬਾਬਾ ਸਾਹਿਬ ਪੁਰੰਦਰੇ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਸ਼ਿਵਸ਼ਹਿਰ ਬਾਬਾ ਸਾਹਿਬ ਪੁਰੰਦਰੇ ਦੇ ਦਿਹਾਂਤ ਇਤਿਹਾਸ ਅਤੇ ਸੱਭਿਆਚਾਰ ਦੀ ਦੁਨੀਆ ਵਿੱਚ ਇੱਕ ਵੱਡਾ ਘਾਟਾ ਹੈ। ਉਨ੍ਹਾਂ ਦੀ ਬਦੌਲਤ ਆਉਣ ਵਾਲੀਆਂ ਪੀੜ੍ਹੀਆਂ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਹੋਰ ਜੁੜੀਆਂ ਰਹਿਣਗੀਆਂ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਰਚਨਾਵਾਂ ਨੂੰ ਵੀ ਯਾਦ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਸ਼ਿਵਸ਼ਹਿਰ ਬਾਬਾ ਸਾਹਿਬ ਪੁਰੰਦਰੇ ਬੁੱਧੀਮਾਨ ਸਨ ਅਤੇ ਉਨ੍ਹਾਂ ਨੂੰ ਭਾਰਤੀ ਇਤਿਹਾਸ ਦਾ ਭਰਪੂਰ ਗਿਆਨ ਸੀ । ਸਾਲਾਂ ਤੋਂ ਮੈਨੂੰ ਉਨ੍ਹਾਂ ਨਾਲ ਬਹੁਤ ਨੇੜਿਓਂ ਗੱਲਬਾਤ ਕਰਨ ਦਾ ਮਾਣ ਮਿਲਿਆ ਹੈ। ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਸ਼ਤਾਬਦੀ ਵਰ੍ਹੇ ਦੇ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਸੀ। ਸ਼ਿਵਸ਼ਹਿਰ ਬਾਬਾ ਸਾਹਿਬ ਪੁਰੰਦਰੇ ਆਪਣੇ ਕੰਮਾਂ ਕਰਕੇ ਜਿਉਂਦੇ ਰਹਿਣਗੇ । ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਅਣਗਿਣਤ ਪ੍ਰਸ਼ੰਸਕਾਂ ਨਾਲ ਮੇਰੀ ਹਮਦਰਦੀ । ਓਮ ਸ਼ਾਂਤੀ।’
ਇਹ ਵੀ ਪੜ੍ਹੋ: ਹਿਰਾਸਤ ‘ਚ ਭੁੱਖ ਹੜਤਾਲ ‘ਤੇ ਬੈਠੇ ਸੁਖਪਾਲ ਖਹਿਰਾ, ਚੰਡੀਗੜ੍ਹ ਪੁਲਿਸ ‘ਤੇ ਲਾਏ ਵੱਡੇ ਇਲਜ਼ਾਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਪੁਰੰਦਰੇ ਇੱਕ ਹਫ਼ਤਾ ਪਹਿਲਾਂ ਨਿਮੋਨੀਆ ਨਾਲ ਪੀੜਤ ਪਾਏ ਗਏ ਸੀ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ ।
ਵੀਡੀਓ ਲਈ ਕਲਿੱਕ ਕਰੋ -: