Home ministry declares entire nagaland : ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਨਾਗਾਲੈਂਡ ਨੂੰ AFSPA ਅਧੀਨ ਅਗਲੇ ਛੇ ਮਹੀਨਿਆਂ ਲਈ ਅਸ਼ਾਂਤ ਖੇਤਰ ਘੋਸ਼ਿਤ ਕਰ ਦਿੱਤਾ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, “ਕੇਂਦਰ ਸਰਕਾਰ ਦੀ ਰਾਏ ਹੈ ਕਿ ਪੂਰੇ ਨਾਗਾਲੈਂਡ ਰਾਜ ਦੀ ਸਰਹੱਦ ਵਿਚਲਾ ਖੇਤਰ ਇੰਨੀ ਖਸਤਾ ਅਤੇ ਖ਼ਤਰਨਾਕ ਸਥਿਤੀ ਵਿੱਚ ਹੈ ਕਿ ਉੱਥੇ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਹਥਿਆਰਬੰਦ ਬਲਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ।”
ਇਸ ਵਿੱਚ ਅੱਗੇ ਕਿਹਾ ਗਿਆ ਹੈ, “ਇਸ ਲਈ, ਆਰਮਡ ਫੋਰਸਿਜ਼ (ਵਿਸ਼ੇਸ਼ ਸ਼ਕਤੀਆਂ) ਐਕਟ, 1958 ਦੀ ਧਾਰਾ 3 ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਕੇਂਦਰ ਸਰਕਾਰ ਨੇ ਇਸ ਐਕਟ ਦੇ ਉਦੇਸ਼ ਨਾਲ, ਪੂਰੇ ਨਾਗਾਲੈਂਡ ਰਾਜ ਨੂੰ 30 ਦਸੰਬਰ 2020 ਤੋਂ ਛੇ ਮਹੀਨਿਆਂ ਦੀ ਮਿਆਦ ਲਈ ਅਸ਼ਾਂਤ ਖੇਤਰ ਘੋਸ਼ਿਤ ਕਰਦਾ ਹੈ।
ਇਹ ਵੀ ਦੇਖੋ : ਮੀਟਿੰਗ ਦੇ ਲੰਚ ਟਾਈਮ ਕੇਂਦਰੀ ਮੰਤਰੀਆਂ ਨੇ ਵੀ ਪੰਗਤ ‘ਚ ਬੈਠ ਕੇ ਛਕਿਆ ਕਿਸਾਨਾਂ ਦਾ ਲੰਗਰ