Hospital nurse slapped doctor : ਭਾਰਤ ਦੇਸ਼ ਦੇ ਨਾਲ-ਨਾਲ ਪੂਰਾ ਵਿਸ਼ਵ ਇਸ ਵੇਲੇ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ। ਕੋਰੋਨਾ ਵਾਇਰਸ ਨਾ ਸਿਰਫ ਲੋਕਾਂ ਨੂੰ ਗੰਭੀਰ ਬਿਮਾਰ ਕਰ ਰਿਹਾ ਹੈ, ਬਲਕਿ ਇਸਦਾ ਮਨ ਅਤੇ ਦਿਮਾਗ ‘ਤੇ ਵੀ ਡੂੰਘਾ ਪ੍ਰਭਾਵ ਪੈ ਰਿਹਾ ਹੈ। ਜਿਸ ਦੇ ਸ਼ਿਕਾਰ ਡਾਕਟਰ ਵੀ ਹੋ ਰਹੇ ਹਨ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸਾਹਮਣੇ ਆਇਆ ਹੈ। ਜਿਸ ਬਾਰੇ ਆਮ ਤੌਰ ‘ਤੇ ਸੋਚਿਆ ਨਹੀਂ ਜਾਂਦਾ। ਰਾਮਪੁਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਤਾਇਨਾਤ ਡਾਕਟਰ ਅਤੇ ਨਰਸ ਵਿਚਕਾਰ ਝਗੜਾ ਹੋ ਗਿਆ ਅਤੇ ਲੜਾਈ ਹੋ ਗਈ। ਇਹ ਘਟਨਾ ਸੋਮਵਾਰ ਰਾਤ ਕਰੀਬ 09.30 ਵਜੇ ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ ਦੀ ਹੈ। ਕੋਰੋਨਾ ਵਾਇਰਸ ਦੇ ਹਾਲਾਤਾਂ ਦੇ ਵਿਚਕਾਰ, ਡਾਕਟਰਾਂ ਅਤੇ ਨਰਸਾਂ ਨੂੰ ਲੋਕਾਂ ਦੇ ਬਿਹਤਰ ਇਲਾਜ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਪਰ ਅਜਿਹੇ ਸਮੇਂ ਡਾਕਟਰ ਅਤੇ ਨਰਸ ਵਿਚਕਾਰ ਟਕਰਾਅ ਵੇਖ ਕੇ ਸਭ ਬਹੁਤ ਦੁੱਖ ਹੁੰਦਾ ਹੈ। ਦਰਅਸਲ, ਰਾਮਪੁਰ ਜ਼ਿਲ੍ਹਾ ਹਸਪਤਾਲ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਡਾਕਟਰ ਅਤੇ ਇੱਕ ਨਰਸ ਕਿਸੇ ਚੀਜ਼ ‘ਤੇ ਇੱਕ ਦੂਜੇ ਨਾਲ ਬੁਰੀ ਤਰਾਂ ਲੜਦੇ ਦਿਖਾਈ ਦੇ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ-ਦੂਜੇ ਨਾਲ ਲੜਦਿਆਂ ਨਰਸ ਨੇ ਡਾਕਟਰ ਦੇ ਮੂੰਹ ‘ਤੇ ਜ਼ੋਰਦਾਰ ਥੱਪੜ ਮਾਰਿਆ ਅਤੇ ਫਿਰ ਡਾਕਟਰ ਨੇ ਵੀ ਨਰਸ ਦੇ ਥੱਪੜ ਮਾਰ ਦਿੱਤਾ। ਇਸ ਸਾਰੇ ਮਾਮਲੇ ‘ਤੇ ਸਿਟੀ ਮੈਜਿਸਟਰੇਟ ਰਾਮਜੀ ਮਿਸ਼ਰਾ ਨੇ ਕਿਹਾ, “ਮੈਂ ਉਨ੍ਹਾਂ ਦੋਵਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਣਾਅ ‘ਚ ਸਨ ਅਤੇ ਜ਼ਿਆਦਾ ਪਰੇਸ਼ਾਨ ਸਨ। ਅਸੀਂ ਇਸ ਦੀ ਜਾਂਚ ਕਰਾਂਗੇ ਅਤੇ ਦੋਵਾਂ ਨਾਲ ਗੱਲ ਕਰਾਂਗੇ।”ਹੈਰਾਨੀ ਦੀ ਗੱਲ ਹੈ ਕਿ ਜਿਸ ਸਮੇਂ ਨਰਸ ਅਤੇ ਡਾਕਟਰ ਵਿਚਾਲੇ ਝੜਪ ਹੋ ਰਹੀ ਸੀ, ਉਸ ਸਮੇਂ ਕੁੱਝ ਲੋਕਾਂ ਤੋਂ ਇਲਾਵਾ ਇੱਕ ਪੁਲਿਸ ਮੁਲਾਜ਼ਮ ਵੀ ਮੌਕੇ ‘ਤੇ ਮੌਜੂਦ ਸੀ।
ਇਹ ਵੀ ਦੇਖੋ : ਮਰੀਜ਼ਾਂ ਨੂੰ ਕੀ ਦੇਖਣਾ ਸੀ, ਇੱਥੇ ਡਾਕਟਰ ਤੇ ਨਰਸ ਹੀ ਹੋਏ ਥੱਪੜੋ-ਥੱਪੜੀ