Husband carrying wife body: ਕੋਰੋਨਾ ਵਾਇਰਸ ਦੀ ਤਾਜ਼ਾ ਲਹਿਰ ਨੇ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਡਰ ਦੇ ਇਸ ਮਾਹੌਲ ਦੇ ਵਿਚਾਲੇ ਉੱਤਰ ਪ੍ਰਦੇਸ਼ ਦੇ ਜੌਨਪੁਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ, ਜੋ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਹੈ। ਇਥੋਂ ਦੇ ਪਿੰਡ ਵਾਸੀਆਂ ਨੇ ਬਜ਼ੁਰਗ ਨੂੰ ਉਸਦੀ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਕਰਨ ਦੀ ਆਗਿਆ ਨਹੀਂ ਦਿੱਤੀ, ਕਿਉਂਕਿ ਹਰ ਕੋਈ ਕੋਰੋਨਾ ਤੋਂ ਡਰਦਾ ਸੀ। ਬਜ਼ੁਰਗ ਆਪਣੀ ਪਤਨੀ ਦੀ ਲਾਸ਼ ਨਾਲ ਸਾਈਕਲ ‘ਤੇ ਭਟਕਦਾ ਰਿਹਾ, ਪਰ ਕਿਸੇ ਨੇ ਉਸਦੀ ਮਦਦ ਨਹੀਂ ਕੀਤੀ। ਦਰਅਸਲ, ਇਹ ਘਟਨਾ ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਵਾਪਰੀ । ਇੱਥੇ ਮੰਡਿਯਾਹੂ ਕੋਤਵਾਲੀ ਇਲਾਕੇ ਵਿੱਚ ਤਿਲਕਧਾਰੀ ਸਿੰਘ ਦੀ ਪਤਨੀ ਰਾਜਕੁਮਾਰੀ ਲੰਮੇ ਸਮੇਂ ਤੋਂ ਬਿਮਾਰ ਸੀ। ਸੋਮਵਾਰ ਨੂੰ ਉਸ ਦੀ ਸਿਹਤ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਸਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ ਗਿਆ । ਪਰ ਹਸਪਤਾਲ ਵਿੱਚ ਹੀ ਉਸਦੀ ਮੌਤ ਹੋ ਗਈ ।
ਪਰ ਉਸ ਤੋਂ ਬਾਅਦ ਜੋ ਹੋਇਆ ਉਹ ਹੋਰ ਵੀ ਦੁਖਦਾਈ ਸੀ। ਕੋਰੋਨਾ ਦੇ ਡਰ ਕਾਰਨ ਕੋਈ ਵੀ ਪਿੰਡ ਵਾਸੀ ਤਿਲਕਧਾਰੀ ਸਿੰਘ ਦੇ ਘਰ ਨਹੀਂ ਪਹੁੰਚਿਆ, ਨਾ ਹੀ ਕੋਈ ਮਦਦ ਕੀਤੀ ਗਈ ਅਤੇ ਨਾ ਹੀ ਕਿਸੇ ਕਿਸਮ ਦੀ ਤਸੱਲੀ ਦਿੱਤੀ ਗਈ । ਅਜਿਹੀ ਵਿੱਚ ਮ੍ਰਿਤਕ ਦੀ ਸਥਿਤੀ ਨਾ ਵਿਗੜੇ ਤਾਂ ਉਨ੍ਹਾਂ ਨੇ 27 ਅਪ੍ਰੈਲ ਨੂੰ ਖੁਦ ਹੀ ਆਪਣੀ ਪਤਨੀ ਸਾਈਕਲ ਤੇ ਬਿਠਾਇਆ ਅਤੇ ਉਸ ਦਾ ਸਸਕਾਰ ਕਰਨ ਲਈ ਨਦੀ ਦੇ ਕਿਨਾਰੇ ਵੱਲ ਤੁਰ ਪਿਆ।
ਪਰ ਪਿੰਡ ਵਾਸੀ ਉੱਥੇ ਵੀ ਪਹੁੰਚ ਗਏ ਅਤੇ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸਦੀ ਪਤਨੀ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ । ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਲਾਸ਼ ਨੂੰ ਕਫਨ ਵਿੱਚ ਲਪੇਟ ਕੇ ਜੌਨਪੁਰ ਦੇ ਰਾਮਘਾਟ ਵਿਖੇ ਅੰਤਮ ਸੰਸਕਾਰ ਕੀਤਾ । ਪੁਲਿਸ ਨੇ ਅੰਤਿਮ ਸਸਕਾਰ ਦੀ ਪੂਰੀ ਪ੍ਰਕਿਰਿਆ ਆਪਣੀ ਨਿਗਰਾਨੀ ਵਿੱਚ ਕਰਵਾਈ ਤਾਂ ਜੋ ਕੋਈ ਵੀ ਪਿੰਡ ਵਾਲਾ ਉਨ੍ਹਾਂ ਨੂੰ ਪਰੇਸ਼ਾਨ ਨਾ ਕਰ ਸਕੇ।
ਇਹ ਵੀ ਦੇਖੋ: ਥੱਪੜੋਂ-ਥੱਪੜੀ ਹੋਏ ਡਾਕਟਰ ਤੇ ਨਰਸ, ਹਸਪਤਾਲ ਬਣਿਆ ਜੰਗ ਦਾ ਮੈਦਾਨ, ਮਰੀਜ਼ ਰਹਿ ਗਏ ਹੈਰਾਨ