ਤੇਲੰਗਾਨਾ ਦੇ ਸ਼ਮਸ਼ਾਬਾਦ ਸਥਿਤ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 14.9 ਕਿਲੋ ਸੋਨਾ ਜ਼ਬਤ ਕੀਤਾ ਹੈ, ਜਿਸ ਦੀ ਕੀਮਤ ਲਗਭਗ 7.89 ਕਰੋੜ ਰੁਪਏ ਹੈ। ਇਹ ਸੋਨਾ 23 ਮਹਿਲਾ ਯਾਤਰੀਆਂ ਤੋਂ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਚਾਰ ਵਿਦੇਸ਼ੀ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 23 ਮਹਿਲਾ ਯਾਤਰੀ ਵੱਖ-ਵੱਖ ਥਾਵਾਂ ‘ਤੇ 14.9 ਕਿਲੋਗ੍ਰਾਮ ਸੋਨਾ ਛੁਪਾ ਕੇ ਲੈ ਜਾ ਰਹੇ ਸਨ। ਇਸ ਸੋਨੇ ਦੀ ਕੀਮਤ ਕਰੀਬ 7.89 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਆਰਜੀਆਈ ਹਵਾਈ ਅੱਡੇ ‘ਤੇ ਹੈਦਰਾਬਾਦ ਕਸਟਮ ਵਿਭਾਗ ਵੱਲੋਂ ਹਾਲ ਹੀ ਦੇ ਸਮੇਂ ‘ਚ ਸੋਨੇ ਦੀ ਇਹ ਸਭ ਤੋਂ ਵੱਡੀ ਜ਼ਬਤ ਹੈ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਯਾਤਰੀਆਂ ਦੇ ਸਾਮਾਨ ਦੀ ਹੋਰ ਬਾਰੀਕੀ ਨਾਲ ਤਲਾਸ਼ੀ ਲਈ ਗਈ। ਜਿਸ ‘ਚ ਪਤਾ ਲੱਗਾ ਕਿ ਯਾਤਰੀਆਂ ਨੇ ਸੋਨਾ ਵੱਖ-ਵੱਖ ਥਾਵਾਂ ‘ਤੇ ਛੁਪਾ ਕੇ ਰੱਖਿਆ ਹੋਇਆ ਸੀ, ਜਿਵੇਂ ਕਿ ਜੁੱਤੀਆਂ ‘ਚ, ਪੈਰਾਂ ਦੇ ਤਲੀਆਂ ਦੇ ਹੇਠਾਂ, ਆਪਣੇ ਕੱਪੜਿਆਂ ‘ਚ ਅਤੇ ਸਰੀਰ ‘ਤੇ ਵੱਖ-ਵੱਖ ਥਾਵਾਂ ‘ਤੇ ਛੋਟੇ-ਛੋਟੇ ਛੇਕ ਕਰ ਕੇ। ਗ੍ਰਿਫਤਾਰ ਕੀਤੇ ਗਏ ਸਾਰੇ ਸੂਡਾਨੀ ਨਾਗਰਿਕ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਕਸਟਮ ਅਧਿਕਾਰੀਆਂ ਨੇ ਕੁੱਲ 14.9063 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ, ਜਿਸ ਵਿੱਚ 14.415 ਕਿਲੋਗ੍ਰਾਮ 22 ਕੈਰੇਟ ਅਤੇ 0.491 ਕਿਲੋਗ੍ਰਾਮ 24 ਕੈਰੇਟ ਸੋਨਾ ਸ਼ਾਮਲ ਹੈ, ਜਿਸਦੀ ਕੁੱਲ ਕੀਮਤ 7,89,43,544 ਰੁਪਏ ਹੈ। ਇਹ ਵਿਦੇਸ਼ੀ ਯਾਤਰੀ ਸ਼ਾਰਜਾਹ ਦੇ ਰਸਤੇ ਹੈਦਰਾਬਾਦ ਪਹੁੰਚੇ ਸਨ। ਕਸਟਮ ਵਿਭਾਗ ਦੇ ਏਅਰ ਇੰਟੈਲੀਜੈਂਸ ਅਧਿਕਾਰੀ ਅਗਲੇਰੀ ਕਾਰਵਾਈ ਲਈ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ।