ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਦੇ ਬਾਅਦ I.N.D.I.A ਗਠਜੋੜ ਦੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਸ਼ੁਰੂ ਹੋ ਗਈ ਹੈ। ਬੈਠਕ ਮੱਲਿਕਾਰੁਜਨ ਖੜਗੇ ਦੇ ਦਿੱਲੀ ਸਥਿਤ ਰਿਹਾਇਸ਼ ‘ਤੇ ਹੋ ਰਹੀ ਹੈ। ਮੀਟਿੰਗ ਵਿਚ ਤੈਅ ਕੀਤਾ ਜਾਵੇਗਾ ਕਿ ਗਠਜੋੜ ਵਿਰੋਧੀ ਧਿਰ ਵਿਚ ਬੈਠੇਕ ਜਾਂ ਸਰਕਾਰ ਬਣਾਉਣ ਦੀ ਕਵਾਇਦ ਕਰੇਗਾ।
ਬੈਠਕ ਵਿਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, NCP ਦੇ ਸ਼ਰਦ ਪਵਾਰ ਤੇ ਉਨ੍ਹਾਂ ਦੀ ਧੀ ਸੁਪ੍ਰੀਆ ਸੁਲੇ, ਸ਼ਿਵਸੈਨਾ ਦੇ ਸੰਜੇ ਰਾਊਤ, ਸਪਾ ਪ੍ਰਧਾਨ ਅਖਿਲੇਸ਼ ਯਾਦਵ, RJD ਦੇ ਤੇਜਸਵੀ ਯਾਦਵ, DMK ਨੇਤਾ ਐੱਮ ਕੇ ਸਟਾਲਿਨ, ‘ਆਪ’ ਨੇਤਾ ਰਾਘਵ ਚੱਢਾ ਤੇ CPI (M) ਦੇ ਸੀਤਾਰਾਮ ਯੇਚੁਰੀ ਸਣੇ ਕਈ ਨੇਤਾ ਮੌਜੂਦ ਹਨ।
ਇਹ ਵੀ ਪੜ੍ਹੋ : PM ਮੋਦੀ ਦੀ ਰਿਹਾਇਸ਼ ‘ਤੇ ਮੀਟਿੰਗ ਹੋਈ ਖਤਮ, NDA ਅੱਜ ਹੀ ਸਰਕਾਰ ਬਣਾਉਣ ਦਾ ਦਾਅਵਾ ਕਰੇਗਾ ਪੇਸ਼
ਕਾਂਗਰਸ ਪ੍ਰਧਾਨ ਖੜਗੇ ਨੇ 4 ਜੂਨ ਨੂੰ ਨਤੀਜਿਆਂ ਦੇ ਬਾਅਦ ਕਿਹਾ ਸੀ ਕਿ ਅਸੀਂ ਅੱਗੇ ਦੀ ਰਣਨੀਤੀ ਮੀਟਿੰਗ ਦੇ ਬਾਅਦ ਦੱਸਾਂਗੇ। ਜੇਕਰ ਪੂਰੀ ਰਣਨੀਤੀ ਅਜੇ ਦੱਸ ਦਿੱਤੀ ਤਾਂ ਮੋਦੀ ਜੀ ਹੁਸ਼ਿਆਰ ਹੋ ਜਾਣਗੇ। ਦੂਜੇ ਪਾਸੇ ਰਾਹੁਲ ਗਾਂਧੀ ਨੇ ਵੀ ਕਿਹਾ ਸੀ ਕਿ ਵਿਰੋਧ ਵਿਚ ਬੈਠਣ ਜਾਂ ਸਰਕਾਰ ਬਣਾਉਣ ਦਾ ਫੈਸਲਾ ਮੀਟਿੰਗ ਵਿਚ ਹੀ ਹੋਵੇਗਾ। ਦਰਅਸਲ ਨਤੀਜਿਆਂ ਵਿਚ ਗਠਜੋੜ ਨੂੰ ਕੁੱਲ 234 ਸੀਟਾਂ ਮਿਲੀਆਂ ਹਨ। ਸਕਾਰ ਬਣਾਉਣ ਲਈ 272 ਸਾਂਸਦਾਂ ਦਾ ਸਮਰਥਨ ਚਾਹੀਦਾ ਹੈ। ਅਜਿਹੇ ਵਿਚ ਬਹੁਮਤ ਲਈ ਉਸ ਨੂੰਮੌਜੂਦਾ ਸੀਟ ਸ਼ੇਅਰਿੰਗ ਤੋਂ ਬਾਹਰ ਵੀ ਪਾਰਟਨਰ ਲੱਭਣੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: