ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਵਿਚ ਜਲ ਮੰਤਰੀ ਆਤਿਸ਼ੀ ਨੇ ਪਾਣੀ ਦੀ ਬਰਬਾਦੀ ਕਰਨ ‘ਤੇ ਚਾਲਾਨ ਕੱਟਣ ਦੇ ਸੰਕੇਤ ਦਿੱਤੇ ਹਨ। ਆਤਿਸ਼ੀ ਨੇ ਦਿੱਲੀ ਵਾਲਿਆਂ ਤੋਂ ਪਾਣੀ ਬਰਬਾਦ ਨਾ ਕਰਨ ਦੀ ਅਪੀਲ ਵੀ ਕੀਤੀ। ਜਲ ਮੰਤਰੀ ਨੇ ਕਿਹਾ ਕਿ ਪਾਣੀ ਬਰਬਾਦ ਨਾ ਕਰਨਦੀ ਅਪੀਲ ਨਾ ਅਸਰ ਹੋਣ ਦੀ ਹਾਲਤ ‘ਤੇ ਚਾਲਾਨ ਕੱਟਣ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।
ਆਤਿਸ਼ੀ ਦਾ ਦਾਅਵਾ ਹੈ ਕਿ ਦਿੱਲੀ ਪਾਣੀ ਦੀ ਸਪਲਾਈ ਲਈ ਯਮੁਨਾ ਨਦੀ ‘ਤੇ ਨਿਰਭਰ ਹੈ। ਮਈ ਦੇ ਮਹੀਨੇ ਵਿਚ ਹਰਿਆਣਾ ਨੇ ਦਿੱਲੀ ਦੇ ਹਿੱਸੇ ਦਾ ਪਾਣੀ ਛੱਡਣਾ ਬੰਦ ਕਰ ਦਿੱਤਾ ਹੈ ਜਿਸ ਨਾਲ ਯਮੁਨਾ ਦਾ ਪੱਧਰ ਦਿੱਲੀ ਵਿਚ ਡਿੱਗ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 1 ਮਈ ਤੋਂ ਹਰਿਆਣਾ ਨੇ ਦਿੱਲੀ ਨੂੰ ਹਿੱਸੇ ਦਾ ਪਾਣੀ ਦੇਣਾ ਘੱਟ ਕਰ ਦਿੱਤਾ। ਦਿੱਲੀ ਵਿਚ ਯਮੁਨਾ ਨਦੀ ਦਾ ਪੱਧਰ 669.8 ਫੁੱਟ ‘ਤੇ ਪਹੁੰਚ ਗਿਆ ਹੈ ਜਦੋਂ ਪਾਣੀ ਦਾ ਪੱਧਰ ਘੱਟਦਾ ਹੈ ਤਾਂ ਵਾਟਰ ਟ੍ਰੀਟਮੈਂਟ ਪਲਾਂਟ ਵਿਚ ਵੀ ਘੱਟ ਪਾਣੀ ਆਉਂਦਾ ਹੈ ਤੇ ਵੱਖ-ਵੱਖ ਹਿੱਸਿਆਂ ਵਿਚ ਜਾਣ ਵਾਲਾ ਪਾਣੀ ਵੀ ਘੱਟ ਹੋ ਜਾਂਦਾ ਹੈ। ਦਿੱਲੀ ਵਿਚ ਪਿਛਲੇ ਇਕ ਹਫਤੇ ਤੋਂ ਪਾਣੀ ਦੀ ਗੰਭੀਰ ਸਮੱਸਿਆ ਹੈ। ਪਾਣੀ ਦੀ ਬੇਹਤਰ ਸਪਲਾਈ ਲਈ ਬੋਰਵੈੱਲ ਨੂੰ 6 ਘੰਟੇ ਤੋਂ ਵਧਾ ਕੇ 14 ਘੰਟੇ ਚਲਾਇਆ ਜਾ ਰਿਹਾ ਹੈ ਤੇ ਪਾਣੀ ਟੈਂਕਰ ਦੀ ਸਪਲਾਈ ਵੀ ਵਧਾਈ ਗਈ ਹੈ।
ਆਤਿਸ਼ੀ ਨੇ ਦਿੱਲੀ ਵਾਲਿਆਂ ਤੋਂ ਪਾਣੀ ਨੂੰ ਬਰਬਾਦ ਨਾ ਕਰਨ ਤੇ ਗੱਡੀਆਂ ਨੂੰ ਪਾਣੀ ਨਾਲ ਨਾ ਧੋਣ ਦੀ ਅਪੀਲ ਕੀਤੀ ਹੈ। ਆਤਿਸ਼ੀ ਨੇ ਕਿਹਾ ਕਿ ਗੱਡੀ ਧੋਣ ਲਈ ਪਾਣੀ ਇਸਤੇਮਾਲ ਕਰਨਾ ਜਾਂ ਟੈਂਕੀ ਨਾਲ ਪਾਣੀ ਓਵਰਫਲੋਅ ਹੋਣ ਦੀ ਹਾਲਤ ਵਿਚ ਚਾਲਾਨ ਕੱਟਿਆ ਜਾਵੇਗਾ। ਅਪੀਲ ਦਾ ਅਸਰ ਨਹੀਂ ਹੁੰਦਾ ਤਾਂ ਅਗਲੇ 1 ਜਾਂ 2 ਦਿਨ ਵਿਚ ਚਾਲਾਨ ਕੱਟਣਾ ਸ਼ੁਰੂ ਹੋ ਸਕਦੇ ਹਨ।
ਇਹ ਵੀ ਪੜ੍ਹੋ : ਸ਼ੁਭਕਰਨ ਮੌਤ ਮਾਮਲੇ ਨਾਲ ਜੁੜੀ ਵੱਡੀ ਖਬਰ, ਜਾਂਚ ਕਮੇਟੀ ਨੇ ਹਾਈਕੋਰਟ ਨੂੰ ਸੌਂਪੀ ਰਿਪੋਰਟ
ਨਾਲ ਹੀ ਆਤਿਸ਼ੀ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਨਾਲ ਨਿਪਟਣ ਲਈ ਦਿੱਲੀ ਵਿਚ 2 ਟਾਈਮ ਦੀ ਬਜਾਏ 1 ਹੀ ਟਾਈਮ ਪਾਣੀ ਦੀ ਸਪਲਾਈ ਕੀਤੀ ਜਾਵੇਗੀ ਤਾਂ ਕਿ ਹੋਰ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਕੀਤੀ ਜਾ ਸਕੇ। ਦਿੱਲੀ ਵਿਚ ਮੁਸ਼ਕਲ ਹਾਲਾਤ ਹਨ ਕਿਉਂਕਿ ਹਰਿਆਣਾ ਨੇ ਪਾਣੀ ਸਪਲਾਈ ਨੂੰ ਰੋਕ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: