ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਸਵੇਰੇ ਲਾਲ ਕਿਲ੍ਹੇ ਤੋਂ 9ਵੀਂ ਵਾਰ ਤਿਰੰਗਾ ਲਹਿਰਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਂ ਦੁਨੀਆ ਭਰ ਵਿੱਚ ਫੈਲੇ ਹੋਏ ਭਾਰਤ ਪ੍ਰੇਮੀਆਂ ਨੂੰ, ਭਾਰਤੀਆਂ ਨੂੰ ਆਜ਼ਾਦੀ ਦੇ ਇਸ ਅੰਮ੍ਰਿਤ ਮਹੋਤਸਵ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਪੀਐੱਮ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਦਿਨ ਹੈ । ਇੱਕ ਨਵੇਂ ਰਾਹ ਤੇ ਇੱਕ ਨਵੇਂ ਸੰਕਲਪ ਦੇ ਨਾਲ ਕਦਮ ਵਧਾਉਣ ਦਾ ਇਹ ਸ਼ੁੱਭ ਮੌਕਾ ਹੈ। ਆਜ਼ਾਦੀ ਦੀ ਲੜਾਈ ਵਿੱਚ ਗੁਲਾਮੀ ਦਾ ਪੂਰਾ ਕਾਲਖੰਡ ਸੰਘਰਸ਼ ਵਿੱਚ ਬੀਤਿਆ ਹੈ। ਭਾਰਤ ਦਾ ਕੋਈ ਕੋਨਾ ਅਜਿਹਾ ਨਹੀਂ ਸੀ, ਜਦੋਂ ਦੇਸ਼ਵਾਸੀਆਂ ਨੇ ਸੈਂਕੜੇ ਸਾਲਾਂ ਤੱਕ ਗੁਲਾਮੀ ਦੇ ਖਿਲਾਫ਼ ਲੜਾਈ ਨਾ ਕੀਤੀ ਹੋਵੇ। ਅੱਜ ਅਸੀਂ ਸਾਰੇ ਦੇਸ਼ਵਾਸੀਆਂ ਲਈ ਅਜਿਹੇ ਹਰ ਮਹਾਂਪੁਰਸ਼ ਨੂੰ ਨਮਨ ਕਰਨ ਦਾ ਮੌਕਾ ਹੈ । ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਕਲਪ ਲੈਣ ਦਾ ਵੀ ਮੌਕਾ ਹੈ ।
ਇਹ ਵੀ ਪੜ੍ਹੋ: ਕੇਂਦਰ ਨੇ ਪੰਜਾਬ ਹਰਿਆਣਾ ਹਾਈ ਕੋਰਟ ‘ਚ 11 ਐਡੀਸ਼ਨਲ ਜੱਜਾਂ ਦੀ ਕੀਤੀ ਨਿਯੁਕਤੀ, ਦੇਖੋ ਲਿਸਟ
ਜਦੋਂ ਅਸੀਂ ਆਜ਼ਾਦੀ ਦੀ ਚਰਚਾ ਕਰਦੇ ਹਾਂ ਤਾਂ ਜੰਗਲਾਂ ਵਿੱਚ ਰਹਿਣ ਵਾਲੇ ਆਦਿਵਾਸੀ ਸਮਾਜ ਦਾ ਗੌਰਵ ਨਹੀਂ ਭੁੱਲਦੇ । ਬਿਸਰਾ ਮੁੰਡਾ ਸਣੇ ਅਣਗਿਣਤ ਨਾਮ ਹਨ । ਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਦੀ ਆਵਾਜ਼ ਬਣ ਕੇ ਸੁਦੂਰ ਜੰਗਲਾਂ ਵਿੱਚ ਆਜ਼ਾਦੀ ਲਈ ਮਰ ਮਿਟਣ ਦੀ ਪ੍ਰੇਰਣਾ ਜਤਾਈ। ਇੱਕ ਦੌਰ ਉਹ ਵੀ ਸੀ, ਜਦੋਂ ਸਵਾਮੀ ਵਿਵੇਕਾਨੰਦ, ਸਵਾਮੀ ਅਰਵਿੰਦੋ, ਰਵਿੰਦਰ ਨਾਥ ਟੈਗੋਰ ਭਾਰਤ ਦੀ ਚੇਤਨਾ ਜਗਾਉਂਦੇ ਰਹੇ। 2021 ਤੋਂ ਸ਼ੁਰੂ ਹੋਏ ਆਜ਼ਾਦੀ ਦੇ ਅੰਮ੍ਰਿਤ ਸਮਾਰੋਹ ਵਿੱਚ ਦੇਸ਼ਵਾਸੀਆਂ ਨੇ ਪ੍ਰੋਗਰਾਮ ਤਿਆਰ ਕੀਤਾ । ਇਤਿਹਾਸ ਵਿੱਚ ਇੰਨਾ ਵੱਡਾ ਮਹੋਤਸਵ ਪਹਿਲੀ ਵਾਰ ਹੋਇਆ।

ਪੀ.ਐੱਮ ਨੇ ਕਿਹਾ ਕਿ ਜਿਨ੍ਹਾਂ ਦੇ ਜੇਹਨ ਵਿੱਚ ਲੋਕਤੰਤਰ ਹੈ, ਉਹ ਜਦੋਂ ਸੰਕਲਪ ਲੈ ਕੇ ਚੱਲ ਪੈਂਦੇ ਹਨ ਉਹ ਦੁਨੀਆ ਦੀਆਂ ਵੱਡੀਆਂ ਸਲਤਨਤਾਂ ਲਈ ਸੰਕਟ ਦਾ ਕਾਲ ਲੈ ਕੇ ਆਉਂਦੀ ਹੈ । ਇਹ ਲੋਕਤੰਤਰ ਦੀ ਜਨਨੀ ਸਾਡੇ ਭਾਰਤ ਨੇ ਸਿੱਧ ਕਰ ਦਿੱਤਾ ਕਿ ਸਾਡੇ ਕੋਲ ਅਨਮੋਲ ਸਾਮਰਥ ਹੈ । 75 ਸਾਲ ਦੀ ਯਾਤਰਾ ਵਿੱਚ ਉਤਾਰ ਚੜਾਅ ਆਏ। ਆਜ਼ਾਦੀ ਤੋਂ ਬਾਅਦ ਜੰਮਿਆ ਮੈਂ ਪਹਿਲਾ ਵਿਅਕਤੀ ਸੀ ਜਿਸ ਨੂੰ ਲਾਲ ਕਿਲ੍ਹੇ ਤੋਂ ਦੇਸ਼ਵਾਸੀਆਂ ਦਾ ਗੌਰਵ ਗਾਣ ਕਰਨ ਦਾ ਮੌਕਾ ਮਿਲਿਆ।
ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
