India became fourth country: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਪਛਾਣ ਲਈ ਟੈਸਟਿੰਗ ਦਾ ਅੰਕੜਾ ਬੁੱਧਵਾਰ ਨੂੰ 50 ਲੱਖ ਨੂੰ ਪਾਰ ਕਰ ਗਿਆ ਹੈ । ਇੰਡੀਅਨ ਮੈਡੀਕਲ ਕੌਂਸਲ ਫਾਰ ਰਿਸਰਚ (ICMR) ਅਨੁਸਾਰ ਹੁਣ ਤੱਕ ਦੇਸ਼ ਵਿੱਚ 50,61,332 ਟੈਸਟ ਹੋ ਚੁੱਕੇ ਹਨ । ਇਨ੍ਹਾਂ ਵਿੱਚ 2 ਲੱਖ 77 ਹਜ਼ਾਰ ਲੋਕ ਪੀੜਤ ਪਾਏ ਗਏ ਹਨ । ਮਤਲਬ ਜਿੰਨੇ ਲੋਕਾਂ ਦੀ ਟੈਸਟਿੰਗ ਹੋਈ ਹੈ, ਉਨ੍ਹਾਂ ਵਿੱਚ 5.48% ਲੋਕ ਪੀੜਤ ਮਿਲੇ ਹਨ ।
ਦਰਅਸਲ, ਟੈਸਟਿੰਗ ਦੇ ਮਾਮਲੇ ਵਿੱਚ ਅਮਰੀਕਾ ਭਾਰਤ ਤੋਂ ਚਾਰ ਗੁਣਾ ਅੱਗੇ ਹੈ । ਅਮਰੀਕਾ ਵਿੱਚ ਹੁਣ ਤੱਕ 2 ਕਰੋੜ 21 ਲੱਖ 47 ਹਜ਼ਾਰ 253 ਲੋਕਾਂ ਦੀ ਜਾਂਚ ਹੋ ਚੁੱਕੀ ਹੈ । ਇਨ੍ਹਾਂ ਵਿੱਚ 9.23% ਲੋਕ ਪੀੜਤ ਮਿਲੇ ਹਨ । ਇਸ ਸਮੇਂ ਬ੍ਰਾਜ਼ੀਲ ਵਿੱਚ ਸਭ ਤੋਂ ਖ਼ਰਾਬ ਸਥਿਤੀ ਹੈ । ਇੱਥੇ ਹੁਣ ਤੱਕ 10 ਲੱਖ ਲੋਕਾਂ ਦੀ ਜਾਂਚ ਹੋਈ ਹੈ । ਇਨ੍ਹਾਂ ਵਿੱਚ 74.22% ਭਾਵ 7 ਲੱਖ 42 ਹਜ਼ਾਰ 084 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ।
ਜੇਕਰ ਇੱਥੇ ਪ੍ਰਤੀ 10 ਲੱਖ ਦੀ ਅਬਾਦੀ ਦੇ ਟੈਸਟਿੰਗ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਯੂਏਈ ਵਿਸ਼ਵ ਵਿੱਚ ਪਹਿਲੇ ਨੰਬਰ ‘ਤੇ ਹੈ । ਇੱਥੇ ਹਰ 10 ਲੱਖ ਆਬਾਦੀ ਵਿੱਚ 2 ਲੱਖ 52 ਹਜ਼ਾਰ 963 ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਸਪੇਨ ਹੈ, ਜਿੱਥੇ ਇੰਨੀ ਹੀ ਅਬਾਦੀ ‘ਤੇ 95 ਹਜ਼ਾਰ, ਕਤਰ ਵਿੱਚ 92 ਹਜ਼ਾਰ, ਰੂਸ ਵਿੱਚ 89 ਹਜ਼ਾਰ ਲੋਕਾਂ ਦੀ ਜਾਂਚ ਕੀਤੀ ਗਈ ਹੈ । 30 ਦੇਸ਼ਾਂ ਦੀ ਇਸ ਸੂਚੀ ਵਿੱਚ ਭਾਰਤ ਨੀਚੇ ਤੋਂ ਚੌਥੇ ਨੰਬਰ ‘ਤੇ ਹੈ । ਇਸ ਸਮੇਂ ਪ੍ਰਤੀ 10 ਲੱਖ ਆਬਾਦੀ ਵਿੱਚ ਸਿਰਫ 3 ਹਜ਼ਾਰ 462 ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ।
ਭਾਰਤ ਵਿੱਚ, ਹਾਲਾਂਕਿ ਪ੍ਰਤੀ 10 ਲੱਖ ਆਬਾਦੀ ਵਿੱਚ ਬਹੁਤ ਘੱਟ ਟੈਸਟਿੰਗ ਹੋ ਰਹੀ ਹੈ, ਪਰ ਇਸ ਵਿੱਚ ਪਹਿਲਾਂ ਦੇ ਮੁਕਾਬਲੇ ਬਹੁਤ ਵੱਡਾ ਵਾਧਾ ਵੇਖਿਆ ਗਿਆ ਹੈ । ਲਾਕਡਾਊਨ ਦੇ ਤੀਜੇ ਪੜਾਅ ਤੱਕ ਦੇਸ਼ ਵਿੱਚ ਸਿਰਫ 20 ਤੋਂ 50 ਹਜ਼ਾਰ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਸੀ । ਹੁਣ ਰੋਜ਼ਾਨਾ 1 ਲੱਖ 40 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਸਮੇਂ ਦੇਸ਼ ਵਿੱਚ 590 ਸਰਕਾਰੀ ਲੈਬਾਂ ਅਤੇ 233 ਨਿੱਜੀ ਲੈਬਾਂ ਵਿੱਚ ਕੋਰੋਨਾ ਦੇ ਸੈਂਪਲ ਲਏ ਜਾਂਦੇ ਹਨ । ਇਨ੍ਹਾਂ ਲੈਬਾਂ ਦੀ ਗਿਣਤੀ ਵਧਾਈ ਜਾ ਰਹੀ ਹੈ ।