India china depsang land dispute : ਭਾਰਤ ਅਤੇ ਚੀਨ ਵਿਚਕਾਰ ਚੱਲ ਰਹੇ ਵਿਵਾਦ ਦੇ ਮੁੱਦੇ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੁਆਰਾ ਮੋਦੀ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਇਸ ਮੁੱਦੇ ‘ਤੇ ਟਵੀਟ ਕਰਕੇ ਦੋਸ਼ ਲਾਇਆ ਕਿ ਚੀਨ ਭਾਰਤ ਨੂੰ ਡਰਾਉਣ ਲਈ ਆਪਣੀ ਫੌਜ ਅਤੇ ਸਾਈਬਰ ਫੋਰਸ ਦੀ ਵਰਤੋਂ ਕਰ ਰਿਹਾ ਹੈ। ਜਿਸ ਤੋਂ ਬਾਅਦ ਭਾਰਤ ਸਰਕਾਰ ਉਲਝੀ ਹੋਈ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ, “ਤੁਸੀ ਮੇਰੇ ਸਬਦ ਨੋਟ ਕਰ ਲਵੋ,ਦੇਪਸਾਂਗ ‘ਚ ਭਾਰਤ ਦੀ ਜ਼ਮੀਨ ਚਲੀ ਗਈ ਹੈ ਅਤੇ ਦੌਲਤ ਬੇਗ ਓਲਡੀ ਵਿੱਚ ਵੀ ਸੰਕਟ ਹੈ। ਭਾਰਤ ਸਰਕਾਰ ਦੀ ਕਾਇਰਤਾ ਦੇ ਭਵਿੱਖ ਵਿੱਚ ਦੁਖਦਾਈ ਨਤੀਜੇ ਨਿਕਲਣਗੇ।”
ਤੁਹਾਨੂੰ ਦੱਸ ਦੇਈਏ ਕਿ ਲੱਦਾਖ ਸਰਹੱਦ ‘ਤੇ ਚੱਲ ਰਹੇ ਤਣਾਅ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ। ਅਪ੍ਰੈਲ 2020 ਤੋਂ, ਭਾਰਤੀ ਅਤੇ ਚੀਨੀ ਫੌਜਾਂ ਨੇ ਲੱਦਾਖ ਨੇੜੇ ਡੇਰਾ ਲਾਇਆ ਹੋਇਆ ਸੀ, ਪਰ ਹੁਣ ਫੌਜਾ ਸਮਝੌਤੇ ਤਹਿਤ ਪਿੱਛੇ ਹੱਟ ਰਹੀਆਂ ਹਨ। ਪਨਗੋਂਗ ਝੀਲ ‘ਤੇ, ਭਾਰਤ ਦੀ ਫੌਜ ਫਿੰਗਰ 3 ‘ਤੇ ਅਤੇ ਫਿੰਗਰ 8 ‘ਤੇ ਚੀਨ ਦੀ ਸੈਨਾ ਹੋਵੇਗੀ। ਦੋਵਾਂ ਦੇਸ਼ਾਂ ਦੁਆਰਾ ਸੈਨਿਕਾਂ ਦੀ ਵਾਪਸੀ ਦੀ ਪ੍ਰਕਿਰਿਆ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਰਾਹੁਲ ਗਾਂਧੀ ਵੱਲੋਂ ਚੀਨ ਦੇ ਮੁੱਦੇ ‘ਤੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਭਾਰਤੀ ਜ਼ਮੀਨ ਚੀਨ ਨੂੰ ਸੌਂਪਣ ਦਾ ਦੋਸ਼ ਲਾਇਆ ਜਾ ਰਿਹਾ ਹੈ।